
ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦੌਰਾਨ ਇਕ ਤਾਜ਼ਾ ਅਧਿਐਨ ਸਾਹਮਣੇ ਆਇਆ ਹੈ, ਇਸ ਅਨੁਸਾਰ ਕੋਰੋਨਾ ਵਾਇਰਸ ਨਾਲ ਮੌਤ ਦਾ ਖਤਰਾ ਭਾਰਤੀ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੈ। 20 ਮਈ ਤੱਕ ਦੇ ਅੰਕੜਿਆਂ ਮੁਤਾਬਕ ਸੰਕਰਮਿਤ ਔਰਤਾਂ ਵਿਚ ਮੌਤ ਦਾ ਪ੍ਰਤੀਸ਼ਤ 3.3 ਰਿਹਾ ਹੈ। ਜਦਕਿ ਮਰਦਾਂ ਵਿਚ ਇਹ 2.9 ਪ੍ਰਤੀਸ਼ਤ ਹੈ।
Corona virus
ਇਹ ਰਿਸਰਚ ਗਲੋਬਲ ਹੈਲਥ ਸਾਇੰਸ ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਰਮਣ ਤੋਂ ਬਚਾਅ ਲਈ ਔਰਤਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਇੰਡੀਅਨ ਇੰਸਟੀਚਿਊਟ ਆਫ ਆਰਥਿਕ ਵਿਕਾਸ ਦੇ ਆਬਾਦੀ ਰਿਸਰਚ ਸੈਂਟਰ ਨੇ ਇਹ ਖੋਜ ਰਿਸਰਚ ਇੰਸਟੀਚਿਊਟ ਆਫ਼ ਇੰਡੀਆ ਅਤੇ ਅਮਰੀਕਾ ਦੇ ਸਹਿਯੋਗ ਨਾਲ ਪੂਰੀ ਕੀਤੀ ਹੈ।
Corona virus
ਖੋਜ ਅਨੁਸਾਰ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਭਾਰਤੀ ਮਰਦ ਵਧੇਰੇ ਖਤਰੇ ਵਿਚ ਹਨ। 20 ਮਈ ਤੱਕ 66 ਪ੍ਰਤੀਸ਼ਤ ਮਰਦ ਅਤੇ 34 ਪ੍ਰਤੀਸ਼ਤ ਔਰਤਾਂ ਸੰਕਰਮਿਤ ਹੋਈਆਂ ਸਨ।ਇਸ ਤੋਂ ਪਹਿਲਾਂ ਭਾਰਤ ਦੇ ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਕੋਰੋਨਾ ਦੇ ਤਿੰਨ ਚੌਥਾਈ ਯਾਨੀ 75 ਪ੍ਰਤੀਸ਼ਤ ਮਾਮਲਿਆਂ ਵਿਚ ਮਰਦਾਂ ਵਿਚ ਸੰਕਰਮਣ ਦੇ ਹਨ।
Corona Virus
ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿਚ ਕੋਰੋਨਾ ਦੀ ਮੌਤ ਦਰ ਨੂੰ 3.34 ਪ੍ਰਤੀਸ਼ਤ ਦੱਸਿਆ ਹੈ। ਖੋਜਕਰਤਾ ਮੁਤਾਬਕ ਇਹ 4.8 ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਅਧਿਐਨ ਨਾਲ ਜੁੜੇ ਰਹੇ ਪ੍ਰੋਫੈਸਰ ਐਸਵੀ ਸੁਬਰੀਮਨੀਅਮ ਮੁਤਾਬਕ ਹਾਲੇ ਤੱਕ ਭਾਰਤ ਵਿਚ ਕੋਰੋਨਾ ਮੌਤ ਦਰ ਨੂੰ ਉਮਰ ਜਾਂ ਲਿੰਗ ਦੇ ਅਧਾਰ ‘ਤੇ ਨਹੀਂ ਦੇਖਿਆ ਗਿਆ ਸੀ। ਇਸ ਸਟਡੀ ਮੁਤਾਬਕ ਔਰਤਾਂ ਵਿਚ ਕੋਰੋਨਾ ਨਾਲ ਮੌਤ ਦਾ ਖਤਰਾ ਜ਼ਿਆਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੁਨੀਆ ਦੇ ਹੋਰ ਦੇਸ਼ਾਂ ਵਿਚ ਹੋਈ ਖੋਜ ਮੁਤਾਬਕ ਕੋਰੋਨਾ ਸੰਕਰਮਣ ਅਤੇ ਮੌਤ ਦਾ ਖਤਰਾ ਮਰਦਾਂ ਵਿਚ ਜ਼ਿਆਦਾ ਦੱਸਿਆ ਗਿਆ ਸੀ।