''ਜੇਕਰ ਇਹੀ ਹਾਲ ਰਿਹਾ ਤਾਂ ਸੜਕਾਂ 'ਤੇ ਕਰਨਾ ਪਵੇਗਾ ਲੋਕਾਂ ਦਾ ਸਸਕਾਰ''
Published : Jun 13, 2020, 10:27 am IST
Updated : Jun 13, 2020, 12:00 pm IST
SHARE ARTICLE
Corona Virus Delhi Manjinder Singh Sirsa
Corona Virus Delhi Manjinder Singh Sirsa

ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਦਿੱਲੀ ਵਿਚ ਸਰਕਾਰ ਮੁਤਾਬਕ ਹੁਣ ਤਕ 38 ਹਜ਼ਾਰ ਕੋਰੋਨਾ ਕੇਸ ਹੋ ਚੁੱਕੇ ਹਨ। ਪਰ ਸਿਰਫ ਉਹ ਕੇਸ ਹਨ ਜਿਹਨਾਂ ਦਾ ਟੈਸਟ ਕੀਤਾ ਗਿਆ ਹੈ। ਹੋਰ ਪਤਾ ਨਹੀਂ ਕਿੰਨੇ ਕੇਸ ਹਨ ਜਿਹਨਾਂ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ। ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਸਾਂਝੀ ਕੀਤੀ ਹੈ।

Manjinder Singh Sirsa Manjinder Singh Sirsa

ਉਹਨਾਂ ਕਿਹਾ ਕਿ ਦਿੱਲੀ ਵਿਚ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੈ। ਦਿੱਲੀ ਸਰਕਾਰ ਦੇ ਕਹਿਣ ਅਨੁਸਾਰ 1200 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਪਰ ਐਮਸੀਡੀ ਦਾ ਕਹਿਣਾ ਹੈ ਕਿ ਜਿੱਥੇ ਸਸਕਾਰ ਹੁੰਦੇ ਹਨ ਉੱਥੇ 2000 ਤੋਂ ਜ਼ਿਆਦਾ ਮੌਤਾਂ ਹਨ।

Corona VirusCorona Virus

ਪੰਜਾਬੀ ਬਾਗ ਵਿਚ ਕੱਲ੍ਹ 70 ਤੋਂ ਵਧ ਸਸਕਾਰ ਹੋਏ ਤੇ 10 ਲਾਸ਼ਾਂ ਵਾਪਸ ਭੇਜਣੀਆਂ ਪਈਆਂ ਕਿਉਂ ਕਿ ਸਸਕਾਰ ਲਈ ਥਾਂ ਹੀ ਨਹੀਂ ਬਚੀ ਸੀ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ 30 ਜੁਲਾਈ ਤਕ ਸਾਢੇ 5 ਲੱਖ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਣਗੇ। ਜੇ ਅਜਿਹਾ ਹੋ ਗਿਆ ਤਾਂ ਕਲਪਨਾ ਕਰੋ ਕਿ 30 ਹਜ਼ਾਰ ਜਾਂ 35 ਹਜ਼ਾਰ ਨਾਲ 2 ਹਜ਼ਾਰ ਲੋਕ ਦਿੱਲੀ ਵਿਚ ਮਰ ਚੁੱਕੇ ਹਨ।

Manjinder Singh Sirsa Manjinder Singh Sirsa

ਜੇ ਸਾਢੇ 5 ਲੱਖ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਣਗੇ ਤਾਂ ਲਾਸ਼ਾਂ ਦੀ ਗਿਣਤੀ ਨਹੀਂ ਹੋ ਸਕੇਗੀ। ਹਜ਼ਾਰਾਂ ਲੋਕ ਸੜਕਾਂ ਤੇ ਹੀ ਪੈ ਜਾਣਗੇ, ਸਸਕਾਰ ਕਰਨ ਲਈ ਕੋਈ ਥਾਂ ਨਹੀਂ ਬਚੇਗੀ। ਉਹਨਾਂ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਘੜੀ ਹੈ, ਲੋਕ ਘਰਾਂ ਵਿਚ ਹੀ ਅਰਦਾਸਾਂ ਕਰ ਰਹੇ ਹਨ ਕਿ ਪ੍ਰਮਾਤਮਾ ਲੋਕਾਂ ਦੇ ਮਿਹਰ ਕਰੇ ਤੇ ਇਸ ਬਿਮਾਰੀ ਤੋਂ ਛੁਟਕਾਰਾ ਦੇਵੇ।

CoronavirusCoronavirus

ਇਸ ਮੁਸ਼ਕਿਲ ਘੜੀ ਵਿਚ ਸਿੱਖਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਦਸਤਾਰ ਵਾਲਿਆਂ ਨੂੰ ਦੇਖ ਕੇ ਲੋਕ ਰੱਬ ਸਮਝਦੇ ਹਨ, ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਉਹਨਾਂ ਦੀ ਮਦਦ ਜ਼ਰੂਰ ਕਰਨਗੇ। ਕਦੇ ਸਰਦਾਰਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਿਹਾ ਜਾਂਦਾ ਸੀ।

Corona VirusCorona Virus

ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਉਸ ਦੇ ਘਰੋਂ ਨਿਕਲੋ, ਬਿਨਾਂ ਕੰਮ ਤੋਂ ਘਰ ਤੋਂ ਨਾ ਨਿਕਲੋ। ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ਤੇ ਸੇਵਾ ਪਾਓ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰਿਆਂ ਦੀ ਮਦਦ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement