
ਕੇਂਦਰ ਸਰਕਾਰ ਪਹਿਲਾਂ ਹੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਨੂੰ ਕੋਰੋਨਾ ਦਾ ਸਹੀ ਡਾਟਾ ਜਾਰੀ ਕਰਨ ਲਈ ਕਹਿ ਚੁੱਕੀ ਹੈ
ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਵਿਦੇਸ਼ੀ ਮੀਡੀਆ ਦੀ ਉਸ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਹੈ ਜਿਸ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ 5 ਤੋਂ 7 ਗੁਣਾ ਵਧੇਰੇ ਦੱਸੀ ਗਈ ਸੀ। ਸਿਹਤ ਮੰਤਰਾਲਾ ਨੇ ਦਿ ਇਕਾਨਾਮਿਸਟ 'ਚ ਪ੍ਰਕਾਸ਼ਤ ਆਰਟੀਕਲ ਨੂੰ ਕਾਲਪਨਿਕ ਅਤੇ ਗੁੰਮਰਾਹਕੁੰਨ ਦੱਸਿਆ ਹੈ ਅਤੇ ਅੰਕੜਿਆਂ ਨੂੰ ਗਲਤ ਦੱਸਿਆ ਹੈ।
ਇਹ ਵੀ ਪੜ੍ਹੋ-ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 13 ਦੀ ਮੌਤ ਤੇ ਕਈ ਜ਼ਖਮੀ
Coronavirus
ਮੰਤਰਾਲਾ ਨੇ ਦੱਸਿਆ ਕਿ ਬਿਨਾਂ ਆਧਾਰ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਗਿਆ ਹੈ। ਕਿਸੇ ਵੀ ਦੇਸ਼ 'ਚ ਇਸ ਤਰ੍ਹਾਂ ਨਾਲ ਅੰਕੜਿਆਂ ਦਾ ਅਧਿਐਨ ਨਹੀਂ ਕੀਤਾ ਜਾਂਦਾ। ਕੇਂਦਰ ਸਰਕਾਰ ਪਹਿਲਾਂ ਹੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਨੂੰ ਕੋਰੋਨਾ ਦਾ ਸਹੀ ਡਾਟਾ ਜਾਰੀ ਕਰਨ ਲਈ ਕਹਿ ਚੁੱਕੀ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਬਿਨਾਂ ਨਾਂ ਲਏ ਉਸ ਰਿਪੋਰਟ ਦੀ ਨਿੰਦਾ ਕੀਤੀ।
ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : ਨਵੀਂ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ
Corona Virus
ਸਿਹਤ ਮੰਤਰਾਲਾ ਨੇ ਕਿਹਾ ਕਿ ਸਰਕਾਰ ਕੋਰੋਨਾ ਦੇ ਡਾਟਾ ਨੂੰ ਲੈ ਕੇ ਪੂਰੀ ਪਾਰਦਰਸ਼ਿਤਾ ਅਪਣਾ ਰਹੀ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਗੜਗੜੀ ਤੋਂ ਬਚਣ ਲਈ ਉਨ੍ਹਾਂ ਗਾਈਡਲਾਇੰਸ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਮਈ 2020 'ਚ ਜਾਰੀ ਕੀਤੀ ਸੀ। ਸਿਹਤ ਮੰਤਰਾਲਾ ਨੇ ਮੀਡੀਆ ਰਿਪੋਰਟ 'ਤੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਰਿਪੋਰਟ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਰਿਸਰਚ ਕਿਸ ਪ੍ਰਣਾਲੀ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ
Coronavirus
ਰਿਪੋਰਟ 'ਤੇ ਤੇਲੰਗਾਨਾ ਦੇ ਬੀਮਾ ਕਲੇਮ ਨੂੰ ਵੀ ਆਧਾਰ ਬਣਾਇਆ ਗਿਆ ਹੈ। ਚੋਣ ਨਤੀਜਿਆਂ ਨੂੰ ਲੈ ਕੇ ਸਰਵੇਖਣ ਕਰਨ ਵਾਲੀ ਸੀ-ਵੋਟਰ ਵਰਗੀਆਂ ਏਜੰਸੀਆਂ ਦੇ ਡਾਟਾ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਕਈ ਵਾਰ ਉਨ੍ਹਾਂ ਦੇ ਦਾਅਵੇ ਰਿਜ਼ਲਟ ਤੋਂ ਵੱਖ ਵੀ ਰਹੇ ਹਨ। ਰਿਪੋਰਟ 'ਚ ਖੁਦ ਕਿਹਾ ਗਿਆ ਹੈ ਕਿ ਜਿਹੜੇ ਅਨੁਮਾਨ ਲਾਏ ਗਏ ਹਨ, ਸਥਾਨਕ ਸਰਕਾਰੀ ਡਾਟਾ, ਕੁਝ ਕੰਪਨੀਆਂ ਦੇ ਰਿਕਾਰਡ ਅਤੇ ਮਰਨ ਵਾਲੇ ਲੋਕਾਂ ਦੇ ਰਿਕਾਰਡ ਤੋਂ ਲਏ ਗਏ ਹਨ ਜਿਨ੍ਹਾਂ ਨੂੰ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ ਹੈ।ਬ੍ਰਿਟੇਨ ਦੀ 'ਦਿ ਇਕੋਨਾਮਿਸਟ' ਮੈਗਜ਼ੀਨ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ 'ਚ ਕੋਰੋਨਾ ਨਾਲ ਜਿੰਨੀਆਂ ਮੌਤਾਂ ਸਰਕਾਰੀ ਅੰਕੜਿਆਂ 'ਚ ਦਿਖਾਈਆਂ ਗਈਆਂ ਹਨ, ਅਸਲ 'ਚ ਮੌਤਾਂ ਉਸ ਤੋਂ 5 ਤੋਂ 7 ਗੁਣਾ ਵਧੇਰੇ ਹੋਈਆਂ ਹਨ।
ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ