ਅਣਜਾਣ ਏਜੰਸੀਆਂ ਦੀ ਬੇਨਤੀ ’ਤੇ Twitter ਨੇ ਭੇਜਿਆ ਕਾਰਟੂਨਿਸਟ ਮੰਜੁਲ ਸਮੇਤ ਤਿੰਨ ਨੂੰ ਨੋਟਿਸ
Published : Jun 13, 2021, 12:59 pm IST
Updated : Jun 13, 2021, 12:59 pm IST
SHARE ARTICLE
Twitter sends notice to cartoonist Manjul and other renowned users
Twitter sends notice to cartoonist Manjul and other renowned users

ਕਾਨੂੰਨ ਲਾਗੂ ਕਰਨ ਵਾਲੀਆਂ ਅਣਜਾਣ ਏਜੰਸੀਆਂ ਨੇ ਟਵਿੱਟਰ (Twitter) ’ਤੇ ਮਸ਼ਹੂਰ ਕਰਟੂਨਿਸਟ ਮੰਜੂਲ ਸਮੇਤ ਤਿੰਨ ਹੋਰ ਯੂਜ਼ਰਸ ਨੂੰ ਭੇਜੇ ਨੋਟਿਸ।  

ਨਵੀਂ ਦਿੱਲੀ: ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਅਣਜਾਣ ਏਜੰਸੀਆਂ ਨੇ ਟਵਿੱਟਰ (Twitter) ’ਤੇ ਮਸ਼ਹੂਰ ਕਰਟੂਨਿਸਟ ਮੰਜੂਲ (Cartoonist Manjul), ਤੱਥਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ ਆਲਟ ਨਿਊਜ਼ (Alt News) ਦੇ ਸਹਿ- ਸੰਸਥਾਪਕ ਮੁਹੰਮਦ ਜੁਬੈਰ (Muhammed Zubair) ਅਤੇ ਹੋਰਾਂ ਵਲੋਂ ਕਾਨੂੰਨ ਦੀ ਉਲੰਘਣਾ ਕਰਨ ’ਤੇ ਕੁਝ ਟਵੀਟ ਹਟਾਉਣ ਨੂੰ ਕਿਹਾ ਹੈ। ਮੰਜੂਲ, ਜੁਬੈਰ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਸੂਰਿਆ ਪ੍ਰਤਾਪ ਸਿੰਘ ਨੇ ਪਿਛਲੇ ਕੁਝ ਦਿਨਾਂ ਦੌਰਾਨ ਮਾਈਕ੍ਰੋ ਬਲੋਗਿੰਗ ਪਲੇਟਫਾਰਮ (Microblogging Platform) ਵਲੋਂ ਭੇਜੇ ਗਏ ਨੋਟਿਸ ਦੇ ਸਕ੍ਰੀਨਸ਼ਾਟ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੇ ਕੀਤੇ ਹਨ।

ਇਹ ਵੀ ਪੜ੍ਹੋ: ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ ‘ਪੁਲਿਤਜ਼ਰ ਪੁਰਸਕਾਰ’

Cartoonist ManjulCartoonist Manjul

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਇਸ ਮਾਮਲੇ ‘ਚ ਸੂਤਰਾਂ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (Ministry of Electronics and Information Technology) ਟਵਿੱਟਰ ਨੂੰ ਇਨ੍ਹਾਂ ਕਾਨੂੰਨੀ ਬੇਨਤੀਆਂ ਨੂੰ ਭੇਜਣ ਵਿੱਚ ਸ਼ਾਮਲ ਨਹੀਂ ਹੈ। ਫ਼ਿਲਹਾਲ ਇਹ ਵੀ ਸਪੱਸ਼ਟ ਨਹੀਂ ਹੈ ਕਿ ਕਿਹੜੀਆਂ ਏਜੰਸੀਆਂ ਨੇ ਇਨ੍ਹਾਂ ਉਪਭੋਗਤਾਵਾਂ ਦੁਆਰਾ ਟਵੀਟ ਕਰਨ ਦਾ ਮਾਮਲਾ ਉਠਾਇਆ ਹੈ ਅਤੇ ਕਿਹੜੇ ਉਲੰਘਣਾਵਾਂ ਲਈ। ਇਸ ਦੇ ਨਾਲ ਹੀ ਟਵਿੱਟਰ ਦਾ ਇਸ ਮਾਮਲੇ ‘ਚ ਅਜੇ ਤੱਕ ਕੋਈ ਜਵਾਬ ਵੀ ਨਹੀਂ ਆਇਆ ਅਤੇ ਨਾ ਹੀ ਟਵਿੱਟਰ ਨੂੰ ਭੇਜੀ ਗਈ  ਈਮੇਲ ਦਾ ਹੀ ਕੋਈ ਜਵਾਬ ਆਇਆ ਹੈ।

 ਇਹ ਵੀ ਪੜ੍ਹੋ: ਮੋਗਾ ਦੇ ਟਰੈਫਿਕ ਇੰਚਾਰਜ ਨੂੰ ਸਲਾਮ, ਨੌਕਰੀ ਦੇ ਨਾਲ-ਨਾਲ ਕਰਦਾ ਹੈ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ

TwitterTwitter

ਇਸ ਦੌਰਾਨ ਮੰਜੂਲ ਵਲੋਂ ਸਾਂਝੇ ਕੀਤੇ ਗਏ ਸਕ੍ਰੀਨਸ਼ਾਟ ਵਿੱਚ ਟਵਿੱਟਰ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ ਕਿ, "ਅਸੀਂ ਪਾਰਦਰਸ਼ਤਾ ਦੇ ਹਿੱਤ ਵਿੱਚ ਤੁਹਾਨੂੰ ਸੂਚਿਤ ਕਰਨ ਲਈ ਇਹ ਲਿਖ ਰਹੇ ਹਾਂ ਕਿ ਟਵਿੱਟਰ ਨੂੰ ਤੁਹਾਡੇ ਖਾਤੇ ਸੰਬੰਧੀ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਇੱਕ ਬੇਨਤੀ ਮਿਲੀ ਹੈ। ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਤੁਹਾਡੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਸਮੱਗਰੀ ਭਾਰਤ ਦੇ ਕਾਨੂੰਨ ਦੀ ਉਲੰਘਣਾ ਕਰਦੀ ਹੈ।"

ਇਹ ਵੀ ਪੜ੍ਹੋ: IAS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਦੇਣਗੇ ਫਰੀ ਕੋਚਿੰਗ

TwitterTwitter

ਟਵਿੱਟਰ (Twitter) ਨੇ ਨੋਟਿਸ ਵਿਚ ਇਹ ਵੀ ਕਿਹਾ ਕਿ ਜੇ ਉਸ ਨੂੰ ਕਿਸੇ ਕਾਨੂੰਨ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਕਿਸੇ ਵੀ ਉਪਭੋਗਤਾ ਦੇ ਖਾਤਿਆਂ ਵਿਚੋਂ ਸਮਗਰੀ ਨੂੰ ਹਟਾਉਣ ਲਈ ਕਨੂੰਨੀ ਬੇਨਤੀ ਕੀਤੀ ਜਾਂਦੀ ਹੈ, ਤਾਂ ਉਹਨਾਂ ਨੂੰ ਸੂਚਿਤ ਕਰਨਾ ਕੰਪਨੀ ਦੀ ਨੀਤੀ ਹੈ। ਹਾਲਾਂਕਿ ਅਸੀਂ ਕਾਨੂੰਨੀ ਸਲਾਹ ਪ੍ਰਦਾਨ ਕਰਨ ਵਿੱਚ ਅਸਮਰੱਥ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਬੇਨਤੀ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇ ਅਤੇ ਜੇ ਤੁਸੀਂ ਚਾਹੋ ਤਾਂ ਆਪਣੇ ਹਿੱਤਾਂ ਦੀ ਰੱਖਿਆ ਲਈ ਬਣਦੀ ਕਾਰਵਾਈ ਵੀ ਕਰ ਸਕਦੇ ਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement