
ਪੱਤਰਕਾਰੀ ਦੇ ਖੇਤਰ ’ਚ ਪੁਲਿਤਜ਼ਰ ਪੁਰਸਕਾਰ( Pulitzer Prize) ਪਹਿਲੀ ਵਾਰ 1917 ’ਚ ਦਿਤਾ ਗਿਆ ਸੀ
ਨਿਊਯਾਰਕ : ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ( Megha Rajagopalan) ਨੂੰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆਂ ’ਚ ਇਹ ਸੱਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। ਮੇਘਾ ( Megha Rajagopalan) ਨੇ ਅਪਣੀਆਂ ਰੀਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਨੂੰ ਦੁਨੀਆਂ ਸਾਹਮਣੇ ਲਿਆਂਦਾ ਸੀ। ਉਨ੍ਹਾਂ ਨੇ ਸੈਟੇਲਾਈਟ ਫ਼ੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦਸਿਆ ਕਿ ਕਿਵੇਂ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੈ।
Megha Rajagopalan
ਮੇਘਾ ਰਾਜਗੋਪਾਲਨ( Megha Rajagopalan) ਨੇ ਅਪਣੇ ਪਿਤਾ ਦੇ ਵਧਾਈ ਸੰਦੇਸ਼ ਨੂੰ ਟਵਿਟਰ ’ਤੇ ਪੋਸਟ ਕੀਤਾ ਹੈ। ਇਸ ਸੰਦੇਸ਼ ’ਚ ਉਨ੍ਹਾਂ ਦੇੇ ਪਿਤਾ ਨੇ ਮੇਘਾ ( Megha Rajagopalan) ਨੂੰ ਪੁਲਿਤਜ਼ਰ ਪੁਰਸਕਾਰ ਮਿਲਣ ’ਤੇ ਵਧਾਈ ਦਿਤੀ ਹੈ। ਉਨ੍ਹਾਂ ਦੇ ਪਿਤਾ ਨੇ ਲਿਖਿਆ ਕਿ ਵਧਾਈ ਮੇਘਾ ( Megha Rajagopalan) , ਮਾਂ ਨੇ ਹੁਣੇ ਮੈਨੂੰ ਇਹ ਸੰਦੇਸ਼ ਭੇਜਿਆ ਹੈ। ਪੁਲਿਤਜ਼ਰ ਪੁਰਸਕਾਰ। ਬਹੁਤ ਵਧੀਆ। ਜਿਸ ਦੇ ਜਵਾਬ ’ਚ ਮੇਘਾ ਨੇ ਧਨਵਾਦ ਲਿਖ ਕੇ ਜਵਾਬ ਦਿਤਾ।
Megha Rajagopalan
ਇਹ ਵੀ ਪੜ੍ਹੋ: ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ ‘ਪੁਲਿਤਜ਼ਰ ਪੁਰਸਕਾਰ’
ਮੇਘਾ ( Megha Rajagopalan) ਦੇ ਨਾਲ ਇੰਟਰਨੈੱਟ ਮੀਡੀਆ ਬਜ਼ਫ਼ੀਡ ਨਿਊਜ਼ ਦੇ ਪੱਤਰਕਾਰਾਂ ਨੂੰ ਵੀ ਪੁਲਿਤਜ਼ਰ ਪੁਰਸਕਾਰ ਦਿਤਾ ਗਿਆ। ਭਾਰਤੀ ਮੂਲ ਦੀ ਪੱਤਰਕਾਰ ਨੀਲ ਬੇਦੀ ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ’ਚ ਪੁਲਿਤਜ਼ਰ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੇ ਫਲੋਰਿਡਾ ’ਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।
Megha Rajagopalan
ਇਹ ਵੀ ਪੜ੍ਹੋ: ਮੋਗਾ ਦੇ ਟਰੈਫਿਕ ਇੰਚਾਰਜ ਨੂੰ ਸਲਾਮ, ਨੌਕਰੀ ਦੇ ਨਾਲ-ਨਾਲ ਕਰਦਾ ਹੈ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ
ਜਾਰਜ ਫਲਾਈਡ( George Floyd) ਦੇ ਕਤਲ ਨੂੰ ਰੀਕਾਰਡ ਕਰਨ ਵਾਲੀ ਲੜਕੀ ਨੂੰ ਪੁਲਿਤਜ਼ਰ ਨੇ ਸਨਮਾਨਤ ਕੀਤਾ ਹੈ। ਅਮਰੀਕਾ ਦੀ ਡਾਰਨੇਲਾ ਫ੍ਰੇਜ਼ੀਅਰ ਨੂੰ ਪੁਲਿਜ਼ਤਰ ਸਪੈਸ਼ਲ ਸਾਈਟੇਸ਼ਨ ਦਿਤਾ ਗਿਆ। ਉਨ੍ਹਾਂ ਮਿਨੀਸੋਟਾ ’ਚ ਉਸ ਘਟਨਾ ਨੂੰ ਰਿਕਾਰਡ ਕੀਤਾ, ਜਿਸ ਦੌਰਾਨ ਅਸ਼ਵੇਤ ਅਮਰੀਕੀ ਜਾਰਜ ਫਲਾਈਡ ਨੇ ਅਪਣੀ ਜਾਨ ਗੁਆ ਦਿਤੀ। ਇਸ ਤੋਂ ਬਾਅਦ ਨਾ ਸਿਰਫ਼ ਅਮਰੀਕਾ ਵਿਚ ਬਲਕਿ ਪੂਰੀ ਦੁਨੀਆ ’ਚ ਨਸਲੀ ਹਿੰਸਾ ਵਿਰੁਧ ਵਿਸ਼ਾਲ ਪ੍ਰਦਰਸ਼ਨ ਹੋਏ ਸਨ।
George Floyd
ਪੱਤਰਕਾਰੀ ਦੇ ਖੇਤਰ ’ਚ ਪੁਲਿਤਜ਼ਰ ਪੁਰਸਕਾਰ( Pulitzer Prize) ਪਹਿਲੀ ਵਾਰ 1917 ’ਚ ਦਿਤਾ ਗਿਆ ਸੀ ਅਤੇ ਇਸ ਨੂੰ ਅਮਰੀਕਾ ਵਿਚ ਸੱਭ ਤੋਂ ਵੱਕਾਰੀ ਸਨਮਾਨ ਮੰਨਿਆ ਜਾਂਦਾ ਹੈ। 2020 ਵਰਗੇ ਸਾਲ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਘੱਟ ਹੀ ਹੋਣਗੇ, ਜਦੋਂ ਜੋ ਕੁੱਝ ਵੀ ਹੋਇਆ, ਉਹ ਕੋਵਿਡ-19 ਤੋਂ ਪ੍ਰਭਾਵਤ ਹੋਇਆ। ਪੁਰਸਕਾਰ ਦੀ ਰਸਮ ਪਹਿਲਾਂ 19 ਅਪ੍ਰੈਲ ਨੂੰ ਆਯੋਜਤ ਕੀਤੀ ਜਾਣੀ ਸੀ ਪਰ ਇਸ ਨੂੰ ਜੂਨ ਲਈ ਮੁਲਤਵੀ ਕਰ ਦਿਤਾ ਗਿਆ ਸੀ। ਪਿਛਲੇ ਸਾਲ ਵੀ ਜੇਤੂਆਂ ਦੇ ਐਲਾਨ ’ਚ ਦੇਰੀ ਕੀਤੀ ਗਈ ਸੀ ਕਿਉਂਕਿ ਬੋਰਡ ਦੇ ਮੈਂਬਰ ਮਹਾਮਾਰੀ ਦੀ ਸਥਿਤੀ ਕਾਰਨ ਰੁੱਝੇ ਹੋਏ ਸਨ ਅਤੇ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਵਧੇਰੇ ਸਮੇਂ ਦੀ ਲੋੜ ਸੀ।