ਜੈਕ ਡੋਰਸੀ ਦਾ ਦਾਅਵਾ, “ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿਟਰ ਨੂੰ ਦਿਤੀ ਸੀ ਧਮਕੀ”
Published : Jun 13, 2023, 11:03 am IST
Updated : Jun 13, 2023, 11:03 am IST
SHARE ARTICLE
File Photo
File Photo

ਭਾਰਤ ਸਰਕਾਰ ਨੇ ਦੋਸ਼ਾਂ ਨੂੰ ਕੀਤਾ ਖਾਰਜ

 

ਨਵੀਂ ਦਿੱਲੀ: ਟਵਿਟਰ ਦੇ ਸੰਸਥਾਪਕ ਅਤੇ ਸਾਬਕਾ ਸੀ.ਈ.ਓ. ਜੈਕ ਡੋਰਸੀ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਟਵਿਟਰ ਬੰਦ ਕਰਨ ਦੀ ਧਮਕੀ ਦਿਤੀ ਸੀ। ਜੈਕ ਡੋਰਸੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਈ ਭਾਰਤੀ ਪੱਤਰਕਾਰਾਂ ਦੇ ਖਾਤੇ ਬੰਦ ਕਰਨ ਲਈ ਕਿਹਾ ਗਿਆ ਸੀ। ਜੈਕ ਡੋਰਸੀ ਨੇ ਸੋਮਵਾਰ ਨੂੰ ਇਕ ਯੂਟਿਊਬ ਚੈਨਲ ਨੂੰ ਦਿਤੇ ਇੰਟਰਵਿਊ 'ਚ ਇਹ ਦਾਅਵਾ ਕੀਤਾ। ਜੈਕ ਡੋਰਸੀ ਨੂੰ 'ਸ਼ਕਤੀਸ਼ਾਲੀ ਲੋਕਾਂ' ਦੀਆਂ ਮੰਗਾਂ ਸਬੰਧੀ ਸਵਾਲ ਪੁਛਿਆ ਗਿਆ। ਇਸ ਸਵਾਲ ਵਿਚ ਭਾਰਤ ਦਾ ਨਾਂ ਵੀ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ: ਆਸਾਮ: ਨੈਸ਼ਨਲ ਹਾਈਵੇ 'ਤੇ ਮਿਲੀ ਭਾਜਪਾ ਮਹਿਲਾ ਆਗੂ ਦੀ ਲਾਸ਼, ਮੁਲਜ਼ਮ ਗ੍ਰਿਫਤਾਰ  

ਇਸ ਦੇ ਜਵਾਬ ਵਿਚ ਡੋਰਸੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿਟਰ ਨੂੰ ਬੰਦ ਕਰਨ ਦੀ ਧਮਕੀ ਵੀ ਦਿਤੀ ਸੀ। ਜੈਕ ਡੋਰਸੀ ਨੂੰ ਪੁਛਿਆ ਗਿਆ, "ਦੁਨੀਆਂ ਭਰ ਦੇ ਤਾਕਤਵਰ ਲੋਕ ਤੁਹਾਡੇ ਕੋਲ ਆਉਂਦੇ ਹਨ ਅਤੇ ਹਰ ਤਰ੍ਹਾਂ ਦੀਆਂ ਮੰਗਾਂ ਕਰਦੇ ਹਨ, ਤੁਸੀਂ ਨੈਤਿਕ ਸਿਧਾਂਤਾਂ ਦੇ ਮਾਲਕ ਹੋ, ਤੁਸੀਂ ਇਨ੍ਹਾਂ ਸਥਿਤੀਆਂ ਵਿਚੋਂ ਕਿਵੇਂ ਨਿਕਲਦੇ ਹੋ?"

ਇਹ ਵੀ ਪੜ੍ਹੋ: ਭੋਪਾਲ ਦੇ 'ਸਤਪੁੜਾ ਭਵਨ' 'ਚ ਲੱਗੀ ਅੱਗ, ਹਵਾਈ ਫ਼ੌਜ ਦੀ ਮਦਦ ਨਾਲ ਪਾਇਆ ਗਿਆ ਕਾਬੂ 

ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, “ਮਿਸਾਲ ਵਜੋਂ ਭਾਰਤ ਇਕ ਅਜਿਹਾ ਦੇਸ਼ ਹੈ, ਜਿਥੋਂ ਕਿਸਾਨ ਅੰਦੋਲਨ ਦੌਰਾਨ ਕਈ ਮੰਗਾਂ ਸਾਡੇ ਕੋਲ ਆ ਰਹੀਆਂ ਸਨ। ਕੁੱਝ ਪੱਤਰਕਾਰ ਸਰਕਾਰ ਦੇ ਆਲੋਚਕ ਸੀ, ਉਨ੍ਹਾਂ ਬਾਰੇ ਕਈ ਮੰਗਾਂ ਆ ਰਹੀਆਂ ਸਨ। ਇਕ ਤਰ੍ਹਾਂ ਨਾਲ ਸਾਨੂੰ ਕਿਹਾ ਗਿਆ ਕਿ ਅਸੀਂ ਭਾਰਤ ਵਿਚ ਟਵਿਟਰ ਬੰਦ ਕਰ ਦੇਵਾਂਗੇ, ਭਾਰਤ ਸਾਡੇ ਲਈ ਇਕ ਵੱਡਾ ਬਾਜ਼ਾਰ ਹੈ। ਤੁਹਾਡੇ ਮੁਲਾਜ਼ਮਾਂ ਦੇ ਘਰਾਂ 'ਤੇ ਛਾਪੇਮਾਰੀ ਕਰਾਂਗੇ, ਜੋ ਉਨ੍ਹਾਂ ਨੇ ਕੀਤਾ। ਜੇਕਰ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਤਾਂ ਅਸੀਂ ਤੁਹਾਡਾ ਦਫ਼ਤਰ ਬੰਦ ਕਰ ਦੇਵਾਂਗੇ। ਇਹ ਭਾਰਤ ਵਿਚ ਹੋ ਰਿਹਾ ਸੀ, ਜੋ ਇਕ ਲੋਕਤੰਤਰੀ ਦੇਸ਼ ਹੈ।"

ਇਹ ਵੀ ਪੜ੍ਹੋ: ਪਟਿਆਲਾ ’ਚ ਪੁਲਿਸ ਨੇ ਚੁਕਵਾਇਆ ਕਿਸਾਨਾਂ ਦਾ ਧਰਨਾ, ਜਗਜੀਤ ਸਿੰਘ ਡੱਲੇਵਾਲ ਸਣੇ ਕਈ ਕਿਸਾਨ ਆਗੂ ਹਿਰਾਸਤ ‘ਚ

ਭਾਰਤ ਸਰਕਾਰ ਨੇ ਦੋਸ਼ਾਂ ਨੂੰ ਕੀਤਾ ਖਾਰਜ

ਭਾਰਤ ਸਰਕਾਰ ਨੇ ਟਵਿਟਰ ਦੇ ਦੋਸ਼ਾਂ ਨੂੰ ਰੱਦ ਕਰ ਦਿਤਾ ਹੈ। ਭਾਰਤ ਦੇ ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਟਵਿਟਰ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਟਵਿਟਰ ਦੇ ਇਤਿਹਾਸ ਵਿਚ ਇਕ ਸ਼ੱਕੀ ਦੌਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜੈਕ ਡੋਰਸੀ ਦੀ ਅਗਵਾਈ 'ਚ ਟਵਿਟਰ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਭਾਰਤੀ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਹਕੀਕਤ ਇਹ ਹੈ ਕਿ ਸਾਲ 2020 ਤੋਂ 2022 ਦਰਮਿਆਨ ਉਸ ਨੇ ਲਗਾਤਾਰ ਭਾਰਤ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ। ਟਵਿਟਰ ਨੇ ਅੰਤ ਵਿਚ ਜੂਨ 2022 ਵਿਚ ਕਾਨੂੰਨਾਂ ਦੀ ਪਾਲਣਾ ਕੀਤੀ। ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਜੇਲ ਗਿਆ ਅਤੇ ਨਾ ਹੀ ਟਵਿਟਰ ਬੰਦ ਹੋਇਆ।

ਇਹ ਵੀ ਪੜ੍ਹੋ:

ਕੇਂਦਰੀ ਮੰਤਰੀ ਨੇ ਕਿਹਾ, “ਟਵਿਟਰ ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਭਾਰਤ ਦੇ ਕਾਨੂੰਨ ਇਸ 'ਤੇ ਲਾਗੂ ਨਹੀਂ ਹੁੰਦੇ। ਭਾਰਤ ਇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ ਅਤੇ ਇਸ ਨੂੰ ਇਹ ਯਕੀਨੀ ਬਣਾਉਣ ਦਾ ਅਧਿਕਾਰ ਹੈ ਕਿ ਭਾਰਤ ਵਿਚ ਕੰਮ ਕਰ ਰਹੀਆਂ ਸਾਰੀਆਂ ਕੰਪਨੀਆਂ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ।” ਕਿਸਾਨ ਅੰਦੋਲਨ ਦੇ ਸਮੇਂ ਦਾ ਹਵਾਲਾ ਦਿੰਦੇ ਹੋਏ ਰਾਜੀਵ ਚੰਦਰਸ਼ੇਖਰ ਨੇ ਕਿਹਾ, “ਜਨਵਰੀ 2021 ਦੇ ਪ੍ਰਦਰਸ਼ਨਾਂ ਦੌਰਾਨ, ਬਹੁਤ ਸਾਰੀਆਂ ਗੁੰਮਰਾਹਕੁੰਨ ਜਾਣਕਾਰੀਆਂ ਸਨ ਅਤੇ ਇਥੋਂ ਤੱਕ ਕਿ ਕਤਲੇਆਮ ਦੀਆਂ ਰੀਪੋਰਟਾਂ ਵੀ ਆ ਰਹੀਆਂ ਸਨ ਜੋ ਪੂਰੀ ਤਰ੍ਹਾਂ ਫਰਜ਼ੀ ਸਨ। ਭਾਰਤ ਸਰਕਾਰ ਅਜਿਹੀ ਜਾਣਕਾਰੀ ਨੂੰ ਪਲੇਟਫਾਰਮ ਤੋਂ ਹਟਾਉਣ ਲਈ ਪਾਬੰਦ ਸੀ ਕਿਉਂਕਿ ਅਜਿਹੀਆਂ ਝੂਠੀਆਂ ਖ਼ਬਰਾਂ ਸਥਿਤੀ ਨੂੰ ਹੋਰ ਵਿਗੜ ਸਕਦੀਆਂ ਸਨ।

ਇਹ ਵੀ ਪੜ੍ਹੋ: ਵਿਆਹੁਤਾ ਨੇ ਦੋ ਬੱਚਿਆਂ ਸਮੇਤ ਡੂੰਘੇ ਪਾਣੀ 'ਚ ਮਾਰੀ ਛਾਲ, ਦੋਵਾਂ ਮਾਸੂਮਾਂ ਦੀ ਮੌਤ

ਰਾਜੀਵ ਚੰਦਰਸ਼ੇਖਰ ਨੇ ਟਵਿਟਰ 'ਤੇ ਪੱਖਪਾਤੀ ਰਵਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਅਮਰੀਕਾ ਦੀਆਂ ਘਟਨਾਵਾਂ ਦਾ ਹਵਾਲਾ ਦਿਤਾ। ਉਨ੍ਹਾਂ ਕਿਹਾ, "ਜੈਕ ਦੇ ਸਮੇਂ 'ਚ ਟਵਿਟਰ ਦਾ ਪੱਖਪਾਤੀ ਰਵਈਆ ਇਸ ਪਧਰ 'ਤੇ ਸੀ ਕਿ ਉਨ੍ਹਾਂ ਨੂੰ ਭਾਰਤ 'ਚ ਗੁੰਮਰਾਹਕੁੰਨ ਜਾਣਕਾਰੀ ਨੂੰ ਹਟਾਉਣ 'ਚ ਪਰੇਸ਼ਾਨੀ ਹੁੰਦੀ ਸੀ, ਪਰ ਜਦੋਂ ਅਮਰੀਕਾ 'ਚ ਅਜਿਹੀ ਹੀ ਘਟਨਾ ਵਾਪਰੀ ਤਾਂ ਉਨ੍ਹਾਂ ਨੇ ਖੁਦ ਹੀ ਅਜਿਹਾ ਕੀਤਾ।" ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਨਾ ਤਾਂ ਕੋਈ ਛਾਪਾ ਮਾਰਿਆ ਗਿਆ ਅਤੇ ਨਾ ਹੀ ਕਿਸੇ ਨੂੰ ਜੇਲ ਭੇਜਿਆ ਗਿਆ। ਸਾਡਾ ਉਦੇਸ਼ ਸਿਰਫ਼ ਭਾਰਤੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM

Weather Update: ਠੰਡ ਦੇ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਦੀ ਭਵਿੱਖਬਾਣੀ, ਕੜਾਕੇਦਾਰ ਠੰਢ ਦਾ ਦੱਸਿਆ ਵੱਡਾ ਕਾਰਨ

12 Sep 2024 5:26 PM
Advertisement