ਵੀਡੀਉ ਫ਼ਾਈਲ ਆਕਾਰ ਦੀ ਸੀਮਾ 2 GB ਤੋਂ ਵਧਾ ਕੇ ਕੀਤੀ 8 GB
ਕੈਲੀਫ਼ੋਰਨੀਆ : ਟਵਿਟਰ ਵਲੋਂ ਅਪਣੇ ਉਪਭੋਗਤਾਵਾਂ ਲਈ ਇਕ ਹੋਰ ਸਹੂਲਤ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਹੁਣ ਟਵਿਟਰ 'ਤੇ 2 ਘੰਟੇ ਤਕ ਦਾ ਵੀਡੀਉ ਅਪਲੋਡ ਕੀਤਾ ਜਾ ਸਕੇਗਾ। ਇਹ ਸਹੂਲਤ ਬਲੂ ਟਿਕ ਯੂਸਰਜ਼ ਲਈ ਹੋਵੇਗੀ।
ਦੱਸ ਦੇਈਏ ਕਿ 2 ਘੰਟੇ ਦਾ ਇਹ ਵੀਡੀਉ 8 ਜੀ.ਬੀ. ਡਾਟਾ ਵਾਲਾ ਹੋ ਸਕਦਾ ਹੈ। ਟਵਿਟਰ ਸੀ.ਈ.ਓ. ਐਲੋਨ ਮਸਕ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਵਿਟਰ 'ਤੇ 2 ਜੀ.ਬੀ. ਤਕ ਦਾ ਵੀਡੀਓ ਅਪਲੋਡ ਕੀਤਾ ਜਾ ਸਕਦਾ ਸੀ ਅਤੇ ਇਸ ਦੀ ਸਮਾਂ ਸੀਮਾ 60 ਮਿੰਟ ਤਕ ਹੁੰਦੀ ਸੀ।
ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਅਮਰੀਕਾ ਸਥਿਤ ਟੈਕ ਪੋਰਟਲ TechCrunch ਦੇ ਮੁਤਾਬਕ, ਟਵਿਟਰ ਨੇ ਅਪਣੇ ਪੇਡ ਪਲਾਨ 'ਚ ਬਦਲਾਅ ਕੀਤਾ ਹੈ ਅਤੇ ਪਿਛਲੀ 60-ਮਿੰਟ ਦੀ ਸੀਮਾ ਨੂੰ ਵਧਾ ਕੇ ਦੋ ਘੰਟੇ ਕਰ ਦਿਤਾ ਹੈ। ਕੰਪਨੀ ਨੇ ਅਪਣੇ ਟਵਿੱਟਰ ਬਲੂ ਪੇਜ ਨੂੰ ਵੀ ਸੋਧਿਆ ਅਤੇ ਕਿਹਾ ਕਿ ਭੁਗਤਾਨ ਕੀਤੇ ਉਪਭੋਗਤਾਵਾਂ ਲਈ ਵੀਡੀਉ ਫ਼ਾਈਲ ਆਕਾਰ ਦੀ ਸੀਮਾ ਹੁਣ 2 ਜੀ.ਬੀ. ਤੋਂ ਵਧਾ ਕੇ 8 ਜੀ.ਬੀ. ਕੀਤੀ ਗਈ ਹੈ। ਜਦੋਂ ਕਿ ਪਹਿਲਾਂ ਲੰਬੇ ਵੀਡੀਉ ਅਪਲੋਡ ਸਿਰਫ਼ ਵੈੱਬ ਤੋਂ ਹੀ ਸੰਭਵ ਸੀ, ਹੁਣ ਇਹ ਆਈ.ਓ.ਐਸ. ਐਪ ਰਾਹੀਂ ਵੀ ਸੰਭਵ ਹੈ। ਇਨ੍ਹਾਂ ਤਬਦੀਲੀਆਂ ਦੇ ਬਾਵਜੂਦ, ਅਪਲੋਡ ਲਈ ਵੱਧ ਤੋਂ ਵੱਧ ਗੁਣਵੱਤਾ ਅਜੇ ਵੀ 1080p ਬਣੀ ਹੋਈ ਹੈ।
ਐਲੋਨ ਮਸਕ ਵਲੋਂ ਇਸ ਦਾ ਐਲਾਨ ਕਰਨ ਤੋਂ ਤੁਰਤ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿਪਣੀਆਂ ਅਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।