
ਬੁਰਾੜੀ ਵਿਖੇ ਇਕ ਘਰ ਵਿਚ ਇਕੋ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਤੋਂ ਪਰਦਾ ਉਠ ਗਿਆ ਹੈ। ਇਸ ਖੌਫ਼ਨਾਕ ਘਟਨਾ ਨੇ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ....
ਨਵੀਂ ਦਿੱਲੀ : ਬੁਰਾੜੀ ਵਿਖੇ ਇਕ ਘਰ ਵਿਚ ਇਕੋ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਤੋਂ ਪਰਦਾ ਉਠ ਗਿਆ ਹੈ। ਇਸ ਖੌਫ਼ਨਾਕ ਘਟਨਾ ਨੇ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ਨੂੰ ਚੱਕਰਾਂ ਪਾਇਆ ਹੋਇਆ ਹੈ, ਉਥੇ ਹੀ ਲੋਕ ਵੀ ਇਹ ਸੋਚ-ਸੋਚ ਕੇ ਹੈਰਾਨ ਹਨ ਕਿ ਆਖ਼ਰ ਇਕੋ ਪਰਵਾਰ ਦੇ 11 ਮੈਂਬਰਾਂ ਦੀ ਹੋਈ ਮੌਤ ਹੱਤਿਆ ਹੈ ਜਾਂ ਫਿਰ ਆਤਮ ਹੱਤਿਆ।
Buradi Suicide Caseਹੁਣ ਭਾਟੀਆ ਪਰਵਾਰ ਦੀ ਸਭ ਤੋਂ ਬਜ਼ੁਰਗ ਔਰਤ ਨਰਾਇਣ ਦੇਵੀ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇਸ ਘਟਨਾ ਦੀ ਸਚਾਈ ਸਾਹਮਣੇ ਆ ਗਈ ਹੈ ਕਿ ਇਨ੍ਹਾਂ ਲੋਕਾਂ ਦੀ ਕੋਈ ਹੱਤਿਆ ਨਹੀਂ ਹੋਈ ਬਲਕਿ ਇਨ੍ਹਾਂ ਨੇ ਆਤਮ ਹੱਤਿਆ ਹੀ ਕੀਤੀ ਹੈ। ਇਨ੍ਹਾਂ ਲੋਕਾਂ ਦੀ ਪੋਸਟਮਾਰਟਮ ਰਿਪੋਰਟ ਵਿਚ ਕਿਸੇ ਮੈਂਬਰ ਦੇ ਵੀ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲਿਆ, ਫਿਰ ਘਰ ਦੇ ਮੈਂਬਰਾਂ ਨੂੰ ਸਟੂਲ ਅਤੇ ਤਾਰ ਲਿਆਉਂਦੇ ਵੀ ਸੀਸੀਟੀਵੀ ਫੁਟੇਜ ਵਿਚ ਦੇਖਿਆ ਗਿਆ।
Buradi Suicide Case Delhi Policeਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਲੋਕਾਂ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕੀਤੀ ਹੈ। ਪਰਵਾਰ ਦੇ 10 ਮੈਂਬਰਾਂ ਦੀ ਪੋਸਟਮਾਰਟਮ ਰਿਪੋਰਟ ਪਹਿਲਾਂ ਹੀ ਆ ਚੁੱਕੀ ਸੀ। ਫਿਲਹਾਲ ਇਸ ਮਾਮਲੇ ਵਿਚ ਡਾਕਟਰਾਂ ਨੇ ਅਪਣੀ ਫਾਈਨਲ ਰਿਪੋਰਟ ਸੌਂਪ ਦਿਤੀ ਹੈ ਅਤੇ ਇਸ ਵਿਚ ਕੋਈ ਵੀ ਬਾਬਾ ਜਾਂ ਤਾਂਤਰਿਕ ਸ਼ਾਮਲ ਨਹੀਂ ਹੈ....ਉਧਰ ਪੁਲਿਸ ਨੇ ਵੀ ਇਸ ਮਾਮਲੇ ਨੂੰ ਲਗਭਗ ਬੰਦ ਕਰ ਦਿਤਾ ਹੈ, ਸਿਰਫ਼ ਮ੍ਰਿਤਕਾਂ ਦੀ ਬਿਸਰਾ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹੈ।
Buradi Suicide Case Delhi Policeਤੁਹਾਨੂੰ ਦਸ ਦਈਏ ਕਿ ਬੁਰਾੜੀ ਵਿਖੇ ਇਕ ਘਰ 10 ਲਾਸ਼ਾਂ ਫਾਂਸੀ 'ਤੇ ਲਟਕਦੀਆਂ ਮਿਲੀਆਂ ਸਨ ਜਦਕਿ ਇਕ ਲਾਸ਼ ਕਮਰੇ ਵਿਚ ਪਈ ਮਿਲੀ ਸੀ ਘਰ ਵਿਚ ਫਾਂਸੀ 'ਤੇ ਝੂਲ ਰਹੀਆਂ ਲਾਸ਼ਾਂ ਦਾ ਖੌਫ਼ਨਾਕ ਮੰਜ਼ਰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਸੀ. ਅਤੇ ਇਸ ਮਾਮਲੇ ਨੂੰ ਸੁਲਝਾਉਣਾ ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਲਈ ਗੁੰਝਲਦਾਰ ਬਣਿਆ ਹੋਇਆ ਸੀ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਸਾਈਕੋ ਅਟਾਪਸੀ ਕਰਵਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ।