
ਦਿੱਲੀ ਦੇ ਬੁਰਾੜੀ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹੀ ਘਰ ਵਿਚ 11 ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ 7 ਔਰਤਾਂ ਅਤੇ 4 ਪੁਰਸ਼ ...
ਨਵੀਂ ਦਿੱਲੀ : ਦਿੱਲੀ ਦੇ ਬੁਰਾੜੀ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹੀ ਘਰ ਵਿਚ 11 ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ 7 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਇਕੱਠੀਆਂ ਇੰਨੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦਸਿਆ ਜਾ ਰਿਹਾ ਹੈ ਕਿ ਪਰਵਾਰ ਫਰਨੀਚਰ ਦਾ ਕੰਮ ਕਰਦਾ ਸੀ। ਹਾਲਾਂਕਿ ਮੌਤ ਕਿਸ ਵਜ੍ਹਾ ਨਾਲ ਹੋਈ ਹੈ, ਇਹ ਅਜੇ ਸਾਫ਼ ਨਹੀਂ ਹੋ ਸਕਿਆ ਹੈ।
peoples burari areaਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਵੀ ਇਕੱਠੇ ਇੰਨੀਆਂ ਲਾਸ਼ਾਂ ਦੇ ਕੇ ਹੈਰਾਨ ਰਹਿ ਗਈ। ਕਿਹਾ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਇਕ ਹੀ ਪਰਵਾਰ ਦੀਆਂ ਹਨ ਅਤੇ ਪੁਲਿਸ ਨੂੰ ਆਤਮ ਹੱਤਿਆ ਦਾ ਸ਼ੱਕ ਹੈ। ਹਾਲਾਂਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਗੁਆਂਢੀਆਂ ਅਤੇ ਹੋਰ ਲੋਕਾਂ ਕੋਲੋਂ ਪੁੱਛਗਿਛ ਤਾਂ ਕਰ ਹੀ ਰਹੀ ਹੈ, ਨਾਲ ਹੀ ਹੋਰ ਬਿੰਦੂਆਂ 'ਤੇ ਵੀ ਕੰਮ ਕਰ ਰਹੀ ਹੈ। ਘਟਨਾ ਸਥਾਨ 'ਤੇ ਭਾਰੀ ਭੀੜ ਜਮ੍ਹਾਂ ਹੋ ਗਈ ਹੈ ਅਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ।
delhi police in burari areaਦਸ ਦਈਏ ਕਿ ਪਿਛਲੇ ਦਿਨੀਂ ਹੀ ਬੁਰਾੜੀ ਇਲਾਕੇ ਵਿਚ ਹੀ ਇਕ ਵੱਡਾ ਗੈਂਗਵਾਰ ਹੋਇਆ ਸੀ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਲੋਕ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਵਿਚ ਇਕ ਰਾਹਗੀਰ ਔਰਤ ਵੀ ਸ਼ਾਮਲ ਸੀ। ਦੋ ਹੋਰ ਰਾਹਗੀਰ ਜ਼ਖ਼ਮੀ ਹੋ ਗਏ ਸਨ। ਸਵੇਰੇ ਕਰੀਬ 10 ਵਜੇ ਕੁੱਝ ਲੋਕ ਬੁਰਾਡੀ ਇਲਾਕੇ ਵਿਚ ਇਕ ਜਿਮ ਤੋਂ ਨਿਕਲ ਕੇ ਦਰੱਖਤ ਦੇ ਪਿੱਛੇ ਖੜ੍ਹੀ ਅਪਣੀ ਸਕਾਰਪੀਓ ਵਿਚ ਬੈਠਣ ਲੱਗੇ।
delhi police in burari area ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਫਾਰਚੂਨਰ ਕਾਰ ਆਈ ਅਤੇ ਉਸ ਵਿਚੋਂ ਸਕਾਰਪੀਓ ਸਵਾਰ ਲੋਕਾਂ 'ਤੇ ਫਾਈਰਿੰਗ ਸ਼ੁਰੂ ਹੋ ਗਈ। ਸਕਾਰਪੀਓ ਤੋਂ ਲੈ ਕੇ ਇਕ ਵਿਅਕਤੀ ਨੇ ਦੁਕਾਨ ਵਿਚ ਲੁਕਣ ਦੀ ਕੋਸ਼ਿਸ਼ ਕੀਤੀ ਪਰ ਪਿਸਟਲ ਲੈ ਕੇ ਇਕ ਵਿਅਕਤੀ ਉਸ ਦਾ ਪਿੱਛਾ ਕਰ ਕੇ ਉਥੇ ਵੀ ਤਾਬੜਤੋੜ ਗੋਲੀਆਂ ਬਰਸਾਉਂਦਾ ਰਿਹਾ ਸੀ। ਇਸ ਤੋਂ ਬਾਅਦ ਜਾਨ ਬਚਾਉਂਦੇ ਹੋਏ ਸਕਾਰਪੀਓ ਸਵਾਰ ਭੀੜ ਵਾਲੀ ਸੜਕ 'ਤੇ ਸਕਾਰਪੀਓ ਨੂੰ ਅੱਗੇ ਵਧਾਉਂਦਾ ਰਿਹਾ। ਪਿਸਟਲ ਲਹਿਰਾਉਂਦੇ ਹੋਏ ਬਦਮਾਸ਼ ਉਥੇ ਵੀ ਗੱਡੀ ਦਾ ਪਿੱਛਾ ਕਰਦੇ ਰਹੇ ਸਨ।
delhi police in burari area ਇਸ ਘਟਨਾ ਨੇ ਵੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਸੀ ਪਰ ਹੁਣ ਇਕੋ ਪਰਵਾਰ ਦੇ 11 ਜੀਆਂ ਦੀ ਮੌਤ ਸਾਰਿਆਂ ਲਈ ਇਕ ਪਹੇਲੀ ਬਣੀ ਹੋਈ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖ਼ਰ ਇਕੋ ਪਰਵਾਰ ਦੇ 11 ਮੈਂਬਰਾਂ ਦੀ ਮੌਤ ਕਿਵੇਂ ਹੋਈ? ਕੀ ਇਹ ਖ਼ੁਦਕੁਸ਼ੀ ਹੈ ਜਾਂ ਫਿਰ ਕੋਈ ਸਾਜਿਸ਼?