
ਦਿੱਲੀ ਦੇ ਬੁਰਾੜੀ ਇਲਾਕੇ 'ਚ ਸ਼ਰੇਆਮ ਚਲੀਆਂ ਗੋਲੀਆਂ, 3 ਮੌਤ, 5 ਜ਼ਖਮੀ
ਨਵੀਂ ਦਿੱਲੀ, ਰਾਜਧਾਨੀ ਦਿੱਲੀ 'ਚ ਗੈਂਗਵਾਰ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਰਾਜਧਾਨੀ ਦਿੱਲੀ ਚ ਵੱਧ ਰਹੀਆਂ ਵਾਰਦਾਤਾਂ 'ਚ ਜਿਥੇ ਬਦਮਾਸ਼ ਜਾਂ ਗੈਂਗਸਟਰ ਦੀਆਂ ਮੌਤ ਦੀਆਂ ਖ਼ਬਰਾਂ ਮਿਲਦੀਆਂ ਹਨ ਉਥੇ ਹੀ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਆਮ ਜਨਤਾ ਵੀ ਹੋ ਜਾਂਦੀ ਹੈ।
Delhi Shootoutਅਜਿਹਾ ਹੀ ਇਕ ਮਾਮਲਾ ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਤੋਂ ਸਾਹਮਣੇ ਆਇਆ ਹੈ। ਦਿੱਲੀ ਦੇ ਉੱਤਰ ਸਥਿਤ ਬੁਰਾੜੀ ਇਲਾਕੇ ਵਿਚ ਸੋਮਵਾਰ ਸਵੇਰੇ ਬਦਮਾਸ਼ਾਂ ਦੇ 2 ਗੈਂਗ ਆਪਸ ਵਿਚ ਭਿੜ ਗਏ ਇਹ ਕੋਈ ਛੋਟੀ ਮੋਟੀ ਲੜਾਈ ਨਹੀਂ ਸੀ ਬਲਕਿ ਇਕ ਗੈਂਗਵਾਰ ਸੀ। ਦੱਸ ਦਈਏ ਕਿ ਸੋਮਵਾਰ ਦੀ ਸਵੇਰ ਦਿੱਲੀ ਵਿਚ ਦੋ ਗੁਟਾਂ ਵਿਚ ਗੈਂਗਵਾਰ ਹੋ ਗਈ ਜਿਸ ਦੌਰਾਨ ਕੁਲ ਤਿੰਨ ਲੋਕ ਮਾਰੇ ਗਏ ਅਤੇ 5 ਜ਼ਖਮੀ ਹੋਏ ਹਨ।
Delhi Shootoutਮਰਨ ਵਾਲਿਆਂ ਵਿਚ ਇਕ ਔਰਤ ਵੀ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਵਾਰਦਾਤ ਵਾਲੀ ਜਗ੍ਹਾ ਤੋਂ ਲੰਘ ਕੇ ਜਾ ਰਹੀ ਸੀ। ਪੁਲਿਸ ਦੇ ਮੁਤਾਬਕ, ਗੈਂਗਵਾਰ ਟਿੱਲੂ ਅਤੇ ਗੋਗੀ ਗੁੱਟ ਦੇ ਬੰਦਿਆਂ ਵਿਚਕਾਰ ਹੋਈ ਹੈ, ਜੋ ਰਾਜਧਾਨੀ ਵਿਚ ਹੱਤਿਆ ਅਤੇ ਫਿਰੌਤੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹੈ।
Delhi Shootoutਇੱਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿੱਲੂ ਗੈਂਗ ਦੇ ਬਦਮਾਸ਼ ਸਕਾਰਪੀਓ ਵਿਚ ਸਵਾਰ ਸਨ, ਉਹ ਇੱਥੋਂ ਲੰਘ ਰਹੇ ਸਨ ਜਿਸ ਦੌਰਾਨ ਦੂਜੇ ਗੈਂਗ ਦੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੀ ਪੁਰਾਣੀ ਰੰਜਿਸ਼ ਦੇ ਹੋਣ ਕਾਰਨ ਉਨ੍ਹਾਂ ਦੀ ਆਪਸ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ।
Delhi Shootout ਟਿੱਲੂ ਗੈਂਗ ਦੇ ਬਦਮਾਸ਼ ਮੁਕੇਸ਼ ਅਤੇ ਗੋਗੀ ਗੈਂਗ ਦਾ ਇੱਕ ਬਦਮਾਸ਼ ਇਸ ਫਾਇਰਿੰਗ ਵਿਚ ਮਾਰਿਆ ਗਿਆ। ਦੋਵਾਂ ਗੁੱਟਾਂ ਦੀ ਫਾਇਰਿੰਗ ਦੌਰਾਨ ਇਕ ਔਰਤ ਜੋ ਕਿ ਉਸ ਇਲਾਕੇ ਵਿਚੋਂ ਲੰਘ ਰਹੀ ਸੀ, ਦੀ ਮੌਤ ਹੋ ਗਈ।