ਪ੍ਰਗਤੀ ਮੈਦਾਨ ਵਿਚ ਅੰਤਰਰਾਸ਼ਟਰੀ ਪੁਲਿਸ ਐਕਸਪੋ ਦਾ ਆਯੋਜਨ 19, 20 ਜੁਲਾਈ ਨੂੰ
Published : Jul 13, 2019, 7:35 pm IST
Updated : Jul 13, 2019, 7:35 pm IST
SHARE ARTICLE
International Police Expos in Pragati Maidan
International Police Expos in Pragati Maidan

ਅੰਦਰੂਨੀ ਸੁਰੱਖਿਆ ਕਿਸੀ ਵੀ ਸਰਕਾਰ ਦੀ ਪਹਿਲੀ ਤਰਜੀਹ ਹੁੰਦੀ ਹੈ...

ਨਵੀਂ ਦਿੱਲੀ: ਅੰਦਰੂਨੀ ਸੁਰੱਖਿਆ ਕਿਸੀ ਵੀ ਸਰਕਾਰ ਦੀ ਪਹਿਲੀ ਤਰਜੀਹ ਹੁੰਦੀ ਹੈ। ਦੁਨੀਆਂ ਭਰ ਵਿਚ ਵੱਧ ਰਹੇ ਅਤਿਵਾਦ, ਸਾਈਬਰ ਅਪਰਾਧ ਅਤੇ ਸਮੂਹਾਂ ਵਿਚ ਵਿਵਾਦ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਬਨਾਉਣ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੀ ਸਥਿਤੀ ਲਈ ਇਥੇ ਪ੍ਰਗਤੀ ਮੈਦਾਨ ਵਿਚ 19-20 ਜੁਲਾਈ ਨੂੰ 'ਅੰਤਰਰਾਸ਼ਟਰੀ ਪੁਲਿਸ ਐਕਸਪੋ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤ ਸਹਿਤ 25 ਤੋਂ ਵੱਧ ਦੇਸ਼ਾਂ ਦੀਆਂ ਕੰਪਨੀਆਂ ਇਸ 'ਅੰਤਰਰਾਸ਼ਟਰੀ ਪੁਲਿਸ ਐਕਸਪੋ' ਵਿਚ ਅਪਣੇ ਆਧੁਨਿਕ ਅਗਨੀ ਸ਼ਸਤਰ, ਗੋਲਾ ਬਾਰੂਦ, ਡਰੋਨ, ਦੰਗਾ ਨਿਵਾਰਣ ਉਪਕਰਨ,

ਆਧੁਨਿਕ ਸੁਰੱਖਿਆ ਉਪਰਕਣਾ ਅਤੇ ਬਚਾਅ ਤਕਨੀਕਾਂ ਦਾ ਪ੍ਰਦਰਸ਼ਨ ਕਰਨਗੇ। ਇਸ ਵਿਚ ਸਿੰਗਾਪੁਰ, ਮਲੇਸ਼ੀਆ, ਜਰਮਨੀ, ਆਸਟਰੇਲੀਆ, ਪੋਲੈਂਡ ਸਹਿਤ ਹੋਰ ਦੇਸ਼ਾਂ ਦੀਆਂ ਕੰਪਨੀਆਂ ਭਾਗ ਲੈਣਗੀਆਂ। ਪੁਲਿਸ ਐਕਸਪੋ ਦਾ ਆਯੋਜਨ ਏਸ਼ੀਆ ਵਿਚ ਕਾਰੋਬਾਰੀ ਮੇਲੇਆਂ, ਪ੍ਰਦਰਸ਼ਨੀਆਂ ਅਤੇ ਸੰਮੇਲਨਾਂ ਦੇ ਆਯੋਜਨ ਵਿਚ ਮੋਹਰੀ ਨੇਕਸਜੇਨ ਐਗਜ਼ੀਬੀਸ਼ਨ ਵਲੋਂ ਕੀਤਾ ਜਾਵੇਗਾ। ਦੁਨੀਆਂ ਭਰ ਤੋਂ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨ ਅਤੇ ਮੰਨੇ ਪ੍ਰਮੰਨੇ ਬਰਾਂਡ ਜਿਵੇਂ ਗਲੋਕ ਪਿਸਟਲਜ਼, ਆਈਡੇਮਿਆ, ਫ਼ੋਸਟਰ ਪੁਲਿਸ ਫ਼ਰੀਮੈਨ, ਰੋਡਰ ਐਚਟੀਐਚ ਹੋਕਰ ਜੀਐਮਬੀਐਚ, ਸਿਸਟੂਲਜ਼,

ਥਰਡ ਆਈ, ਸੇਲੇਬਰਾਈਟ, ਮਨਿਤ ਗਰੁੱਪ ਅੰਸਾਰੀ ਪਰੇਸੀਜ਼ਨ, ਕਮਲ ਨਯਨ, ਡੇਕਕਾਲੀਪ ਟੇਕਨਾਲੋਜੀ ਐਲਐਲਪੀ ਦੇ ਐਕਸਪੋ ਵਿਚ ਭਾਗ ਲੈਣ ਦੀ ਉਮੀਦ ਹੈ। ਨੇਕਸਜੇਨ ਐਗਜ਼ੀਬੀਸ਼ਨ ਪ੍ਰਾ. ਲਿ. ਦੇ ਨਿਰਦੇਸ਼ਕ ਵਿਪਿਨ ਕੁਮਾਰ ਬੰਸਲ ਦਾ ਕਹਿਣਾ ਹੈ ਕਿ, ''ਅੱਜ ਦੇ ਦੌਰ ਵਿਚ ਆਧੁਨਿਕ, ਪ੍ਰਭਾਵੀ ਅਤੇ ਲਾਗਤ ਪ੍ਰਭਾਵੀ ਸੁਰੱਖਿਆ ਸਾਧਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।

21ਵੀਂ ਸਦੀ ਵਿਚ ਅੰਦਰੂਨੀ ਸੁਰੱਖਿਆ ਦੇ ਨਵੇਂ ਖ਼ਤਰਿਆਂ ਤੋਂ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਉਪਰਾਲਿਆਂ ਨੂੰ ਦੇਖਦੇ ਹੋਏ ਇਸ ਇੰਟਰਨੈਸ਼ਨਲ ਪੁਲਿਸ ਐਕਸਪੋ ਨੇ ਨਵੇਂ ਰੁਝਾਨ ਅਤੇ ਆਧੁਨਿਕ ਖੋਜਾਂ ਦੀ ਤਾਕਤ ਦੇ ਨਾਲ ਪੁਲਿਸ, ਸੀਆਰਪੀਐਫ਼ ਅਤੇ ਸੁਰੱਖਿਆ ਉਦਯੋਗ ਵਿਚ ਚੰਗੀ ਪ੍ਰਸਿਧੀ ਹਾਸਲ ਕੀਤੀ ਹੈ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement