
ਭਾਜਪਾ ਵਿਧਾਇਕ ਅੰਮ੍ਰਿਤਲਾਲ ਮੀਣਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਸੋਮਵਾਰ ਨੂੰ ਸਰਾੜਾ ਕੋਰਟ ਨੇ ਉਹਨਾਂ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਉਦੈਪੁਰ: ਰਾਜਸਥਾਨ ਦੇ ਸਲੁੰਬਰ ਵਿਧਾਨ ਸਭਾ ਹਲਕਾ ਤੋਂ ਭਾਜਪਾ ਵਿਧਾਇਕ ਅੰਮ੍ਰਿਤਲਾਲ ਮੀਣਾ (BJP MLA Amritlal Meena Arrested) ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਸੋਮਵਾਰ ਨੂੰ ਸਰਾੜਾ ਕੋਰਟ ਨੇ ਉਹਨਾਂ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦਰਅਸਲ ਭਾਜਪਾ ਵਿਧਾਇਕ (BJP MLA Amritlal Meena) ’ਤੇ ਫਰਜ਼ੀ ਮਾਰਕਸ਼ੀਟ ਦੇ ਅਧਾਰ ’ਤੇ ਪਤਨੀ ਨੂੰ ਪੰਚਾਇਤੀ ਚੋਣਾਂ ਲੜਾਉਣ ਦਾ ਆਰੋਪ ਹੈ। ਇਸ ਮਾਮਲੇ ਵਿਚ ਵਿਧਾਇਕ ਨੇ ਕੋਰਟ ਵਿਚ ਜ਼ਮਾਨਤ ਪਟੀਸ਼ਨ ਪੇਸ਼ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰਦੇ ਹੋਏ ਵਿਧਾਇਕ ਨੂੰ ਜੇਲ੍ਹ ਭੇਜ ਦਿੱਤਾ ਹੈ।
BJP MLA Amritlal Meena Arrested
ਹੋਰ ਪੜ੍ਹੋ: ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, CM ਦੇ ਅਹੁਦੇ 'ਤੇ ਕਾਇਮ ਰਹਿਣਗੇ ਕੈਪਟਨ - ਹਰੀਸ਼ ਰਾਵਤ
ਇਸ ਤੋਂ ਠੀਕ ਪਹਿਲਾਂ ਵਿਧਾਇਕ ਨੇ ਕੋਰਟ ਦੇ ਆਦੇਸ਼ ’ਤੇ ਹੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਕਰੀਬ 2 ਘੰਟੇ ਅਦਾਲਤ ਵਿਚ ਵਕੀਲਾਂ ਦੀ ਬਹਿਸ ਚੱਲੀ ਅਤੇ ਵਿਧਾਇਕ ਨੂੰ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 6 ਸਾਲ ਪਹਿਲਾਂ 2015 ਵਿਚ ਵਿਧਾਇਕ ਅੰਮ੍ਰਿਤਲਾਲ ਮੀਣਾ ਦੀ ਪਤਨੀ ਸ਼ਾਂਤਾ ਦੇਵੀ ਨੂੰ ਸਰਪੰਚ ਦੀਆਂ ਚੋਣਾਂ ਵਿਚ ਖੜਾ ਕੀਤਾ ਗਿਆ ਸੀ।
Arrested
ਹੋਰ ਪੜ੍ਹੋ: ਮਹਿੰਗਾਈ ਦੀ ਮਾਰ: ਖਾਧਾ ਵੀ, 'ਦੋਸਤਾਂ' ਨੂੰ ਖਵਾਇਆ ਵੀ ਬਸ ਜਨਤਾ ਨੂੰ ਖਾਣ ਨਹੀਂ ਦੇ ਰਹੇ- ਰਾਹੁਲ ਗਾਂਧੀ
ਇਸ ਚੋਣ ਵਿਚ ਸ਼ਾਂਤਾ ਦੇਵੀ ਨੇ ਆਪਣੀ ਵਿਰੋਧੀ ਸੁਗਨਾ ਦੇਵੀ ਨੂੰ ਹਰਾਇਆ। ਪਰ ਚੋਣ ਨਤੀਜੇ ਆਉਣ ਤੋਂ ਬਾਅਦ ਸ਼ਾਂਤਾ ਦੇਵੀ 'ਤੇ ਫਰਜ਼ੀ ਮਾਰਕਸ਼ੀਟ 'ਤੇ ਚੋਣ ਲੜਨ ਦਾ ਦੋਸ਼ ਲਾਇਆ ਗਿਆ। ਹਾਰਨ ਵਾਲੀ ਸੁਗਨਾ ਦੇਵੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਸੀਬੀਸੀਆਈਡੀ ਵੱਲੋਂ ਜਾਂਚ ਕੀਤੀ ਗਈ ਜਿਸ ਵਿਚ ਅੰਮ੍ਰਿਤਲਾਲ ਦੀ ਪਤਨੀ ਸ਼ਾਂਤਾ ਦੇਵੀ ਦੀ ਮਾਰਕਸੀਟ ਜਾਅਲੀ ਪਾਈ ਗਈ।
BJP MLA Amritlal Meena Arrested
ਹੋਰ ਪੜ੍ਹੋ: ਚੀਨ ਵਿਚ ਵੱਡਾ ਹਾਦਸਾ: ਹੋਟਲ ਢਹਿਣ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ
ਜਾਅਲੀ ਮਾਰਕਸ਼ੀਟ ਵਿਚ ਸਰਪ੍ਰਸਤ ਦੀ ਥਾਂ 'ਤੇ ਅੰਮ੍ਰਿਤਲਾਲ ਮੀਨਾ ਦੇ ਦਸਤਖ਼ਤ ਹੋਣ ’ਤੇ ਵਿਧਾਇਕ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਹੇਠਲੀ ਅਦਾਲਤ ਵਿਚ ਆਤਮ ਸਮਰਪਣ ਕਰਨ ਦੇ ਆਦੇਸ਼ ‘ਤੇ ਅੰਮ੍ਰਿਤਲਾਲ ਮੀਨਾ ਸੋਮਵਾਰ ਨੂੰ ਸਹਾੜਾ ਅਦਾਲਤ ਪਹੁੰਚੇ ਸਨ। ਅੰਮ੍ਰਿਤਲਾਲ ਦੇ ਵਕੀਲ ਨੇ ਲੰਬਾ ਸਮਾਂ ਬਹਿਸ ਕੀਤੀ ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਪ੍ਰਵਾਨ ਨਹੀਂ ਕੀਤੀਆਂ ਅਤੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ।