
ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਹੋਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਵਿਚ ਢਿੱਲ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਹੋਣ ਕਾਰਨ ਚੰਡੀਗੜ੍ਹ (Chandigarh Unlock) ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਵਿਚ ਢਿੱਲ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਅੱਜ ਪ੍ਰਸ਼ਾਸਨ ਵੱਲੋਂ ਵੱਡੇ ਐਲਾਨ ਕੀਤੇ ਗਏ। ਨਵੇਂ ਐਲਾਨ ਮੁਤਾਬਕ ਚੰਡੀਗੜ੍ਹ (Schools in Chandigarh will start from July 19) ਵਿਚ 19 ਜੁਲਾਈ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਰਹੇ ਹਨ।
Schools in Chandigarh will start functioning from July 19
ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਫਿਰ ਕੀਤਾ ਟਵੀਟ. ਭਗਵੰਤ ਮਾਨ ਨੂੰ ਦਿੱਤਾ ਕਰਾਰਾ ਜਵਾਬ
ਇਸ ਦੌਰਾਨ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਨਾ ਭੇਜਣਾ ਮਾਪਿਆਂ ਦੀ ਮਰਜ਼ੀ ਹੋਵੇਗੀ। ਇਸ ਦੇ ਨਾਲ ਹੀ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਸ਼ਹਿਰ ਵਿਚ ਕੋਚਿੰਗ ਸੰਸਥਾਵਾਂ ਨੂੰ ਵੀ 19 ਜੁਲਾਈ ਤੋਂ ਖੋਲ੍ਹ ਦਿੱਤਾ ਜਾਵੇਗਾ। ਇਸ ਦੌਰਾਨ ਇੰਸਟੀਚਿਊਟ ਵਿਚ ਆਉਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਲਈ ਕੋਰੋਨਾ ਵੈਕਸੀਨ ਦੀ ਇਕ ਡੋਜ਼ ਲਾਜ਼ਮੀ ਹੈ।
Cinemas to Open In Chandigarh
ਹੋਰ ਪੜ੍ਹੋ: ਖ਼ੁਦ 4 ਬੱਚਿਆਂ ਦੇ ਪਿਤਾ ਹੋ ਕੇ ਰਵੀ ਕਿਸ਼ਨ ਸੰਸਦ ਵਿਚ ਦੱਸਣਗੇ 2 ਤੋਂ ਵੱਧ ਬੱਚਿਆਂ ਦੇ ਨੁਕਸਾਨ
ਵਿਆਹ ਸਮਾਰੋਹ ਵਿਚ 200 ਲੋਕ ਜਾਂ 50% ਸਮਰੱਥਾਂ ਨਾਲ ਪ੍ਰੋਗਾਰਮ ਆਯੋਜਿਤ ਕੀਤੇ ਜਾ ਸਕਦੇ ਹਨ। ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਕੋਲ 72 ਘੰਟੇ ਪਹਿਲਾਂ ਦੀ ਕੋਵਿਡ ਰਿਪੋਰਟ ਜਾਂ 1 ਡੋਜ਼ ਦਾ ਵੈਕਸੀਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਚੰਡੀਗੜ੍ਹ ਪ੍ਰਸ਼ਾਸਨ (Chandigarh Administration ) ਵੱਲੋਂ ਸਿਨੇਮਾ ਅਤੇ ਸਪਾ ਸੈਂਟਰਾਂ ਨੂੰ ਵੀ 50% ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।