ਜਪਾਨ ਦੇ ਸ਼ਹਿਰ ਦਾ ਨਾਮ ਹਿੰਦੂ ਦੇਵੀ 'ਲੱਛਮੀ' ਦੇ ਨਾਮ 'ਤੇ ਰਖਿਆ ਗਿਆ
Published : Aug 13, 2018, 1:10 pm IST
Updated : Aug 13, 2018, 1:10 pm IST
SHARE ARTICLE
Japanese Consul General
Japanese Consul General

ਜਪਾਨ ਦੇ ਇਕ ਸ਼ਹਿਰ ਦਾ ਨਾਮ ਹਿੰਦੂ ਦੇਵੀ ਲੱਛਮੀ ਦੇ ਨਾਮ 'ਤੇ ਰਖਿਆ ਗਿਆ ਹੈ। ਇਹ ਸ਼ਹਿਰ ਜਪਾਨ ਦੀ ਰਾਜਧਾਨੀ ਟੋਕੀਓ ਦੇ ਬਿਲਕੁਲ ਨੇੜੇ ਪੈਂਦਾ ਹੈ। ਜਿਸ ਸ਼ਹਿਰ...

ਨਵੀਂ ਦਿੱਲੀ : ਜਪਾਨ ਦੇ ਇਕ ਸ਼ਹਿਰ ਦਾ ਨਾਮ ਹਿੰਦੂ ਦੇਵੀ ਲੱਛਮੀ ਦੇ ਨਾਮ 'ਤੇ ਰਖਿਆ ਗਿਆ ਹੈ। ਇਹ ਸ਼ਹਿਰ ਜਪਾਨ ਦੀ ਰਾਜਧਾਨੀ ਟੋਕੀਓ ਦੇ ਬਿਲਕੁਲ ਨੇੜੇ ਪੈਂਦਾ ਹੈ। ਜਿਸ ਸ਼ਹਿਰ ਦਾ ਨਾਮ ਹਿੰਦੂ ਦੇਵੀ ਦੇ ਨਾਮ 'ਤੇ ਰਖਿਆ ਗਿਆ ਹੈ, ਉਸ ਸ਼ਹਿਰ ਦਾ ਨਾਮ ਹੈ ਕਿਚਯੋਜੀ। ਇਸ ਸਬੰਧੀ ਜਾਣਕਾਰੀ ਜਪਾਨ ਦੇ ਜਨਰਲ ਕਾਊਂਸਲ ਤਾਕਾਯੁਕੀ ਕਿਤਗਵਾ ਵਲੋਂ ਦਿਤੀ ਗਈ। ਉਨ੍ਹਾਂ ਦਸਿਆ ਕਿ ਇਸ ਸ਼ਹਿਰ ਦਾ ਨਾਮ ਹਿੰਦੂ ਦੇਵੀ ਲੱਛਮੀ ਦੇ ਨਾਮ 'ਤੇ ਰਖਿਆ ਗਿਆ ਹੈ। 

Japanese CityJapanese City

ਉਨ੍ਹਾਂ ਦਸਿਆ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟੋਕੀਓ ਦੇ ਨੇੜੇ ਦਾ ਇਹ ਸ਼ਹਿਰ ਲੱਛਮੀ ਮੰਦਰ ਤੋਂ ਨਿਕਲਦਾ ਹੈ। ਭਾਵ ਕਿ ਜਪਾਨ ਵਿਚ ਕਿਚਯੋਜੀ ਦਾ ਮਤਲਬ ਲੱਛਮੀ ਮੰਦਰ ਹੁੰਦਾ ਹੈ। ਇਹ ਗੱਲ ਕਿਤਗਵਾ ਨੇ ਬੰਗਲੁਰੂ ਵਿਚ ਡਿਗਰੀ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੱਸੀ। ਜਪਾਨੀ ਸਭਿਆਚਾਰ ਅਤੇ ਸਮਾਜ 'ਤੇ ਭਾਰਤ ਦੇ ਅਸਰ ਨੂੰ ਦਸਦੇ ਹੋਏ ਕਿਤਗਵਾ ਨੇ ਦਸਿਆ ਕਿ ਜਾਪਾਨ ਅਤੇ ਭਾਰਤ ਦੀ ਸੋਚ ਬਿਲਕੁਲ ਅਲੱਗ ਹੈ। 

India japanIndia japan

ਉਨ੍ਹਾਂ ਆਖਿਆ ਕਿ ਇਸ ਦੇ ਬਾਵਜੂਦ ਜਪਾਨ ਦੇ ਮੰਦਰਾਂ ਵਿਚ ਕਈ ਅਜਿਹਾ ਸਬੂਤ ਹਨ ਜੋ ਹਿੰਦੂ ਦੇਵੀ ਦੇਵਤਾਵਾਂ ਨੂੰ ਸਮਰਪਤ ਹਨ। ਉਨ੍ਹਾਂ ਦਸਿਆ ਕਿ ਉਗਦੇ ਸੂਰਜ ਵਾਲੇ ਦੇਸ਼ ਜਾਪਾਨ ਵਿਚ ਬਹੁਤ ਸਾਰੇ ਹਿੰਦੂ ਦੇਵੀ ਦੇਵਤਾਵਾਂ ਨੂੰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਅਸੀਂ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ ਰਹੇ ਹਾਂ। ਬੰਗਲੁਰੂ ਵਿਚ ਕਿਤਗਵਾ ਨੇ ਦਸਿਆ ਕਿ ਜਪਾਨੀ ਲਿਪੀ ਵਿਚ ਬਹੁਤ ਸਾਰੇ ਸੰਸਕ੍ਰਿਤ ਦੇ ਸ਼ਬਦ ਹਨ, ਜਿਸ ਨੂੰ ਦੇਖਦੇ ਹੋਏ ਅਜਿਹਾ ਲਗਦਾ ਹੈ ਕਿ ਜਪਾਨੀ ਭਾਸ਼ਾ ਭਾਰਤੀ ਭਾਸ਼ਾਵਾਂ ਤੋਂ ਪ੍ਰਭਾਵਿਤ ਸੀ। 

Japanese City MandirJapanese City Mandir

ਜਪਾਨੀ ਕਾਉਂਸਲ ਨੇ ਇਹ ਵੀ ਦਸਿਆ ਕਿ ਉਦਾਹਰਨ ਦੇ ਲਈ ਜਪਾਨੀ ਪਕਵਾਨ ਸੁਸ਼ੀ ਚਾਵਲ ਅਤੇ ਸਿਰਕੇ ਤੋਂ ਬਣਿਆ ਹੋਇਆ ਹੈ। ਸੁਸ਼ੀ ਜੋ ਕਿ ਸ਼ਾਰੀ ਸ਼ਬਦ ਨਾਲ ਜੁੜਿਆ ਹੋਇਆ ਹੈ ਅਤੇ ਸ਼ਾਰੀ ਸੰਸਕ੍ਰਿਤ ਦੇ ਸ਼ਬਦ ਜਾਲੀ ਤੋਂ ਬਣਿਆ ਹੈ। ਇਸ ਦਾ ਮਤਲਬ ਚਾਵਲ ਹੁੰਦਾ ਹੈ। ਜਪਾਨੀ ਕਾਊਂਸਲ ਦੇ ਮੁਤਾਬਕ ਜਪਾਨ ਦੇ 500 ਸ਼ਬਦ ਸੰਸਕ੍ਰਿਤ ਅਤੇ ਤਾਮਿਲ ਤੋਂ ਨਿਕਲੇ ਹਨ। ਇੱਥੇ ਨਾ ਸਿਰਫ਼ ਭਾਰਤੀ ਸਭਿਆਚਾਰ ਬਲਕਿ ਭਾਰਤੀ ਭਾਸ਼ਾਵਾਂ ਦਾ ਵੀ ਅਸਰ ਹੈ। 

Japanese CityJapanese City

ਕਾਊਂਸਲ ਨੇ ਦਸਿਆ ਕਿ ਭਾਸ਼ਾ ਦੀ ਵਜ੍ਹਾ ਨਾਲ ਹੀ ਇੱਥੋਂ ਦੀ ਭਾਸ਼ਾ ਅਤੇ ਪੂਜਾ ਕਰਨ ਦਾ ਤਰੀਕਾ ਵੀ ਭਾਰਤੀਆਂ ਵਰਗਾ ਹੀ ਹੈ। ਤੁਹਾਨੂੰ ਦਸ ਦਈਏ ਕਿ ਸਿੱਖਿਆ ਸੰਸਥਾਵਾਂ ਨੂੰ ਨਿੱਜੀ ਤੌਰ 'ਤੇ ਚਲਾਉਣ ਵਾਲੇ ਸਮੂਹ ਨੇ ਜਪਾਨੀ ਵਿਦਿਆਰਥੀਆਂ ਦੇ ਨਾਲ ਜਪਾਨੀ ਭਾਸ਼ਾ ਵਿਚ ਅਪਣੇ ਵਿਦਿਆਰਥੀਆਂ ਨੂੰ ਸਿਖ਼ਲਾਈ ਕਰਨ ਦੇ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤਾ ਹੈ। ਦਰਅਸਲ ਜਪਾਨ ਵਿਚ ਕੁਸ਼ਲ ਪੇਸ਼ੇਵਰਾਂ ਦੀ ਵੱਡੀ ਮੰਗ ਹੈ, ਇਸ ਲਈ ਇਸ ਦੀ ਭਾਸ਼ਾ ਦਾ ਗਿਆਨ ਭਾਰਤੀ ਗ੍ਰੈਜੁਏਟਾਂ ਨੂੰ ਵੀ ਦਿਤਾ ਜਾ ਰਿਹਾ ਹੈ ਤਾਕਿ ਉਨ੍ਹਾਂ ਨੂੰ ਉਥੇ ਵੀ ਨੌਕਰੀ ਮਿਲ ਸਕੇ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement