
ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਬਾਇਓਮੈਟ੍ਰਿਕ ਪਛਾਣ ਪੱਤਰ ਅਧਾਰ ਨਾਲ ਹੁਣ ਤੱਕ 32.71 ਕਰੋੜ ਸਥਾਈ ਖਾਤਾ ਨੰਬਰ (PAN Card) ਜੋੜੇ ਜਾ ਚੁੱਕੇ ਹਨ।
ਨਵੀਂ ਦਿੱਲੀ: ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਬਾਇਓਮੈਟ੍ਰਿਕ ਪਛਾਣ ਪੱਤਰ ਅਧਾਰ ਨਾਲ ਹੁਣ ਤੱਕ 32.71 ਕਰੋੜ ਸਥਾਈ ਖਾਤਾ ਨੰਬਰ (PAN Card) ਜੋੜੇ ਜਾ ਚੁੱਕੇ ਹਨ। ਸਰਕਾਰ ਨੇ ਅਪਣੇ ਟਵਿਟਰ ਅਕਾਊਂਟ ‘ਤੇ ਲਿਖਿਆ ਹੈ, ਅਧਾਰ ਨਾਲ 32.71 ਕਰੋੜ ਤੋਂ ਜ਼ਿਆਦਾ ਪੈਨ ਕਾਰਡ ਜੋੜੇ ਜਾ ਚੁੱਕੇ ਹਨ। ਸਰਕਾਰ ਨੇ ਪਹਿਲਾਂ ਹੀ ਅਧਾਰ ਨੂੰ ਪੈਨ ਨਾਲ ਜੋੜਨ ਦੀ ਤਰੀਕ ਵਧਾ ਕੇ 31 ਮਾਰਚ 2021 ਕਰ ਦਿੱਤੀ ਹੈ।
Pan Card
ਟਵੀਟ ਅਨੁਸਾਰ 29 ਜੂਨ ਤੱਕ 50.95 ਕਰੋੜ ਪੈਨ ਜਾਰੀ ਕੀਤੇ ਗਏ ਹਨ। ਆਮਦਨ ਕਰ ਵਿਭਾਗ ਅਨੁਸਾਰ ਜੇਕਰ ਪੈਨ ਨੂੰ ਤੈਅ ਮਿਆਦ ਵਿਚ ਅਧਾਰ ਨਾਲ ਨਹੀਂ ਜੋੜਿਆ ਜਾਂਦਾ ਹੈ, ਉਹ ਅਯੋਗ ਹੋ ਜਾਵੇਗਾ। ਇਕ ਹੋਰ ਟਵੀਟ ਜ਼ਰੀਏ ਸਰਕਾਰ ਨੇ ਆਮਦਨੀ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਆਮਦਨ ਵੰਡ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਅਨੁਸਾਰ ਆਮਦਨ ਰਿਟਰਨ ਭਾਰਨ ਵਾਲੀਆਂ 57 ਫੀਸਦੀ ਇਕਾਈਆਂ ਅਜਿਹੀਆਂ ਹਨ, ਜਿਨ੍ਹਾਂ ਦੀ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ।
Pan Card
ਅੰਕੜਿਆਂ ਅਨੁਸਾਰ 18 ਫੀਸਦੀ ਉਹ ਲੋਕ ਹਨ, ਜਿਨ੍ਹਾਂ ਦੀ ਆਮਦਨ 2.5 ਤੋਂ 5 ਲੱਖ ਰੁਪਏ ਹੈ, 17 ਫੀਸਦੀ ਦੀ ਆਮਦਨ 5 ਲੱਖ ਰੁਪਏ ਤੋਂ 10 ਲੱਖ ਰੁਪਏ ਹੈ ਅਤੇ 7 ਫੀਸਦੀ ਦੀ ਆਮਦਨ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਹੈ। ਆਮਦਨ ਰਿਟਰਨ ਭਰਨ ਵਾਲਿਆਂ ਵਿਚ ਸਿਰਫ ਇਕ ਫੀਸਦੀ ਅਪਣੀ ਆਮਦਨ 50 ਲੱਖ ਰੁਪਏ ਤੋਂ ਜ਼ਿਆਦਾ ਦਿਖਾਉਂਦੇ ਹਨ।
Aadhaar
ਕਰੀਬ 18 ਕਰੋੜ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਨਹੀਂ
ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਕਰੀਬ 18 ਕਰੋੜ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਨਹੀਂ ਹਨ। ਅੰਕੜਿਆਂ ਮੁਤਾਬਕ ਬਾਇਓਮੈਟ੍ਰਿਕ ਪਛਾਣ ਪੱਤਰ ਅਧਾਰ ਨਾਲ ਹੁਣ ਤੱਕ 32.71 ਕਰੋੜ ਸਥਾਈ ਖਾਤਾ ਨੰਬਰ (ਪੈਨ) ਜੋੜੇ ਜਾ ਚੁੱਕੇ ਹਨ। ਉੱਥੇ ਹੀ 29 ਜੂਨ ਤੱਕ 5.95 ਕਰੋੜ ਪੈਨ ਜਾਰੀ ਕੀਤੇ ਗਏ ਹਨ। ਹਾਲੇ ਵੀ 18 ਕਰੋੜ ਦੇ ਕਰੀਬ ਪੈਨ ਕਾਰਡ ਅਧਾਰ ਨਾਲ ਲਿੰਕ ਨਹੀਂ ਹੈ। ਜੇਕਰ ਤੁਸੀਂ ਵੀ ਇਸ ਸੂਚੀ ਵਿਚ ਸ਼ਾਮਲ ਹੋ ਤਾਂ ਤੁਹਾਡੇ ਲਈ ਸਿਰਫ 7 ਮਹੀਨੇ ਦਾ ਸਮਾਂ ਹੈ।
Pan Card and Aadhaar Card
ਕਿਵੇਂ ਕਰੀਏ ਪੈਨ ਨੂੰ ਅਧਾਰ ਨਾਲ ਲਿੰਕ
ਪੈਨ ਨੂੰ ਅਧਾਰ ਨਾਲ ਲਿੰਕ ਕਰਨ ਲਈ www.incometaxindiaefiling.gov.in ਸਾਈਟ ‘ਤੇ ਜਾਓ। ਇੱਥੇ ਤੁਹਾਨੂੰ ਲਿੰਕ ਅਧਾਰ ਦਾ ਵਿਕਲਪ ਦਿਖਾਈ ਦੇਵੇਗਾ। ਉਸ ‘ਤੇ ਕਲਿੱਕ ਕਰੋ। ਇਕ ਨਵਾਂ ਪੇਜ ਖੁੱਲ੍ਹੇਗਾ। ਇਸ ਵੀ ਅਪਣਾ ਅਧਾਰ ਨੰਬਰ, ਪੈਨ ਨੰਬਰ, ਨਾਮ, ਕੈਪਚਾ ਕੋਡ ਭਰੋ। ਇਸ ਤੋਂ ਬਾਅਦ ਲਿੰਕ ਅਧਾਰ ‘ਤੇ ਕਲਿੱਕ ਕਰੋ। ਕਲਿੱਕ ਕਰਦੇ ਹੀ ਤੁਹਾਡਾ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।