
ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਨਵੀਂ ਦਿੱਲੀ: ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹਨਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ। ਇਸ ਤੋਂ ਬਾਅਦ ਉਹਨਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਉਹਨਾਂ ਨੂੰ ਆਕਸੀਜਨ ਦਿੱਤੀ ਗਈ। ਨ੍ਰਿਤਿਆ ਗੋਪਾਲ ਦਾਸ ਇਸ ਸਮੇਂ ਮਥੁਰਾ ਵਿਚ ਹਨ। ਆਗਰਾ ਦੇ ਸੀਐਮਓ ਅਤੇ ਕਈ ਡਾਕਟਰ ਉਹਨਾਂ ਦੇ ਇਲਾਜ ਲਈ ਪਹੁੰਚੇ ਹਨ।
Ram Janmabhoomi trust head Nritya Gopal Das coronavirus positive
ਦੱਸ ਦਈਏ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ 5 ਅਗਸਤ ਨੂੰ ਅਯੋਧਿਆ ਵਿਚ ਹੋਏ ਰਾਮ ਮੰਦਰ ਭੂਮੀ ਪੂਜਨ ਸਮੇਂ ਪੀਐਮ ਮੋਦੀ ਦੇ ਨਾਲ ਸਟੇਜ ‘ਤੇ ਮੌਜੂਦ ਸੀ। ਰਾਮ ਜਨਮਭੂਮੀ ਦੇ ਭੂਮੀ ਪੂਜਨ ਮੌਕੇ ਉਹਨਾਂ ਨਾਲ ਸਟੇਜ ‘ਤੇ ਸਿਰਫ ਚਾਰ ਮਹਿਮਾਨ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮਹੰਤ ਨ੍ਰਿਤਿਆ ਗੋਪਾਲ ਦਾਸ, ਉਹਨਾਂ ਦੇ ਸਮਰਥਕਾਂ ਅਤੇ ਮਥੁਰਾ ਦੇ ਜ਼ਿਲ੍ਹਾ ਅਧਿਕਾਰੀ ਨਾਲ ਗੱਲ ਕੀਤੀ ਹੈ।
PM Narinder Modi
ਜ਼ਿਕਰਯੋਗ ਹੈ ਕਿ ਉਹ ਜਨਮ ਅਸ਼ਟਰੀ ਦੌਰਾਨ ਮਥੁਰਾ ਆਏ ਸੀ, ਇੱਥੇ ਉਹਨਾਂ ਦੀ ਸਿਹਤ ਵਿਗੜ ਗਈ। ਉਹਨਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ। ਇਸ ਤੋਂ ਬਾਅਦ ਉਹਨਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜੋ ਕਿ ਪਾਜ਼ੇਟਿਵ ਆਇਆ ਹੈ।
Ram Janmabhoomi trust head Nritya Gopal Das coronavirus positive
ਦੇਸ਼ ਵਿਚ ਕਰੀਬ 24 ਲੱਖ ਕੋਰੋਨਾ ਮਾਮਲੇ
ਇਸ ਸਮੇਂ ਦੇਸ਼ ਵਿਚ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 24 ਲੱਖ ਦੇ ਕਰੀਬ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕਰੀਬ 67 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 942 ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਅਪਡੇਟ ਮੁਤਾਬਕ ਕੁੱਲ ਮਰੀਜਾਂ ਦੀ ਗਿਣਤੀ 23 ਲੱਖ 96 ਹਜ਼ਾਰ 637 ਹੈ।
Coronavirus
ਕੋਰੋਨਾ ਨਾਲ 47 ਹਜ਼ਾਰ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 16 ਲੱਖ 95 ਹਜ਼ਾਰ 982 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਐਕਟਿਵ ਮਾਮਲੇ 6 ਲੱਖ 53 ਹਜ਼ਾਰ 622 ਹਨ। ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਨਾਲ ਔਸਤ ਰਿਕਵਰੀ ਦਰ 70 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਇਕ ਦਿਨ ਵਿਚ ਸਭ ਤੋਂ ਜ਼ਿਆਦਾ 7 ਲੱਖ 33 ਹਜ਼ਾਰ 449 ਟੈਸਟ ਕੀਤੇ ਗਏ।