
ਪਿਛਲੇ ਅੱਠ ਸਾਲ ਵਿਚ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਚਾਰ ਰਾਜਾਂ ਵਿਚ ਹਾਈਵੇ 'ਤੇ 33 ਟਰੱਕ ਚਾਲਕ ਅਤੇ ਕਲੀਨਰਾਂ ਦੀ ਹੱਤਿਆ ਕਬੂਲਣ ਵਾਲੇ ਇੰਟਰਸਟੇਟ ਟਰੱਕ ਲੁਟੇਰੇ ਗਰੋਹ...
ਭੋਪਾਲ : ਪਿਛਲੇ ਅੱਠ ਸਾਲ ਵਿਚ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਚਾਰ ਰਾਜਾਂ ਵਿਚ ਹਾਈਵੇ 'ਤੇ 33 ਟਰੱਕ ਚਾਲਕ ਅਤੇ ਕਲੀਨਰਾਂ ਦੀ ਹੱਤਿਆ ਕਬੂਲਣ ਵਾਲੇ ਇੰਟਰਸਟੇਟ ਟਰੱਕ ਲੁਟੇਰੇ ਗਰੋਹ ਦੇ ਸਰਗਨਾ ਆਦੇਸ਼ ਖਾਮਰਾ (50) ਨੂੰ ਪੁਲਿਸ ਭੂਤਾਂ ਦੀ ਕਹਾਣੀ ਅਤੇ ਰੂਹਾਂ ਦਾ ਡਰ ਦਿਖਾ ਕੇ ਪੁਲਿਸ ਉਸ ਵਲੋਂ ਕੀਤੀ ਗਈਆਂ ਹਤਿਆਵਾਂ ਦਾ ਰਾਜ਼ ਖੁੱਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੀਰੀਅਲ ਕਿਲਰ ਮਾਮਲੇ ਦੀ ਜਾਂਚ ਕਰ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਦਰਜੀ ਤੋਂ ਟਰੱਕ ਲੁਟੇਰਾ ਬਣੇ ਖਾਮਰਾ ਨੂੰ ਭੂਤਾਂ ਦੀ ਕਹਾਣੀ ਅਤੇ ਉਸ ਦੇ ਵਲੋਂ ਮਾਰੇ ਗਏ ਲੋਕਾਂ ਦੀਆਂ ਰੂਹਾਂ ਦਾ ਡਰ ਵਿਖਾਉਣ ਦੇ ਚੰਗੇ ਨਤੀਜੇ ਮਿਲ ਰਹੇ ਹਨ
Bhopal: Tailor-turned-serial killer
ਕਿਉਂਕਿ ਉਹ ਡਰ ਦੇ ਮਾਰੇ ਕਤਲ ਦੇ ਹੋਰ ਮਾਮਲਿਆਂ ਵਿਚ ਅਪਣਾ ਹੱਥ ਹੋਣ ਦੀ ਗੱਲ ਕਬੂਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਪੁੱਛਗਿਛ ਦੇ ਸਾਰੇ ਤਰੀਕੇ ਅਪਣਾ ਕੇ ਦੇਖ ਲਿਆ ਕਿ ਇਸ ਤੋਂ ਹੋਰ ਰਾਜ਼ ਉਗਲਵਾਉਣਾ ਨਾਮੁਮਕਿਨ ਹੈ ਤਾਂ ਪੁਲਿਸ ਨੇ ਉਸ ਨੂੰ ਇਹ ਕਹਿ ਕੇ ਡਰਾਇਆ ਕਿ ਤੈਨੂੰ ਕੀ ਲੱਗਦਾ ਹੈ, ਤੁਹਾਡੇ ਬੇਟੇ ਦਾ ਚਾਰ ਮਹੀਨੇ ਵਿਚ ਦੋ ਵਾਰ ਐਕਸੀਡੈਂਟ ਕਿਵੇਂ ਹੋ ਗਿਆ ? ਜਿਨ੍ਹਾਂ ਬੇਕਸੂਰਾਂ ਨੂੰ ਤੂੰ ਮਾਰ ਦਿਤਾ ਸੀ, ਉਨ੍ਹਾਂ ਸੱਭ ਦੀ ਆਤਮਾ ਤੇਰੇ ਵਿਰੁਧ ਹੋ ਗਈਆਂ ਹਨ। ਇਹ ਤੁਹਾਡੇ ਜੁਰਮ ਹਨ, ਜੋ ਤੁਹਾਡਾ ਪੁੱਤਰ ਭੁਗਤ ਰਿਹਾ ਹੈ।
Arrest
ਅਧਿਕਾਰੀ ਨੇ ਉਸ ਨੂੰ ਕਿਹਾ ਕਿ ਪਛਤਾਵਾ ਦਾ ਇਕ ਹੀ ਰਸਤਾ ਬਚਿਆ ਹੈ ਤੇਰੇ ਕੋਲ। ਅੱਜ ਨਹੀਂ ਦੱਸੇਗਾ ਤਾਂ ਤੇਰੇ ਕਰਮਾਂ ਦੀ ਸਜ਼ਾ ਤੇਰੇ ਪੂਰੇ ਪਰਵਾਰ ਨੂੰ ਭੁਗਤਨੀ ਪਵੇਗੀ। ਇੰਨਾ ਸੁਣਦੇ ਹੀ ਟਰੱਕ ਚਾਲਕ ਅਤੇ ਕਲੀਨਰਾਂ ਦੀ ਹੱਤਿਆ ਕਰਨ 'ਤੇ ਹੱਸਣ ਵਾਲਾ ਖਾਮਰਾ ਇਕ ਵਾਰ ਫਿਰ ਟੁੱਟ ਗਿਆ। ਤੱਦ ਉਸ ਨੇ ਦੋ ਘਟਨਾਵਾਂ ਵਿਚ ਹੋਰ ਤਿੰਨ ਲੋਕਾਂ ਦੀ ਮੱਧ ਪ੍ਰਦੇਸ਼ ਵਿਚ ਹੱਤਿਆ ਕਰਨਾ ਮੰਗਲਵਾਰ ਨੂੰ ਕਬੂਲ ਕੀਤਾ। ਇਹਨਾਂ ਵਿਚੋਂ ਦੋ ਟਰੱਕ ਚਾਲਕ ਸਨ ਅਤੇ ਇਕ ਕਲੀਨਰ ਸੀ।
Murder
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਨਾਲ ਹੀ ਉਹ ਹੁਣ ਤੱਕ 33 ਟਰੱਕ ਚਾਲਕ ਅਤੇ ਕਲੀਨਰਾਂ ਦੀ ਹੱਤਿਆ ਕਰ ਟਰੱਕ 'ਚੋਂ ਮਾਲ ਲੁੱਟ-ਖਸੁੱਟ ਕਰਨਾ ਕਬੂਲ ਚੁੱਕਿਆ ਹੈ। ਸੱਤ ਸਤੰਬਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਤੋਂ ਉਹ ਸਖਤ ਪੁੱਛਗਿਛ ਵਿਚ ਸੋਮਵਾਰ ਤੱਕ 30 ਹੱਤਿਆਵਾਂ ਕਰਨਾ ਕਬੂਲ ਚੁੱਕਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਹੱਤਿਆਵਾਂ ਉਸ ਨੇ ਸਾਲ 2010 ਤੋਂ ਲੈ ਕੇ ਹੁਣ ਤੱਕ ਦੀਆਂ ਹਨ। ਪੁਲਿਸ ਪ੍ਰਧਾਨ (ਭੋਪਾਲ ਦੱਖਣ) ਰਾਹੁਲ ਕੁਮਾਰ ਲੋਢਾ ਨੇ ਬੁੱਧਵਾਰ ਨੂੰ ਦੱਸਿਆ ਕਿ ਅਸੀਂ ਆਦੇਸ਼ ਖਾਮਰਾ ਤੋਂ ਹਰ ਜਾਣਕਾਰੀ ਦਾ ਪਤਾ ਲਗਾਉਣ ਲਈ ਹਰ ਪ੍ਰਕਾਰ ਦੀ ਕੋਸ਼ਿਸ਼ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਅਸੀਂ ਸੀਰੀਅਲ ਕਿਲਰ ਤੋਂ ਸਿਰਫ਼ ਇਹ ਕਿਹਾ ਕਿ ਉਸ ਨੂੰ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਅਪਣੇ ਵਲੋਂ ਕੀਤੇ ਗਏ ਸਾਰੇ ਗੁਨਾਹਾਂ ਦੇ ਵੇਰਵੇ ਨੂੰ ਕਬੂਲਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰੇਗਾ ਤਾਂ ਉਸ ਦੇ ਕਰਮਾਂ ਦੀ ਸਜ਼ਾ ਉਸ ਦੇ ਪੂਰੇ ਪਰਵਾਰ ਨੂੰ ਭੁਗਤਨੀ ਪਵੇਗੀ।