
ਧਾਰਾ-370 ਖ਼ਤਮ ਕੀਤੇ ਜਾਣ ਦੇ 40 ਦਿਨ ਬਾਅਦ ਵੀ ਕਸ਼ਮੀਰ 'ਚ ਜਨਜੀਵਨ ਪ੍ਰਭਾਵਤ
ਸ੍ਰੀਨਗਰ : ਸ਼ੁਕਰਵਾਰ ਨੂੰ ਨਮਾਜ਼ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸ੍ਰੀਨਗਰ ਦੇ ਕੁਝ ਹਿੱਸਿਆਂ 'ਚ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਸਕੂਲ ਬੰਦ ਰਹੇ ਅਤੇ ਜਨਤਕ ਵਾਹਨ ਸੜਕਾਂ ਤੋਂ ਗ਼ਾਇਬ ਰਹੇ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ-370 ਨੂੰ ਖ਼ਤਮ ਕੀਤੇ ਜਾਣ ਦੇ 40 ਦਿਨ ਬਾਅਦ ਵੀ ਕਸ਼ਮੀਰ 'ਚ ਜਨਜੀਵਨ ਪ੍ਰਭਾਵਤ ਹੈ।
Fresh restrictions imposed in parts of Srinagar
ਉਨ੍ਹਾਂ ਦੱਸਿਆ ਕਿ ਹਜ਼ਰਤਬਲ ਦੇ ਆਸਪਾਸ ਇਲਾਕਿਆਂ 'ਚ ਨਵੀਂਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਦਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ 5 ਪੁਲਿਸ ਥਾਣਾ ਖੇਤਰਾਂ 'ਚ ਪਾਬੰਦੀਆਂ ਹੁਣ ਵੀ ਜਾਰੀ ਹਨ। ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਭਾਰਤੀ ਅਪਰਾਧ ਕਾਨੂੰਨ ਦੀ ਧਾਰਾ-144 ਤਹਿਤ ਪਾਬੰਦੀਆਂ ਲਗਾਈਆਂ ਗਈਆਂ ਹਨ। ਅਧਿਕਾਰੀ ਹਰ ਸ਼ੁਕਰਵਾਰ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਪਾਬੰਦੀਆਂ ਲਗਾਉਂਦੇ ਹਨ ਤਾਕਿ ਇਸ ਦਿਨ ਮਸਜਿਦਾਂ ਅਤੇ ਧਾਰਮਕ ਥਾਵਾਂ 'ਤੇ ਇਕੱਤਰ ਹੋਣ ਵਾਲੀ ਭੀੜ ਦਾ ਕੁਝ ਲੋਕ ਕਥਿਤ ਤੌਰ 'ਤੇ ਫ਼ਾਇਦਾ ਨਾ ਲੈ ਸਕਣ।
Fresh restrictions imposed in parts of Srinagar
ਬੀਤੇ ਲਗਭਗ ਇਕ ਮਹੀਨੇ ਤੋਂ ਨੌਹੱਟਾ ਸਥਿਤ ਜਾਮਾ ਮਸਜਿਦ ਅਤੇ ਹਜ਼ਰਤਬਲ ਸਥਿਤ ਦਰਗਾਹ ਸ਼ਰੀਫ਼ ਜਿਹੀ ਵੱਡੀ ਮਸਜ਼ਿਦਾਂ ਅਤੇ ਧਾਰਮਕ ਥਾਵਾਂ 'ਤੇ ਸ਼ੁਕਰਵਾਰ ਨੂੰ ਨਮਾਜ਼ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਪੂਰੀ ਘਾਟੀ 'ਚ ਲੈਂਡਲਾਈਨ ਫ਼ੋਨ ਕੰਮ ਕਰ ਰਹੇ ਹਨ, ਪਰ ਮੋਬਾਈਲ 'ਤੇ ਵਾਇਸ ਕਾਲ ਸਿਰਫ਼ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਹੰਦਵਾੜਾ ਪੁਲਿਸ ਖੇਤਰਾਂ 'ਚ ਹੀ ਹੋ ਪਾ ਰਹੀ ਹੈ।
Fresh restrictions imposed in parts of Srinagar
ਅਧਿਕਾਰੀਆਂ ਨੇ ਦੱਸਿਆ ਕਿ ਘਾਟੀ 'ਚ ਆਮ ਜਨਜੀਵਨ ਹਾਲੇ ਵੀ ਪ੍ਰਭਾਵਤ ਹੈ। ਬਾਜ਼ਾਰ ਅਤੇ ਹੋਰ ਵਪਾਰਕ ਅਦਾਰੇ ਬੰਦ ਹਨ ਅਤੇ ਸੜਕਾਂ ਬਿਲਕੁਲ ਖਾਲੀ ਹਨ। ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ, ਕਿਉਂਕਿ ਸੁਰੱਖਿਆ ਨੂੰ ਲੈ ਕੇ ਪ੍ਰੇਸ਼ਾਨ ਮਾਪੇ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਭੇਜ ਰਹੇ। ਜ਼ਿਆਦਾਤਰ ਵੱਖਵਾਦੀ ਆਗੂਆਂ ਨੂੰ ਹਿਰਾਸਤ 'ਚ ਲਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਨੇਤਾਵਾਂ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਹੈ।