
ਬਾਜ਼ਾਰ ਅਜੇ ਵੀ ਬੰਦ, ਮੋਬਾਈਲ ਸੇਵਾਵਾਂ ਠੱਪ
ਸ੍ਰੀਨਗਰ : ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਬੰਦੀਆਂ 'ਚ ਢਿੱਲ ਦੇ ਦਿਤੀ ਗਈ ਹੈ। ਜਗ੍ਹਾ-ਜਗ੍ਹਾ ਰੁਕਾਵਟਾਂ ਹਟਾਈਆਂ ਜਾ ਰਹੀਆਂ ਹਨ ਅਤੇ ਸੜਕਾਂ 'ਤੇ ਆਵਾਜਾਈ ਹੌਲੀ-ਹੌਲੀ ਵਧ ਰਹੀ ਹੈ। ਪਰ ਬਾਜ਼ਾਰ 18ਵੇਂ ਦਿਨ ਵੀ ਬੰਦ ਹਨ ਅਤੇ ਇੰਟਰਨੈਟ ਸੇਵਾਵਾਂ ਵੀ ਠੱਪ ਹਨ।
Restrictions eased in most areas of Kashmir
ਅਧਿਕਾਰੀਆਂ ਨੇ ਦਸਿਆ ਕਿ ਸਥਿਤੀ ਸ਼ਾਂਤਮਈ ਹੈ ਅਤੇ ਬੁਧਵਾਰ ਨੂੰ ਘਾਟੀ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦਸਿਆ ਕਿ ਸਥਿਤੀ ਵਿਚ ਸੁਧਾਰ ਦੇਖਦਿਆਂ ਸ੍ਰੀਨਗਰ ਅਤੇ ਘਾਟੀ ਦੇ ਹੋਰ ਜ਼ਿਲ੍ਹਾ ਦਫ਼ਤਰ ਸ਼ਹਿਰਾਂ 'ਚ ਲੋਕਾਂ ਅਤੇ ਆਵਾਜਾਈ ਹੌਲੀ-ਹੌਲੀ ਵਧਾ ਰਹੇ ਹਨ।
Restrictions eased in most areas of Kashmir
ਜਨਤਕ ਆਵਾਜਾਈ ਸੜਕਾਂ 'ਤੇ ਨਾਂਹ ਦੇ ਬਰਾਬਰ ਰਹੀ ਪਰ ਕੁਝ ਸਥਾਨਕ ਕੈਬ ਅਤੇ ਤਿੰਨ ਪਹੀਆ ਵਾਹਨ ਕੁਝ ਇਲਾਕਿਆਂ 'ਚ ਸੜਕਾਂ 'ਤੇ ਚਲਦੇ ਦਿਖਾਈ ਦਿਤੇ। ਅਧਿਕਾਰੀਆਂ ਨੇ ਦਸਿਆ ਕਿ ਮਧਵਰਗ ਦੇ ਸਕੂਲਾਂ 'ਚ ਵਿਦਿਆਰਥੀਆਂ ਅਤੇ ਸਰਕਾਰੀ ਦਫ਼ਤਰਾਂ 'ਚ ਮੁਲਾਜ਼ਮਾਂ ਦੀ ਹਾਜ਼ਰੀ ਵਧ ਰਹੀ ਹੈ। ਹਾਲਾਂਕਿ, ਜ਼ਿਆਦਾਤਰ ਵਿਦਿਆਰਥੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਜੇ ਸਕੂਲਾਂ ਤੋਂ ਦੂਰ ਹਨ।
Restrictions eased in most areas of Kashmir
ਉਨ੍ਹਾਂ ਦਸਿਆ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅਤੇ ਸਿਵਲ ਲਾਈਨਜ਼ ਇਲਾਕੇ ਅਤੇ ਹੋਰ ਜ਼ਿਲ੍ਹਿਆਂ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਬਰਕਰਾਰ ਹੈ। ਕਿਸੇ ਵੱਖਵਾਦੀ ਜਥੇਬੰਦੀ ਜਾਂ ਕਿਸੇ ਹੋਰ ਜਥੇਬੰਦੀ ਵਲੋਂ ਕਿਸੇ ਤਰ੍ਹਾਂ ਦੀ ਹੜਤਾਲ ਦਾ ਸੱਦਾ ਨਹੀਂ ਦਿਤਾ ਗਿਆ। ਉਨ੍ਹਾਂ ਦਸਆਿ ਕਿ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਅਜੇ ਵੀ ਠੱਪ ਹਨ। ਹਾਲਾਂਕਿ ਲੈਂਡਲਾਈਨ ਟੈਲੀਫ਼ੋਨ ਸੇਵਾਵਾਂ ਜ਼ਿਆਦਾਤਰ ਜਗ੍ਹਾ 'ਤੇ ਬਹਾਲ ਕਰ ਦਿਤੀਆਂ ਗਈਆਂ ਹਨ। ਸ੍ਰੀਨਗਰ ਦੇ ਲਾਲ ਚੌਕ ਅਤੇ ਪ੍ਰੈਸ ਇੰਨਕਲੇਵ ਸਣੇ ਕਈ ਇਲਾਕਿਆਂ 'ਚ ਲੈਂਡਲਾਈਨ ਟੈਲੀਫ਼ੋਨ ਸੇਵਾ ਲਗਾਤਾਰ ਠੱਪ ਹੈ।