ਜਾਣੋ ਮੋਦੀ ਸਰਕਾਰ ਦਾ ਨਵਾਂ ਪਲਾਨ, ਬਦਲੇਗਾ ਰਾਜਪਥ
Published : Sep 13, 2019, 5:14 pm IST
Updated : Sep 13, 2019, 5:14 pm IST
SHARE ARTICLE
Pm Modi
Pm Modi

ਮੋਦੀ ਸਰਕਾਰ ਨਵੀਂ ਦਿੱਲੀ ਦੇ ਇਤਿਹਾਸਿਕ ਰਾਜਧਾਨੀ ਦੇ ਇਲਾਕੇ ਨੂੰ ਨਵੇਂ ਰੂਪ-ਰੰਗ ‘ਚ ਬਦਲਣ...

ਨਵੀਂ ਦਿੱਲੀ: ਮੋਦੀ ਸਰਕਾਰ ਨਵੀਂ ਦਿੱਲੀ ਦੇ ਇਤਿਹਾਸਿਕ ਰਾਜਪਥ ਦੇ ਇਲਾਕੇ ਨੂੰ ਨਵੇਂ ਰੂਪ-ਰੰਗ ‘ਚ ਬਦਲਣ ਜਾ ਰਹੀ ਹੈ। ਐਡਵਿਨ ਲੁਟਿਅੰਸ ਵੱਲੋਂ ਡਿਜਾਇਨ ਕੀਤੇ ਗਏ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਅਤੇ ਉਸਦੇ ਆਸਪਾਸ ਦੇ ਕਰੀਬ 4 ਕਿ.ਮੀ ਦੇ ਦਾਇਰੇ ‘ਚ ਮੌਜੂਦ ਇਮਾਰਤਾਂ ਨੂੰ ਲੈ ਕੇ ਨਵਾਂ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਰਾਜਪਥ,  ਸੰਸਦ ਭਵਨ ਅਤੇ ਸਕੱਤਰੇਤ ਸਭ ਕੁਝ ਸਰਕਾਰ ਰੀਡਿਵੇਲਪ ਕਰਨ ਜਾ ਰਹੀ ਹੈ।  ਸੈਂਟਰਲ ਵਿਸਟਾ ਦੇ ਮਾਸਟਰ ਪਲਾਨ ਵਿੱਚ ਨਵੇਂ ਭਾਰਤ ਦੇ ਮੁੱਲ ਅਤੇ ਇੱਛਾਵਾਂ ਦੀ ਝਲਕ ਦਿਖੇਗੀ।

ਕੀ ਕੁਝ ਬਦਲੇਗਾ

ਸਰਕਾਰ ਨਾ ਸਿਰਫ਼ ਸੰਸਦ ਭਵਨ ਸਗੋਂ ਪੂਰੇ ਸੈਂਟਰਲ ਵਿਸਟਾ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਵਿੱਚ ਹੈ।  ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਮੌਜੂਦਾ ਸੰਸਦ ਭਵਨ ਦੀ ਥਾਂ ਨਵਾਂ ਭਵਨ ਬਣਾਇਆ ਜਾਵੇਗਾ ਜਾਂ ਫਿਰ ਉਸ ਵਿੱਚ ਹੀ ਬਦਲਾਅ ਕੀਤਾ ਜਾਵੇਗਾ। ਸਰਕਾਰ ਦੀ ਯੋਜਨਾ ਹੈ ਕਿ ਕੇਂਦਰੀ ਸਕੱਤਰੇਤ ਤੋਂ ਇੰਡੀਆ ਗੇਟ ਤੱਕ ਦੇ ਲਗਭਗ ਚਾਰ ਕਿਲੋਮੀਟਰ ਦੇ ਪੂਰੇ ਹਿੱਸੇ ਨੂੰ ਨਵਾਂ ਰੂਪ ਦਿੱਤਾ ਜਾਵੇ।

Narendra ModiNarendra Modi

ਇਸ ਕੰਮ ਲਈ ਘਰ ਅਤੇ ਸ਼ਹਿਰੀ ਕਾਰਜ ਮੰਤਰਾਲਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਤੋਂ ਪ੍ਰਸਤਾਵ ਮੰਗੇ ਹਨ। ਮੰਤਰਾਲਾ ਦੇ ਸੀਨੀਅਰ ਸੂਤਰਾਂ ਦੇ ਮੁਤਾਬਕ, ਇਸ ਬਾਰੇ ‘ਚ 2 ਸਤੰਬਰ ਨੂੰ ਹੀ CPWD ਨੇ ਪ੍ਰਸਤਾਵ ਮੰਗੇ ਹਨ। ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ 15 ਅਕਤੂਬਰ ਤੱਕ ਆਪਣੇ ਪ੍ਰਸਤਾਵ ਦੇਣ। ਮੰਤਰਾਲਾ ਦੇ ਅਫਸਰਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਪ੍ਰਾਜੈਕਟ ਨੂੰ ਪੰਜ ਸਾਲ ਯਾਨੀ ਮੌਜੂਦਾ ਮੋਦੀ ਸਰਕਾਰ ਦੇ ਕਾਰਜਕਾਲ ‘ਚ ਪੂਰਾ ਕਰ ਲਿਆ ਜਾਵੇ।

ਮੌਜੂਦਾ ਸੰਸਦ ਵਿੱਚ ਥਾਂ ਘੱਟ, ਬਣੇਗਾ ਅਜਾਇਬ-ਘਰ

PM ModiPM Modi

ਧਿਆਨ ਯੋਗ ਹੈ ਕਿ ਮੌਜੂਦਾ ਸੰਸਦ ਭਵਨ ਦੀ ਉਸਾਰੀ 1911 ਵਿੱਚ ਕੀਤੀ ਗਈ ਸੀ ਅਤੇ ਹੁਣ ਇਹ ਇਮਾਰਤ ਆਪਣੀ ਉਮਰ ਲਗਭਗ ਪੂਰੀ ਕਰ ਚੁੱਕੀ ਹੈ। ਯੂਪੀਏ-2 ਦੇ ਕਾਰਜਕਾਲ ਵਿੱਚ ਵੀ ਨਵੇਂ ਸੰਸਦ ਭਵਨ ਦੀ ਉਸਾਰੀ ਲਈ ਚਰਚਾ ਸ਼ੁਰੂ ਕੀਤੀ ਗਈ ਸੀ, ਲੇਕਿਨ ਬਾਅਦ ‘ਚ ਮਾਮਲਾ ਵਿਚਕਾਰ ਹੀ ਲਟਕ ਗਿਆ। ਨਵੇਂ ਸੰਸਦ ਭਵਨ ਲਈ ਇਹ ਵੀ ਦਲੀਲ਼ ਦਿੱਤੀ ਜਾ ਰਹੀ ਹੈ ਕਿ ਮੌਜੂਦਾ ਭਵਨ ਵਿੱਚ ਥਾਂ ਘੱਟ ਹੈ। ਇਸ ਤੋਂ ਇਲਾਵਾ ਜਦੋਂ ਪਰਿਸੀਮਨ ਹੋਵੇਗਾ ਤਾਂ ਸੰਸਦਾਂ ਦੀ ਗਿਣਤੀ ਵੀ ਵੱਧ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਨਵਾਂ ਸੰਸਦ ਭਵਨ ਬਣਦਾ ਹੈ ਤਾਂ ਮੌਜੂਦਾ ਭਵਨ ਨੂੰ ਅਜਾਇਬ-ਘਰ ਦਾ ਰੂਪ ਦਿੱਤਾ ਜਾ ਸਕਦਾ ਹੈ।

ਸਕੱਤਰੇਤ ਵੀ ਹੋਵੇਗਾ ਨਵਾਂ

ਸਰਕਾਰ ਚਾਹੁੰਦੀ ਹੈ ਕਿ ਕੇਂਦਰੀ ਸਕੱਤਰੇਤ ਨੂੰ ਵੀ ਨਵੇਂ ਤਰੀਕੇ ਨਾਲ ਬਣਾਇਆ ਜਾਵੇ ਤਾਂਕਿ ਸਾਰੇ ਮੰਤਰਾਲੇ  ਇੱਕ ਹੀ ਥਾਂ ਹੋਣ। ਇਸ ਨਾਲ ਉਨ੍ਹਾਂ ਵਿੱਚ ਬਿਹਤਰ ਤਾਲਮੇਲ ਹੋਵੇਗਾ। ਹੁਣ ਦਿੱਲੀ ‘ਚ 47 ਮੰਤਰਾਲੇ ਵੱਖ-ਵੱਖ ਥਾਵਾਂ ਤੋਂ ਕੰਮ ਕਰ ਰਹੇ ਹਨ। ਸਰਕਾਰ ਦਾ ਇਰਾਦਾ ਹੈ ਕਿ ਨਾਰਥ ਅਤੇ ਸਾਉਥ ਬਲਾਕ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਜਾਵੇ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ 15 ਅਕਤੂਬਰ ਤੱਕ ਜਿਨ੍ਹਾਂ ਕੰਪਨੀਆਂ ਦੇ ਪ੍ਰਸਤਾਵ ਆਉਣਗੇ, ਉਨ੍ਹਾਂ ਦਾ ਮੁਲਾਂਕਣ ਕਰਕੇ ਅੱਗੇ ਦਾ ਫੈਸਲਾ ਲਿਆ ਜਾਵੇਗਾ।

ਸੈਂਟਰਲ ਵਿਸਟਾ ਕੀ ਹੈ

 ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦਾ 2.5 ਕਿਮੀ ਲੰਮਾ ਰਾਜਪਥ , ਇਸਦੇ ਨਾਲ ਹੀ ਨੇੜਲੀਆਂ 44 ਬਿਲਡਿੰਗਸ ਵੀ ਸੈਂਟਰਲ ਵਿਸਟਾ ਜੋਨ ਵਿੱਚ ਆਉਂਦੀਆਂ ਹਨ, ਜਿਸ ਵਿੱਚ ਸੰਸਦ ਭਵਨ, ਸਾਉਥ ਅਤੇ ਨਾਰਥ ਬਲਾਕਸ ਸ਼ਾਮਿਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement