
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥ ਵਿਵਸਥਾ ਨੂੰ ਲੈ ਕੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥ ਵਿਵਸਥਾ ਨੂੰ ਲੈ ਕੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਥਿਤੀ ਨੂੰ ਠੀਕ ਕਰਨ ਲਈ ਗ਼ਲਤ ਪ੍ਰਚਾਰ ਦੀ ਨਹੀਂ ਬਲਕਿ ਠੋਸ ਨੀਤੀ ਦੀ ਜ਼ਰੂਰਤ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਪਹਿਲਾਂ ਸਰਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਰਥ ਵਿਵਸਥਾ ਨੂੰ ਲੈ ਕੇ ਸਮੱਸਿਆ ਹੈ।
ਉਹਨਾਂ ਨੇ ਮਨਮੋਹਨ ਸਿੰਘ ਦੇ ਜਿਸ ਇੰਟਰਵਿਊ ਦਾ ਹਵਾਲਾ ਦਿੱਤਾ, ਉਸ ਵਿਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਨੋਟਬੰਦੀ ਅਤੇ ਗਲਤ ਢੰਗ ਨਾਲ ਜੀਐਸਟੀ ਲਾਗੂ ਕਰਨ ਦੇ ਕਾਰਨ ਅਰਥ ਵਿਵਸਥਾ ਦੀ ਸਥਿਤੀ ਖ਼ਰਾਬ ਹੋਈ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਇਸ ਸਮੇਂ ਗਲਤ ਪ੍ਰਚਾਰ, ਮਨਘੜਤ ਖ਼ਬਰਾਂ ਅਤੇ ਨੌਜਵਾਨਾਂ ਬਾਰੇ ਮੂਰਖਤਾ ਭਰੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਬਲਕਿ ਭਾਰਤ ਨੂੰ ਇਕ ਠੋਸ ਨੀਤੀ ਦੀ ਲੋੜ ਹੈ ਤਾਂ ਜੋ ਅਰਥ ਵਿਵਸਥਾ ਦੀ ਸਥਿਤੀ ਨੂੰ ਠੀਕ ਕੀਤਾ ਜਾ ਸਕੇ। ਗਾਂਧੀ ਨੇ ਕਿਹਾ ਕਿ ਪਹਿਲਾਂ ਸਵੀਕਾਰ ਕਰੋ ਕਿ ਸਾਡੇ ਸਾਹਮਣੇ ਸਮੱਸਿਆ ਹੈ, ਇਹ ਸਵੀਕਾਰ ਕਰਨਾ ਹੀ ਚੰਗੀ ਸ਼ੁਰੂਆਤ ਹੋਵੇਗੀ।
Priyanka Gandhi
ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ, ‘ਚੋਣਾ ਤੋਂ ਪਹਿਲਾਂ ਬੋਲਿਆ ਗਿਆ ਸੀ ਕਿ ਓਲਾ-ਉਬਰ ਨੇ ਰੁਜ਼ਗਾਰ ਵਧਾਏ, ਹੁਣ ਬੋਲਿਆ ਜਾ ਰਿਹਾ ਹੈ ਕਿ ਇਹਨਾਂ ਕਾਰਨ ਮੰਦੀ ਆ ਗਈ, ਸਰਕਾਰ ਇੰਨੀ ਕੰਨਫਿਊਜ਼ ਕਿਉਂ ਹੈ। ਭਾਜਪਾ ਸਰਕਾਰ ਅਰਥ ਵਿਵਸਥਾ ਦੇ ਮਾਮਲੇ ਵਿਚ ਅਪਣੀ ਹੀ ਗੱਲ ਨੂੰ ਲੈ ਕੇ ਹੀ ਉਲਝਣ ਵਿਚ ਹੈ, ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਨੂੰ ਓਲਾ ਅਤੇ ਉਬਰ ਨਾਲ ਕਿਉਂ ਜੋੜਿਆ ਜਾ ਰਿਹਾ ਹੈ’।
Nirmalasita raman
ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਕਿਹਾ ਕਿ ਆਟੋ ਸੈਕਟਰ ਵਿਚ ਸੁਸਤੀ ਦਾ ਕਾਰਨ ਨੌਜਵਾਨਾਂ ਦੀ ਸੋਚ ਵਿਚ ਬਦਲਾਅ ਵੀ ਹੈ ਕਿਉਂਕਿ ਲੋਕ ਹੁਣ ਖ਼ੁਦ ਦੇ ਵਾਹਨ ਖਰੀਦਣ ਦੀ ਬਜਾਏ ਓਲਾ ਅਤੇ ਉਬਰ ਨੂੰ ਜ਼ਿਆਦਾ ਪਹਿਲ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।