
ਡਾਕਟਰ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਦੀ ਕਮੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਨੂੰ ਖੁਦ ਲਗਵਾਉਣਗੇ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਦੀ ਕਮੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਨੂੰ ਖੁਦ ਲਗਵਾਉਣਗੇ। ਇਸ ਤੋਂ ਇਲ਼ਾਵਾ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਕੋਵਿਡ ਵੈਕਸੀਨ ਆਉਣ ਤੋਂ ਬਾਅਦ ਪਹਿਲ ਦੇ ਹਿਸਾਬ ਨਾਲ ਇਹ ਵੈਕਸੀਨ ਦਿੱਤੀ ਜਾਵੇਗੀ।
Dr. Harshvardhan
ਸਿਹਤ ਮੰਤਰੀ ਨੇ ਕਿਹਾ ਕਿਹਾ ਕਿ ਕੋਵਿਡ ਵੈਕਸੀਨ ਨੂੰ ਲੈ ਕੇ ਐਮਰਜੈਂਸੀ ਅਥਾਰਟੀ ਦੀ ਜਲਦ ਹੀ ਸਹਿਮਤੀ ਬਣ ਸਕਦੀ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਐਤਾਵਰ ਨੂੰ ਕਿਹਾ ਕਿ ਕੋਵਿਡ 19 ਵੈਕਸੀਨ ਪਹਿਲ ਦੇ ਅਧਾਰ ‘ਤੇ ਕੰਮ ਕਰ ਰਹੇ ਸਿਹਤ ਕਰਮੀਆਂ, ਸੀਨੀਅਰ ਨਾਗਰਿਕਾਂ ਅਤੇ ਹੋਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਦਿੱਤੀ ਜਾਵੇਗੀ।
Coronavirus
ਉਹਨਾਂ ਕਿਹਾ ਕਿ ਵੈਕਸੀਨ ਨੂੰ ਲੈ ਕੇ ਜੇਕਰ ਲੋਕਾਂ ਦੇ ਮਨਾਂ ਅੰਦਰ ਕੋਈ ਸ਼ੱਕ ਹੈ ਤਾਂ ਉਹ ਖੁਦ ਸਭ ਤੋਂ ਪਹਿਲਾਂ ਇਸ ਵੈਕਸੀਨ ਨੂੰ ਲਗਵਾਉਣਗੇ। ਦੱਸ ਦਈਏ ਦਿ ਦੇਸ਼ ਵਿਚ ਤਿੰਨ ਵੈਕਸੀਨ ਉਮੀਦਵਾਰ ਕਲੀਨੀਕਲ ਪਰੀਖਣ ਦੇ ਵੱਖ-ਵੱਖ ਪੜਾਅ ਅਧੀਨ ਹਨ। ਇਸ ਵਿਚ ਦੋ ਭਾਰਤ ਦੇ ਹਨ, ਜਦਕਿ ਤੀਜਾ ਟੀਕਾ ਓਕਸਫੋਰਡ ਦਾ ਹੈ।
Covid 19 vaccine
ਹਾਲ ਹੀ ਵਿਚ ਓਕਸਫੋਰਡ ਵੈਕਸੀਨ ਦੇ ਟ੍ਰਾਇਲ ‘ਤੇ ਰੋਕ ਲਗਾਈ ਗਈ ਹੈ। ਟੀਕੇ ਦਾ ਮਨੁੱਖੀ ਪਰੀਖਣ ਬਹਾਲ ਹੋਣ ਤੋਂ ਪਹਿਲਾਂ ਪਰੀਖਣ ਵਿਚ ਸ਼ਾਮਲ ਇਕ ਉਮੀਦਵਾਰ 'ਤੇ ਮਾੜੇ ਪ੍ਰਭਾਵਾਂ ਦਾ ਖੁਲਾਸਾ ਹੋਣ ਤੋਂ ਬਾਅਦ ਪਰੀਖਣ ਰੋਕ ਦਿੱਤਾ ਗਿਆ ਸੀ।