ਸੋਨੇ ਦੀਆਂ ਕੀਮਤਾਂ ਦਾ ਡਿੱਗਣਾ ਜਾਰੀ, ਮਹੀਨੇ ਭਰ 'ਚ 4 ਅੰਕਾਂ ਤਕ ਆਈ ਗਿਰਾਵਟ!
Published : Sep 13, 2020, 7:24 pm IST
Updated : Sep 13, 2020, 7:24 pm IST
SHARE ARTICLE
Gold Price
Gold Price

ਸੋਨਾ 8-9 ਫ਼ੀ ਸਦੀ ਡਿੱਗ ਕੇ 4800 ਰੁਪਏ ਸਸਤਾ ਹੋਇਆ

ਨਵੀਂ ਦਿੱਲੀ : ਕਰੋਨਾ ਕਾਲ ਦੌਰਾਨ ਸੋਨੇ ਦੀਆਂ ਕੀਮਤਾਂ ਇਕ ਵਾਰ ਸਿਖਰ ਛੂਹਣ ਤੋਂ ਬਾਅਦ ਗਿਰਾਵਟ ਵੱਲ ਜਾ ਰਹੀਆਂ ਹਨ। ਪਿਛਲੇ ਤਕਰੀਬਨ ਇਕ ਮਹੀਨੇ ਦੌਰਾਨ ਸੋਨੇ ਦੀਆਂ ਕੀਮਤਾਂ 'ਚ 4 ਅੰਕਾਂ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

GOLD GOLD

ਮਹੀਨਾ ਪਹਿਲਾਂ 56 ਹਜ਼ਾਰ ਤੋਂ ਉਪਰ ਵਿੱਕਣ ਵਾਲਾ ਸੋਨਾ ਹੁਣ 51,445 ਰੁਪਏ ਪ੍ਰਤੀ ਗਰਾਮ ਤਕ ਪਹੁੰਚ ਗਿਆ ਹੈ। ਬੀਤੇ ਸ਼ੁੱਕਰਵਾਰ ਸ਼ੁਕਰਵਾਰ ਨੂੰ ਸਰਾਫ਼ਾ ਬਾਜ਼ਾਰ ਵਿਚ ਸੋਨਾ 51,445 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ, ਜਦੋਂਕਿ ਪਿਛਲੇ ਮਹੀਨੇ ਸੋਨਾ 56,191 ਦੇ ਅਪਣੇ ਆਲ ਟਾਈਮ ਹਾਈ ਦੇ ਪੱਧਰ 'ਤੇ ਚਲਾ ਗਿਆ ਸੀ।

Gold PriceGold Price

ਅਜਿਹੇ ਵਿਚ ਡਿਗਦੀ ਮੰਗ ਦੇ ਚਲਦੇ ਸੋਨੇ ਦੇ ਡੀਲਰ 30 ਡਾਲਰ ਪ੍ਰਤੀ ਔਂਸ ਯਾਨੀ ਕਰੀਬ 2200 ਰੁਪਏ ਪ੍ਰਤੀ ਔਂਸ ਤਕ ਦੀ ਰਿਆਇਤ ਦੇ ਰਹੇ ਹਨ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਪ੍ਰਤੀ 10 ਗ੍ਰਾਮ 'ਤੇ ਕਰੀਬ 780 ਰੁਪਏ ਤਕ ਦੀ ਰਿਆਇਤ ਦਿਤੀ ਜਾ ਰਿਹਾ ਹੈ।

GoldGold

ਪਿਛਲੇ ਹਫ਼ਤੇ ਤਾਂ ਸੋਨੇ 'ਤੇ 40 ਡਾਲਰ ਪ੍ਰਤੀ ਔਂਸ ਤਕ ਰਿਆਇਤ ਦਿਤੀ ਜਾ ਰਿਹਾ ਸੀ। ਪਿਛਲੇ ਮਹੀਨੇ 7 ਅਗੱਸਤ ਨੂੰ ਸੋਨੇ ਨੇ ਵਾਅਦਾ ਬਾਜ਼ਾਰ ਵਿਚ ਅਪਣਾ ਉੱਚਤਮ ਪੱਧਰ ਛੂਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ 56,200 ਰੁਪਏ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਸੋਨੇ ਦੀਆਂ ਕੀਮਤਾਂ ਵਿਚ ਕਰੀਬ 4800 ਰੁਪਏ ਦੀ ਗਿਰਾਵਟ ਆਈ ਹੈ। ਯਾਨੀ ਕਿ ਇਨ੍ਹਾਂ ਦਿਨਾਂ ਵਿਚ ਸੋਨਾ ਕਰੀਬ 8-9 ਫ਼ੀ ਸਦੀ ਡਿਗ ਗਿਆ ਹੈ।

Gold PriceGold Price

ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ 'ਚ ਅਜੇ ਹੋਰ ਗਿਰਾਵਟ ਆਉਣ ਦੇ ਅਸਾਰ ਹਨ। ਮਾਹਿਰਾਂ ਮੁਤਾਬਕ ਕਰੋਨਾ ਮਹਾਮਾਰੀ ਦਾ ਅਸਰ ਆਉਂਦੇ ਵਿਆਹਾਂ ਅਤੇ ਤਿਉਹਾਰਾਂ ਦੇ ਸੀਜ਼ਨ 'ਤੇ ਵੀ ਪੈਣ ਦੇ ਅਸਾਰ ਹਨ। ਅਜਿਹੇ 'ਚ ਆਉਂਦੇ ਸਮੇਂ ਦੌਰਾਨ ਸੋਨੇ ਦੀ ਕੀਮਤ 'ਚ ਤੇਜ਼ੀ ਦੇ ਮੁੜ ਉਭਰਨ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement