
ਬਾਸਮਤੀ ਚਾਵਲ ਦੀ ਬੋਰੀ ਜੋ ਆਨਲਾਈਨ 15 ਡਾਲਰ ਵਿਚ ਵਿਕ ਰਹੀ ਹੈ, ਉਹ 4.5 ਕਿਲੋ ਚਾਵਲ ਦੀ ਬੋਰੀ ਹੈ
ਨਵੀਂ ਦਿੱਲੀ - ਭਾਰਤ ਦੇ ਬਾਸਮਤੀ ਚੌਲ ਤਾਂ ਮਹਿੰਗੇ ਹੈ ਹੀ ਹਨ ਤਾਂ ਪਰ ਹੁਣ ਇਸ ਦੀ ਖਾਲੀ ਬੋਰੀ ਦੀ ਕੀਮਤ ਵੀ ਧੂਮ ਮਚਾ ਰਹੀ ਹੈ। ਨੂਰਹਾਨ ਨਾਮ ਦੀ ਇਕ ਔਰਤ ਨੇ ਬਾਸਮਤੀ ਚੌਲਾਂ ਦੀ ਬੋਰੀ ਦੀ ਤਸਵੀਰ ਆਪਣੇ ਟਵਿੱਟਰ 'ਤੇ ਸਾਂਝੀ ਕੀਤੀ ਹੈ ਅਤੇ ਉਸ ਤੋਂ ਬਾਅਦ ਇਸ ਬੈਗ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਾਸਮਤੀ ਚਾਵਲ ਦੇ ਇਸ ਬੈਗ ਦੀ ਆਨਲਾਈਨ ਵਿਕਰੀ ਹੋਣ ਲੱਗੀ ਹੈ ਅਤੇ ਇਹ ਬੈਗ 15 ਡਾਲਰ ਪ੍ਰਤੀ ਬੈਗ ਦੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਇਸ ਬੈਗ ਦੀ ਸ਼ਿਕਾਗੋ ਵਿਚ ਆਨਲਾਈਨ ਵਿਕਰੀ ਹੋ ਰਹੀ ਹੈ।
Indian basmati rice sacks are being offered in America
ਹੁਣ ਜੂਟ ਦੇ ਬੈਗ ਦੀ ਹੋ ਰਹੀ ਹੈ ਵਰਤੋਂ
ਦਰਅਸਲ, ਝੋਨੇ ਦੀ ਕਾਸ਼ਤ ਭਾਰਤ ਵਿਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਇਸ ਦਾ ਬਹੁਤ ਜਿਆਦਾ ਝਾੜ ਹੁੰਦਾ ਹੈ। ਚਾਵਲ ਬੋਰੀਆਂ ਵਿਚ ਭਰੇ ਜਾਂਦੇ ਹਨ ਫਿਰ ਸਟੋਰ ਅਤੇ ਫਿਰ ਥੋਕ ਅਤੇ ਪਰਚੂਨ ਵਿਚ ਭੇਜੇ ਜਾਂਦੇ ਹਨ। ਪਹਿਲਾਂ ਇਸ ਕੰਮ ਵਿਚ ਪਲਾਸਟਿਕ ਦੀਆਂ ਬੋਰੀਆਂ ਜ਼ਿਆਦਾਤਰ ਵਰਤੀਆਂ ਜਾਂਦੀਆਂ ਸਨ ਪਰ ਹੁਣ ਪਲਾਸਟਿਕ ਉੱਤੇ ਪਾਬੰਦੀ ਲੱਗਣ ਕਾਰਨ ਜੂਟ ਦੀਆਂ ਬੋਰੀਆਂ ਦਾ ਰੁਝਾਨ ਵਧ ਗਿਆ ਹੈ। ਲੋਕ ਆਮ ਤੌਰ 'ਤੇ ਖਾਲੀ ਹੋਣ 'ਤੇ ਇਹ ਬੋਰੀਆਂ ਸੁੱਟ ਦਿੰਦੇ ਹਨ, ਪਰ ਕੁਝ ਲੋਕ ਇਸ ਤੋਂ ਕਾਫੀ ਕਮਾਈ ਕਰ ਰਹੇ ਹਨ।
Indian basmati rice sacks are being offered in America
ਨੂਰਹਾਨ ਨਾਮ ਦੀ ਇਕ ਔਰਤ ਨੇ ਇਸ ਬਾਰੇ ਟਵੀਟ ਕੀਤਾ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਟਵੀਟ ਨੂੰ 74 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ ਅਤੇ 10 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ। ਇਸ ਪੋਸਟ ਵਿਚ ਦੱਸਿਆ ਗਿਆ ਸੀ ਕਿ ਰਾਇਲ ਬਾਸਮਤੀ ਚਾਵਲ ਦੀ ਖਾਲੀ ਬੋਰੀ 15 ਡਾਲਰ ਵਿਚ ਵੇਚੀ ਜਾ ਰਹੀ ਹੈ। ਭਾਰਤ ਅਨੁਸਾਰ ਇਹ 1100-1150 ਰੁਪਏ ਤੋਂ ਵੱਧ ਹੋਵੇਗੀ। ਨੂਰਹਾਨ ਨੇ ਲਿਖਿਆ ਕਿ ਮੈਨੂੰਯਕੀਨ ਨਹੀਂ ਹੋ ਰਿਹਾ ਕਿ ਅਸਲ ਵਿਚ ਇਸ ਬੋਰੀ ਦੀ ਇੰਨੀ ਕੀਮਤ ਹੈ ਅਤੇ ਲੋਕ ਇਸ ਕੀਮਤ 'ਤੇ ਇਸ ਨੂੰ ਖਰੀਦ ਰਹੇ ਹਨ।
Indian basmati rice sacks are being offered in America
ਦਰਅਸਲ, ਬਾਸਮਤੀ ਚਾਵਲ ਦੀ ਬੋਰੀ ਜੋ ਆਨਲਾਈਨ 15 ਡਾਲਰ ਵਿਚ ਵਿਕ ਰਹੀ ਹੈ, ਉਹ 4.5 ਕਿਲੋ ਚਾਵਲ ਦੀ ਬੋਰੀ ਹੈ। ਇਸ ਬੋਰੀ ਵਿਚ ਜ਼ਿਪ ਲਗਾ ਕੇ, ਇਸ ਨੂੰ ਇਕ ਬੈਗ ਦੀ ਸ਼ਕਲ ਦਿੱਤੀ ਗਈ ਹੈ, ਜਦੋਂ ਕਿ ਬੋਰੀ ਉੱਤੇ ਛਪਾਈ ਪਹਿਲਾਂ ਵਾਂਗ ਹੀ ਹੈ। ਆਮ ਤੌਰ 'ਤੇ ਭਾਰਤ ਵਿਚ ਇਹ ਬੋਰੀਆਂ 10 ਤੋਂ 50 ਰੁਪਏ ਦੇ ਵਿਚ ਆਸਾਨੀ ਨਾਲ ਮਿਲ ਜਾਂਦੀਆਂ ਹਨ,
File Photo
ਜਿਸ ਵਿਚ ਹੁਣ ਉਹ ਜ਼ਿਪ ਲਗਾ ਕੇ 20 ਗੁਣਾ ਵਧੇਰੇ ਕੀਮਤ 'ਤੇ ਵੇਚੀਆਂ ਜਾ ਰਹੀਆਂ ਹਨ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਸ ਬੈਗ ਨੂੰ ਇੰਨਾ ਮਹਿੰਗਾ ਵੇਚਣ ਦੀ ਵੀ ਆਲੋਚਨਾ ਹੋ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਅਜਿਹੀਆਂ ਬੋਰੀਆਂ ਈ-ਕਾਮਰਸ ਸਾਈਟ ਈਟੀਸੀ 'ਤੇ ਆਮ ਹਨ। ਇਸ ਦੀ ਵੱਧ ਤੋਂ ਵੱਧ ਕੀਮਤ 60 ਡਾਲਰ ਤੋਂ ਵੱਧ ਹੋ ਸਕਦੀ ਹੈ, ਯਾਨੀ 4000।