
ਕੋਰੋਨਾ ਵਾਇਰਸ ਦੇ ਚਲਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਨਹੀਂ ਕਰਨਗੇ।
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਨਹੀਂ ਕਰਨਗੇ। ਪਿਛਲੇ 20 ਸਾਲਾਂ ਵਿਚ ਅਜਿਹਾ ਕਦੀ ਨਹੀਂ ਹੋਇਆ ਸੀ। ਮੀਡੀਆ ਰਿਪੋਰਟ ਮੁਤਾਬਕ ਲੋਕ ਸਭਾ ਮੁਖੀ ਓਮ ਬਿੜਲਾ ਅਤੇ ਵਿਰੋਧੀ ਨੇਤਾਵਾਂ ਦੇ ਵਿਚਕਾਰ ਵਧਦੀਆਂ ਦੂਰੀਆਂ ਦੇ ਚਲਦਿਆਂ ਅਜਿਹਾ ਨਹੀਂ ਹੋ ਪਾ ਰਿਹਾ ਹੈ।
Parliament
ਇਸ ਤੋਂ ਪਹਿਲਾਂ ਲੋਕ ਸਭਾ ਮੁਖੀ ਨੇ ਐਤਵਾਰ ਨੂੰ ਸੰਸਦ ਦੀ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਬੈਠਕ ਬੁਲਾਈ ਸੀ। ਸਵੇਰੇ 11 ਵਜੇ ਹੋਈ ਇਸ ਬੈਠਕ ਵਿਚ ਸੰਸਦ ਦੇ ਇਜਲਾਸ ਦੇ ਏਜੰਡੇ ‘ਤੇ ਚਰਚਾ ਹੋਈ। ਬੈਠਕ ਵਿਚ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਕਾਂਗਰਸ ਨੇਤਾ ਅਧੀਨ ਰੰਜਨ ਚੌਧਰੀ ਅਤੇ ਅਸਦੁੱਦੀਨ ਉਵੈਸੀ ਸ਼ਾਮਲ ਹੋਏ ਸੀ।
Om Birla
ਇਸ ਵਾਰ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰਤ-ਚੀਨ ਵਿਵਾਦ, ਕੋਰੋਨਾ ਵਾਇਰਸ ਅਤੇ ਅਰਥਵਿਵਸਥਾ ਦੇ ਮੁੱਦੇ ਚੁੱਕੇ ਜਾ ਸਕਦੇ ਹਨ। ਸਮੇਂ ਦੀ ਕਮੀ ਦੇ ਚਲਦਿਆਂ ਇਸ ਵਾਰ 18 ਦਿਨਾਂ ਤੱਕ ਲਗਾਤਾਰ ਸੰਸਦ ਜਾ ਇਜਲਾਸ ਚੱਲੇਗਾ। ਕੋਰੋਨਾ ਅਤੇ ਲੌਕਡਾਊਨ ਦੇ ਚਲਦਿਆਂ ਇਸ ਵਾਰ ਦੋ ਸੰਸਦ ਸੈਸ਼ਨਾਂ ਵਿਚਕਾਰ ਕਰੀਬ 6 ਮਹੀਨੇ ਦਾ ਅੰਤਰ ਰਿਹਾ ਹੈ।
No All-Party Meet Before Parliament Session
ਇਸ ਵਾਰ ਲੋਕ ਸਭਾ ਅਤੇ ਰਾਜ ਸਭਾ ਦੋ ਹਿੱਸਿਆਂ ਵਿਚ ਅਯੋਜਿਤ ਕੀਤੀ ਜਾਵੇਗੀ। ਰੋਜ਼ਾਨਾ ਸਵੇਰੇ 9 ਵਜੇ ਤੋਂ 1 ਵਜੇ ਤੱਕ ਰਾਜ ਸਭਾ ਦਾ ਸੈਸ਼ਨ ਚੱਲੇਗਾ। ਉਸ ਤੋਂ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕ ਸਭਾ ਦਾ ਸੈਸ਼ਨ ਚੱਲੇਗਾ। ਇਸ ਦੌਰਾਨ ਦੋ ਘੰਟੇ ਵਿਚ ਸੰਸਦ ਨੂੰ ਸੈਨੀਟਾਈਜ਼ ਕਰਨ ਦਾ ਕੰਮ ਹੋਵੇਗਾ। ਕੋਵਿਡ-19 ਦੇ ਚਲਦਿਆਂ ਇਜਲਾਸ ਵਿਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ, ਲੋਕ ਸਭਾ ਅਤੇ ਰਾਜ ਸਭਾ ਦੇ ਕਰਮਚਾਰੀਆਂ ਨੂੰ ਆਰਟੀ-ਪੀਸੀਆਰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।