ਕੋਰੋਨਾ ਹੋਇਆ ਹੋਰ ਗੰਭੀਰ, 97,570 ਨਵੇਂ ਮਾਮਲੇ
Published : Sep 13, 2020, 7:55 am IST
Updated : Sep 13, 2020, 7:55 am IST
SHARE ARTICLE
Coronavirus
Coronavirus

ਬੀਤੇ ਤਿੰਨ ਦਿਨਾਂ ਤੋਂ ਰੋਜ਼ਾਨਾ 95 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆ ਰਹੇ ਹਨ

ਨਵੀਂ ਦਿੱਲੀ : ਦੇਸ਼ ਵਿਚ ਕੋਵਿਡ-19 ਦੇ 97,570 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਨਿਚਰਵਾਰ ਨੂੰ ਪੀੜਤਾਂ ਦੀ ਗਿਣਤੀ 46 ਲੱਖ ਤੋਂ ਪਾਰ ਹੋ ਗਈ। ਜਦਕਿ 36,24,196 ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਚੁਕੇ ਹਨ ਅਤੇ ਠੀਕ ਹੋਣ ਦੀ ਦਰ 77.77 ਫ਼ੀ ਸਦੀ ਹੋ ਗਈ ਹੈ।

CoronavirusCoronavirus

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਕੁੱਲ ਮਰੀਜ਼ਾਂ ਦੀ ਗਿਣਤੀ 46,59,984 ਹੋ ਗਈ ਹੈ। ਬੀਤੇ 24 ਘੰਟਿਆਂ ਵਿਚ 1,201 ਵਧੇਰੇ ਪੀੜਤ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 77,472 ਹੋ ਗਈ ਹੈ ਅਤੇ ਮੌਤ ਦਰ ਹੇਠਾਂ 1.66 ਫ਼ੀ ਸਦੀ ਹੋ ਗਈ ਹੈ।

Coronavirus Coronavirus

ਇਸ ਸਮੇਂ ਦੇਸ਼ ਵਿਚ 9,58,316 ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਸੰਖਿਆ ਦਾ 20.56 ਫ਼ੀ ਸਦੀ ਹੈ। ਬੀਤੇ 24 ਘੰਟਿਆਂ ਵਿਚ, ਦੇਸ਼ ਵਿਚ 1,201 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 442 ਮਹਾਰਾਸ਼ਟਰ ਵਿਚ ਸਭ ਤੋਂ ਵਧ ਸਨ।

Coronavirus 110 positive including bank employees in JalandharCoronavirus 

ਕਰਨਾਟਕ ਵਿਚ 130, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ 77-77, ਉਤਰ ਪ੍ਰਦੇਸ਼ ਵਿਚ 76, ਪੰਜਾਬ ਵਿਚ 63, ਪਛਮੀ ਬੰਗਾਲ ਵਿਚ 57, ਮੱਧ ਪ੍ਰਦੇਸ਼ ਵਿਚ 30, ਛੱਤੀਸਗੜ ਵਿਚ 26, ਹਰਿਆਣਾ ਵਿਚ 25, ਦਿੱਲੀ ਵਿਚ 21, ਅਸਾਮ ਅਤੇ ਗੁਜਰਾਤ ਵਿਚ 16- ਝਾਰਖੰਡ ਅਤੇ ਰਾਜਸਥਾਨ ਵਿਚ 16, 15–15, ਜਦਕਿ ਕੇਰਲ ਅਤੇ ਓਡੀਸ਼ਾ ਵਿਚ 14-15 ਲੋਕਾਂ ਦੀ ਮੌਤ ਹੋ ਗਈ।    

CoronavirusCoronavirus

ਮਹਾਰਾਸ਼ਟਰ 'ਚ 18 ਹਜ਼ਾਰ 890 ਪੁਲਿਸ ਮੁਲਾਜ਼ਮ ਕੋਰੋਨਾ ਪੀੜਤ
ਮਹਾਰਾਸ਼ਟਰ, 12 ਸਤੰਬਰ : ਮਹਾਰਾਸ਼ਟਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹੁਣ ਤਕ 10 ਲੱਖ ਤੋਂ ਵਧ ਲੋਕ ਪੀੜਤ ਹੋ ਚੁੱਕੇ ਹਨ। ਮਹਾਰਾਸ਼ਟਰ ਪੁਲਿਸ ਨੇ ਸਨਿਚਰਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ ਜਿਸ  ਅਨੁਸਾਰ ਮਹਾਰਾਸ਼ਟਰ ਵਿਚ ਹੁਣ ਤਕ 18 ਹਜ਼ਾਰ 890 ਪੁਲਿਸ ਕਰਮੀ ਕੋਰੋਨਾ ਪੀੜਤ ਹੋਏ ਹਨ ਅਤੇ 186 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਉਤਰ ਪ੍ਰਦੇਸ਼ ਵਿਚ ਸ਼ਨੀਚਰਵਾਰ ਨੂੰ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਪਾਰ ਕਰ ਗਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement