
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਹੋ ਰਹੀ ਹੈ ਤਾਰੀਫ
ਭੋਪਾਲ: ਸਾਡੇ ਸਮਾਜ ਵਿੱਚ ਮੁੰਡੇ ਅਤੇ ਕੁੜੀ ਵਿਚ ਭੇਦ-ਭਾਵ ਕਰਨ ਵਾਲੀਆਂ ਕਈ ਕਹਾਣੀਆਂ ਸੁਣਨ ਅਤੇ ਵੇਖਣ ਨੂੰ ਮਿਲਣ ਜਾਣਗੀਆਂ। ਕੁਝ ਲੋਕ ਅਜਿਹੇ ਹਨ ਜੋ ਘਰ ਵਿੱਚ ਸਿਰਫ ਪੁੱਤ ਦਾ ਹੀ ਜਨਮ ਚਾਹੁੰਦੇ ਹਨ ਪਰ ਕੁੱਝ ਲੋਕ ਘਰ ਵਿਚ ਬੱਚੀ ਦੇ ਜਨਮ ਨੂੰ ਵੀ ਤਰਸਦੇ ਹਨ। ਅਜਿਹਾ ਹੀ ਮੱਧ ਪ੍ਰਦੇਸ਼ ਦੇ ਭੋਪਾਲ 'ਚ ਰਹਿਣ ਵਾਲੇ ਆਂਚਲ ਗੁਪਤਾ (Aanchal Gupta) ਨਾਲ ਹੋਇਆ।
Aanchal Gupta
ਹੋਰ ਵੀ ਪੜ੍ਹੋ: 5ਵੀਂ ਦੇ ਪ੍ਰਸ਼ਨ ਪੱਤਰ ਵਿਚ ਪੰਜਾਬ ਸਰਕਾਰ ਦੀ ਪੈਨਸ਼ਨ ਸਕੀਮ ਦਾ ਇਸ਼ਤਿਹਾਰ, ਵਿਰੋਧੀਆਂ ਨੇ ਚੁੱਕੇ ਸਵਾਲ
ਆਂਚਲ ਗੁਪਤਾ (Aanchal Gupta) ਇੱਕ ਗੋਲਗੱਪਿਆਂ (Golgappa) ਦੀ ਰੇਹੜੀ ਲਾਉਂਦਾ ਹੈ। ਆਂਚਲ ਗੁਪਤਾ ਦੇ ਘਰ ਇੱਕ ਧੀ ਦਾ ਜਨਮ ਹੋਇਆ, ਉਸਨੇ ਇਸ ਖੁਸ਼ੀ ਨੂੰ ਬਹੁਤ ਹੀ ਵੱਖਰੇ ਢੰਗ ਨਾਲ ਮਨਾਇਆ। ਉਸਨੇ ਸਾਰਿਆਂ ਨੂੰ ਮੁਫਤ ਵਿੱਚ ਗੋਲਗੱਪੇ (Golgappa) ਖੁਆਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ।
Golgappa
ਦਰਅਸਲ, ਆਂਚਲ ਗੁਪਤਾ (Aanchal Gupta) ਭੋਪਾਲ ਦੇ ਕੋਲਾਰ ਇਲਾਕੇ ਵਿੱਚ ਗੋਲਗੱਪਿਆਂ (Golgappa) ਦਾ ਇੱਕ ਸਟਾਲ ਲਗਾਉਂਦਾ ਹੈ। ਉਸਦੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਇਸ ਖੁਸ਼ੀ ਵਿੱਚ, ਆਂਚਲ ਗੁਪਤਾ (Aanchal Gupta) ਨੇ ਐਤਵਾਰ ਨੂੰ ਇੱਕ ਵੱਡਾ ਸਟਾਲ (Golgappa fed free food to thousands of people in happiness) ਲਗਾਇਆ ਅਤੇ ਸਾਰਿਆਂ ਨੂੰ ਮੁਫਤ ਵਿੱਚ ਗੋਲਗੱਪੇ ਖੁਆਏ। ਦਿਨ ਭਰ, ਉਸਨੇ ਹਜ਼ਾਰਾਂ ਲੋਕਾਂ ਨੂੰ ਮੁਫਤ ਵਿੱਚ ਗੋਲਗੱਪੇ ਖੁਆਏ।
ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਜੀਪ, ਅੱਠ ਲੋਕਾਂ ਦੀ ਹੋਈ ਮੌਕੇ 'ਤੇ ਮੌਤ
Golgappa
ਆਂਚਲ ਗੁਪਤਾ (Aanchal Gupta) ਦੀ ਇੱਕ ਬੇਟੀ ਹੋਣ ਦੀ ਖੁਸ਼ੀ ਵਿੱਚ ਸਾਰਿਆਂ ਨੂੰ ਮੁਫਤ ਵਿੱਚ ਗੋਲਗੱਪੇ ਖੁਆਉਂਦਿਆਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੋਲਾਰ ਇਲਾਕੇ ਵਿੱਚ ਆਂਚਲ ਗੁਪਤਾ ਪਿਛਲੇ 14 ਸਾਲਾਂ ਤੋਂ ਗੋਲਗੱਪਿਆਂ (Golgappa) ਦਾ ਰੇਹੜੀ ਲਾ ਰਿਹਾ ਹੈ।
New Born baby
ਉਸਨੇ ਦੱਸਿਆ ਕਿ ਉਸਨੇ ਇੱਕ ਧੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਸੀ ਜੋ ਪੂਰੀ ਹੋ ਗਈ ਅਤੇ ਉਸ ਦੇ ਘਰ ਇਕ ਧੀ ਨੇ ਜਨਮ ਲਿਆ। ਇਸ ਖੁਸ਼ੀ ਵਿੱਚ ਉਸਨੇ ਆਪਣੀ ਇੱਛਾ ਦੀ ਪੂਰਤੀ ਤੇ ਐਤਵਾਰ ਨੂੰ ਮੁਫਤ ਗੋਲਗੱਪੇ (Golgappa) ਖੁਆਏ। ਹੁਣ ਹਰ ਕੋਈ ਆਂਚਲ ਗੁਪਤਾ ਦੇ ਇਸ ਕਦਮ ਦੀ ਸ਼ਲਾਘਾ ਕਰ ਰਿਹਾ ਹੈ।
ਹੋਰ ਵੀ ਪੜ੍ਹੋ: ਵਿਦੇਸ਼ੋਂ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ