
ਢਾਈ ਸਾਲ ਬਾਅਦ ਜੈੱਟ ਏਅਰਵੇਜ਼ ਦੇ ਜਹਾਜ਼ ਏਅਰਪੋਰਟ ਦੇ ਰਨਵੇਅ ਤੋਂ ਫਿਰ ਉਡਾਣ ਭਰਦੇ ਨਜ਼ਰ ਆਉਣਗੇ। ਜੈੱਟ ਏਅਰਵੇਜ਼ 2022 ਦੀ ਪਹਿਲੀ ਤਿਮਾਹੀ ਤੋਂ ਘਰੇਲੂ ਉਡਾਣ ਸ਼ੁਰੂ ਕਰੇਗੀ।
ਨਵੀਂ ਦਿੱਲੀ: ਢਾਈ ਸਾਲ ਬਾਅਦ ਜੈੱਟ ਏਅਰਵੇਜ਼ (Jet Airways to resume domestic operations) ਦੇ ਜਹਾਜ਼ ਏਅਰਪੋਰਟ ਦੇ ਰਨਵੇਅ ਤੋਂ ਫਿਰ ਉਡਾਣ ਭਰਦੇ ਨਜ਼ਰ ਆਉਣਗੇ। ਕੰਪਨੀ ਮੁਤਾਬਕ ਜੈੱਟ ਏਅਰਵੇਜ਼ 2022 ਦੀ ਪਹਿਲੀ ਤਿਮਾਹੀ ਤੋਂ ਘਰੇਲੂ ਉਡਾਣ ਸ਼ੁਰੂ ਕਰੇਗੀ। ਜਦਕਿ ਛਿਮਾਹੀ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਚਾਲੂ ਕੀਤੀਆਂ ਜਾਣਗੀਆਂ। ਇਹ ਵਿਦੇਸ਼ੀ ਉਡਾਣਾਂ ਘੱਟ ਦੂਰੀ ਦੀਆਂ ਹੋਣਗੀਆਂ।
Jet Airways
ਹੋਰ ਪੜ੍ਹੋ: CM ਯੋਗੀ ਨੇ ਕਿਹਾ, 'ਅੱਬਾ ਜਾਨ ਕਹਿਣ ਵਾਲੇ ਹਜ਼ਮ ਕਰ ਜਾਂਦੇ ਸੀ ਰਾਸ਼ਨ', ਵਿਰੋਧੀਆਂ ਨੇ ਚੁੱਕੇ ਸਵਾਲ
ਏਅਰਲਾਈਨ (International airline Jet Airways ) ਦਾ ਕਹਿਣਾ ਹੈ ਕਿ ਉਹ ਅਧਿਕਾਰੀਆਂ ਨਾਲ ਉਡਾਣਾਂ ਦੇ ਸਲਾਟ ਅਤੇ ਹੋਰ ਮੁੱਦਿਆਂ ’ਤੇ ਵਿਚਾਰ ਚਰਚਾ ਕਰ ਰਹੀ ਹੈ। ਹਵਾਬਾਜ਼ੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਡਾਣਾਂ ਦੇ ਸੰਚਾਲਨ ਲਈ ਏਅਰ ਅਪਰੇਟਰ ਸਰਟੀਫਿਕੇਟ ਪਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਜਲਾਨ ਕੈਲਰੌਕ ਕੰਸੋਰਟੀਅਮ ਨੇ ਕੈਪਟਨ ਸੁਧੀਰ ਗੌੜ ਨੂੰ ਜੈੱਟ ਏਅਰਵੇਜ਼ ਦੇ ਦੂਜੇ ਪੜਾਅ ਦੇ ਕਾਰਜਕਾਰੀ ਸੀਈਓ ਵਜੋਂ ਨਿਯੁਕਤ ਕੀਤਾ ਹੈ।
Jet Airways
ਹੋਰ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਨੂੰ ਝਟਕਾ! ਹਰਮੋਹਨ ਸਿੰਘ ਸੰਧੂ ਨੇ ਦਿੱਤਾ ਅਸਤੀਫਾ
ਗੌਰ ਨੇ ਪਿਛਲੇ ਮਹੀਨੇ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਦਾ ਦੌਰਾ ਕੀਤਾ ਸੀ ਅਤੇ ਉਥੋਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ। ਜਾਲਾਨ ਕੈਲਰੌਕ ਕੰਸੋਰਟੀਅਮ ਦੇ ਲੀਡ ਮੈਂਬਰ ਮੁਰਾਰੀਲਾਲ ਜਾਲਾਨ ਨੇ ਕਿਹਾ, "ਜੈੱਟ ਏਅਰਵੇਜ਼ ਨੂੰ ਜੂਨ 2021 ਵਿਚ ਐਨਸੀਐਲਟੀ ਦੀ ਮਨਜ਼ੂਰੀ ਮਿਲੀ ਸੀ। ਉਦੋਂ ਤੋਂ ਕੰਸੋਰਟੀਅਮ ਸਾਰੇ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ।" ਦੱਸ ਦਈਏ ਕਿ ਜੈੱਟ ਏਅਰਵੇਜ਼ ਦਾ ਮੁੱਖ ਦਫ਼ਤਰ ਦਿੱਲੀ-ਐਨਸੀਆਰ ਵਿਚ ਹੋਵੇਗਾ। ਜਦਕਿ ਕਾਰਪੋਰੇਟ ਦਫ਼ਤਰ ਗੁਰੂਗ੍ਰਾਮ ਵਿਚ ਹੋਵੇਗਾ।