
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਾਲ 2017 ਤੋਂ ਪਹਿਲਾਂ ਅੱਬਾ ਜਾਨ ਕਹਿਣ ਵਾਲੇ ਗਰੀਬਾਂ ਦਾ ਰਾਸ਼ਨ ਹਜ਼ਮ ਕਰ ਜਾਂਦੇ ਸੀ।
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (UP CM Yogi Adityanath) ਨੇ ਸੰਬੋਧਨ ਦੌਰਾਨ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਾਲ 2017 ਤੋਂ ਪਹਿਲਾਂ ਅੱਬਾ ਜਾਨ ਕਹਿਣ ਵਾਲੇ ਗਰੀਬਾਂ ਦਾ ਰਾਸ਼ਨ ਹਜ਼ਮ ਕਰ ਜਾਂਦੇ ਸੀ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਚੁੱਕਿਆ ਹੈ। ਵਿਰੋਧੀ ਨੇਤਾਵਾਂ ਤੋਂ ਇਲਾਵਾ ਆਮ ਲੋਕ ਵੀ ਇਸ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਦਰਅਸਲ ਯੋਗੀ ਆਦਿੱਤਿਆਨਾਥ ਕੁਸ਼ੀਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ।
UP CM Yogi Adityanath
ਹੋਰ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਨੂੰ ਝਟਕਾ! ਹਰਮੋਹਨ ਸਿੰਘ ਸੰਧੂ ਨੇ ਦਿੱਤਾ ਅਸਤੀਫਾ
ਇਸ ਦੌਰਾਨ ਉਹ ਭਾਜਪਾ ਸਰਕਾਰ (BJP government) ਦੀਆਂ ਪ੍ਰਾਪਤੀਆਂ ਗਿਣਾ ਰਹੇ ਸੀ। ਉਹਨਾਂ ਕਿਹਾ ਕਿ ਹੁਣ ਹਰ ਗਰੀਬ ਨੂੰ ਪਖਾਨੇ ਦਿੱਤੇ ਗਏ। ਉਹਨਾਂ ਲੋਕਾਂ ਨੂੰ ਪੁੱਛਿਆ ਕਿ ਕੀ ਤੁਹਾਨੂੰ ਹੁਣ ਰਾਸ਼ਨ ਮਿਲ ਰਿਹਾ ਹੈ? ਕੀ ਇਹ 2017 ਤੋਂ ਪਹਿਲਾਂ ਵੀ ਮਿਲਦਾ ਸੀ? ਇਸ ਦਾ ਜਵਾਬ ਦਿੰਦਿਆਂ ਯੋਗੀ ਨੇ ਕਿਹਾ ਕਿ ਉਦੋਂ ਅੱਬਾ ਜਾਨ ਕਹਿਣ ਵਾਲੇ ਰਾਸ਼ਨ ਹਜ਼ਮ ਕਰ ਜਾਂਦੇ ਸੀ। ਉਦੋਂ ਕੁਸ਼ੀਨਗਰ ਦਾ ਰਾਸ਼ਨ ਨੇਪਾਲ ਅਤੇ ਬੰਗਲਾਦੇਸ਼ ਪਹੁੰਚਦਾ ਸੀ। ਅੱਜ ਜੇ ਕੋਈ ਗਰੀਬਾਂ ਦਾ ਰਾਸ਼ਨ ਨਿਗਲੇਗਾ ਤਾਂ ਉਹ ਜੇਲ੍ਹ ਜਾਵੇਗਾ।
CM Yogi Adityanath
ਹੋਰ ਪੜ੍ਹੋ: Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ
ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਬੋਲਿਆ ਹਮਲਾ
ਯੋਗੀ ਆਦਿੱਤਿਆਨਾਥ (Yogi Adityanath Abba Jaan Statement) ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਨੇਤਾਵਾਂ ਦੀ ਜ਼ੁਬਾਨੀ ਜੰਗ ਤੇਜ਼ ਹੋ ਗਈ। ਇਸ ਬਿਆਨ ’ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਨੇ ਪੁੱਛਿਆ ਕਿ ਯੋਗੀ ਸਾਹਬ ਤੁਸੀਂ ਕਿਹੜੀ ਜਾਨ ਹੋ? ਤੁਹਾਡੇ ਅੱਬਾ ਜਾਨ ਕੌਣ ਹਨ ਅਤੇ ਕੌਣ ਤੁਹਾਡਾ ਭਾਈਜਾਨ ਹੈ? ਇਹ ਪੂਰਾ ਦੇਸ਼ ਜਾਣਦਾ ਹੈ।
Omar Abdullah
ਹੋਰ ਪੜ੍ਹੋ: ਪੰਜਾਬੀ ਪਹਿਰਾਵੇ 'ਚ ਕ੍ਰਿਸ ਗੇਲ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਹਰਭਜਨ ਸਿੰਘ ਨੇ ਕੀਤੀ ਤਾਰੀਫ਼
ਉੱਥੇ ਹੀ ਸਪਾ ਦੇ ਬੁਲਾਰੇ ਅਨੁਰਾਗ ਭਦੌਰੀਆ ਨੇ ਕਿਹਾ ਕਿ ਸਾਢੇ ਚਾਰ ਸਾਲ ਵਿਚ ਯੂਪੀ ਵਿਚ ਸਿਰਫ ਘੁਟਾਲੇ ਹੀ ਹੋਏ ਹਨ। ਯੋਗੀ ਅਪਣੇ ਕੰਮ ਨਹੀਂ ਗਿਣਾ ਪਾ ਰਹੇ ਤਾਂ ਜਨਤਾ ਦਾ ਧਿਆਨ ਭਟਕਾਉਣ ਲਈ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੇ ਹਨ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲ ਨੇ ਵੀ ਯੋਗੀ ਸਰਕਾਰ ਉੱਤੇ ਹਮਲਾ ਬੋਲਿਆ ਹੈ।
Mahua Moitra
ਹੋਰ ਪੜ੍ਹੋ: ਸਤੰਬਰ ਦੇ ਮੀਂਹ ਨੇ ਪੂਰੇ ਪੰਜਾਬ ਨੂੰ ਕੀਤਾ ਪਾਣੀ-ਪਾਣੀ, ਕਈ ਥਾਈਂ ਫ਼ਸਲਾਂ ਤਬਾਹ ਤੇ ਸੜਕਾਂ ਟੁੱਟੀਆਂ
ਉਹਨਾਂ ਕਿਹਾ ਕਿ ਮੈਂ ਹਮੇਸ਼ਾਂ ਇਹੀ ਕਿਹਾ ਹੈ ਕਿ ਭਾਜਪਾ ਦਾ ਕੋਈ ਚੁਣਾਵੀ ਏਜੰਡਾ ਨਹੀਂ ਹੈ, ਸਿਵਾਏ ਮੁਸਲਮਾਨਾਂ ਖਿਲਾਫ਼ ਨਫਰਤ ਫੈਲਾਉਣ ਦੇ। ਟੀਐਮਸੀ ਸੰਸਦ ਮੈਂਬਰ ਮਹੁਆ ਮੋਇਤਰਾ (Trinamool Congress MP Mahua Moitra) ਨੇ ਵੀ ਯੋਗੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ, ‘ਜੋ ਅੱਬਾ ਜਾਨ ਕਹਿੰਦੇ ਸੀ, ਉਹ ਗਰੀਬਾਂ ਦਾ ਸਾਰਾ ਰਾਸ਼ਨ ਹਜ਼ਮ ਕਰ ਗਏ’। ਭਾਰਤ ਵਿਚ ਇਕ ਚੁਣਿਆ ਹੋਇਆ ਸੀਐਮ ਧਾਰਮਿਕ ਭਾਵਨਾਵਾਂ ਭੜਕਾ ਰਿਹਾ ਹੈ, ਇਹ IPC ਦੀ ਧਾਰਾ 153ਏ ਦਾ ਉਲੰਘਣ ਹੈ। ਕੀ ਕੋਈ ਇਸ ’ਤੇ ਐਕਸ਼ਨ ਲਵੇਗਾ? ਸੁਪਰੀਮ ਕੋਰਟ? UP Police?’