
ਹਲਕਾ ਚਮਕੌਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਵੱਡਾ ਝਟਕਾ ਲੱਗਿਆ ਹੈ।
ਸ੍ਰੀ ਚਮਕੌਰ ਸਾਹਿਬ (ਮਨਪ੍ਰੀਤ ਚਾਹਲ): ਹਲਕਾ ਚਮਕੌਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਏਆਈਜੀ ਹਰਮੋਹਨ ਸਿੰਘ ਸੰਧੂ (Harmohan Singh Sandhu) ਸਪੁੱਤਰ ਸਾਬਕਾ ਕੈਬਨਿਟ ਮੰਤਰੀ ਸਤਵੰਤ ਕੌਰ ਸੰਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਗਿਆ ਹੈ। ਉਹਨਾਂ ਨੇ ਇਸ ਸਬੰਧੀ ਅਪਣੇ ਫੇਸਬੁੱਕ ਪੇਜ 'ਤੇ ਪੋਸਟ ਜ਼ਰੀਏ ਜਾਣਕਾਰੀ ਦਿੱਤੀ।
Photo
ਹੋਰ ਪੜ੍ਹੋ: Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ
ਦੱਸ ਦਈਏ ਕਿ ਪੰਜਾਬ ਵਿਚ ਅਕਾਲੀ ਦਲ-ਬਸਪਾ ਗਠਜੋੜ (Akali Dal-BSP alliance) ਤੋਂ ਬਾਅਦ ਸ੍ਰੀ ਚਮਕੌਰ ਸਾਹਿਬ (Sri Chamkaur Sahib) ਵਿਧਾਨ ਸਭਾ ਹਲਕਾ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਇਆ ਹੈ। ਇਸ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚਮਕੌਰ ਸਾਹਿਬ ਤੋਂ ਹੁਣ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਚੋਣ ਲੜੇਗਾ।
Akali Dal-BSP alliance
ਹੋਰ ਪੜ੍ਹੋ: ਪੰਜਾਬੀ ਪਹਿਰਾਵੇ 'ਚ ਕ੍ਰਿਸ ਗੇਲ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਹਰਭਜਨ ਸਿੰਘ ਨੇ ਕੀਤੀ ਤਾਰੀਫ਼
ਮੰਨਿਆ ਜਾ ਰਿਹਾ ਹੈ ਕਿ ਇਸ ਦੇ ਚਲਦਿਆਂ ਹਰਮੋਹਨ ਸਿੰਘ ਸੰਧੂ ਕਾਫੀ ਨਰਾਜ਼ ਸਨ, ਇਸ ਲਈ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਦੇ ਪਰਿਵਾਰ ਵੱਲੋਂ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਦਾ ਵਿਰੋਧ ਕੀਤਾ ਗਿਆ ਸੀ।