
34 ਸਾਲਾ ਔਰਤ ਨਾਲ ਬਲਾਤਕਾਰ ਅਤੇ ਬੇਰਹਿਮੀ ਕੀਤੀ ਗਈ। ਸ਼ਨੀਵਾਰ ਸਵੇਰੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮੁੰਬਈ - ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਮੁੰਬਈ ਵਿਚ ਇਕ ਔਰਤ ਨਾਲ ਹੋਏ ਬਲਾਤਕਾਰ ਅਤੇ ਕਤਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਪਰ ਔਰਤਾਂ ਲਈ ਦੁਨੀਆਂ ਵਿਚ ਮੁੰਬਈ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿਚ ਔਰਤਾਂ ਵਿਰੁੱਧ ਅਪਰਾਧ ਦੀਆਂ ਹਾਲੀਆ ਘਟਨਾਵਾਂ ਰਾਜ ਦੇ ਸੱਭਿਆਚਾਰ ’ਤੇ ਧੱਬਾ ਹਨ ਅਤੇ ਲੋਕਾਂ ਦਾ ਗੁੱਸਾ ਵੀ ਜਾਇਜ਼ ਹੈ।
Rape Case
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਸ਼ੁੱਕਰਵਾਰ ਸਵੇਰੇ ਉਪਨਗਰ ਸਾਕੀਨਾਕਾ ਵਿਚ ਇੱਕ ਖੜ੍ਹੇ ਟੈਂਪੋ ਦੇ ਅੰਦਰ ਇੱਕ ਆਦਮੀ ਦੁਆਰਾ 34 ਸਾਲਾ ਔਰਤ ਨਾਲ ਬਲਾਤਕਾਰ ਅਤੇ ਬੇਰਹਿਮੀ ਕੀਤੀ ਗਈ। ਸ਼ਨੀਵਾਰ ਸਵੇਰੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁੰਬਈ ਵਿਚ ਬਲਾਤਕਾਰ ਦੀ ਇਸ ਘਟਨਾ ਨੇ ਦਿੱਲੀ ਵਿਚ 2012 ਦੇ ‘ਨਿਰਭਿਆ’ ਸਮੂਹਿਕ ਬਲਾਤਕਾਰ ਦੀ ਯਾਦ ਤਾਜ਼ਾ ਕਰ ਦਿੱਤੀ। 45 ਸਾਲਾ ਸ਼ੱਕੀ ਜਿਸ ਨੂੰ ਘਟਨਾ ਦੇ ਕੁਝ ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਸੀ, ਉਸ 'ਤੇ ਕਤਲ ਦਾ ਆਰੋਪ ਲਗਾਇਆ ਗਿਆ।
shiv sena
ਸਾਮਨਾ ਨੇ ਕਿਹਾ, '' ਸਾਕੀਨਾਕਾ 'ਚ ਔਰਤ ਦੇ ਬਲਾਤਕਾਰ ਅਤੇ ਕਤਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਪਰ ਮੁੰਬਈ ਔਰਤਾਂ ਲਈ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ ਅਤੇ ਇਸ ਬਾਰੇ ਕਿਸੇ ਦੇ ਮਨ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।' ਸੰਪਾਦਕੀ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਾਥਰਸ ਕੇਸ ਦੇ ਦੋਸ਼ੀ “ਰਾਜ ਦੇ ਸ਼ਾਸਕਾਂ ਦੀ ਸ਼ਰਨ ਵਿਚ ਸਨ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿਚ ਦੇਰੀ ਹੋਈ ਸੀ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਸਰਕਾਰ ਨੇ ਸਬੂਤਾਂ ਨੂੰ ਨਸ਼ਟ ਕਰਨ ਦੀ ਕਾਹਲੀ ਵਿਚ ਪੀੜਤ ਦੀ ਲਾਸ਼ ਸਾੜ ਦਿੱਤੀ ਗਈ ਸੀ।