
ਉਤਰ ਪ੍ਰਦੇਸ਼ ਦੇ ਬਰੇਲੀ ਵਿਖੇ ਵਾਲ ਕੱਟਣ ਦੇ ਨਾਮ ਤੇ ਸਿਰਫ 10 ਰੁਪਏ ਦੇ ਲਈ ਝਗੜੇ ਵਿਚ ਸੈਲੂਨ ਮਾਲਿਕ ਨੇ ਅਪਣੇ ਦੋਸਤ ਦੀ ਛਾਤੀ ਵਿਚ ਕੈਂਚੀ ਮਾਰ ਕੇ ਉਸਦਾ ਕਤਲ ਕਰ ਦਿਤਾ।
ਬਰੇਲੀ, ( ਭਾਸ਼ਾ ) : ਉਤਰ ਪ੍ਰਦੇਸ਼ ਦੇ ਬਰੇਲੀ ਵਿਖੇ ਵਾਲ ਕੱਟਣ ਦੇ ਨਾਮ ਤੇ ਸਿਰਫ 10 ਰੁਪਏ ਦੇ ਲਈ ਹੋਏ ਆਪਸੀ ਝਗੜੇ ਵਿਚ ਇਕ ਸੈਲੂਨ ਦੇ ਮਾਲਿਕ ਨੇ ਅਪਣੇ ਦੋਸਤ ਦੀ ਛਾਤੀ ਵਿਚ ਕੈਂਚੀ ਮਾਰ ਕੇ ਉਸਦਾ ਕਤਲ ਕਰ ਦਿਤਾ। ਪੁਲਿਸ ਸੂਤਰਾਂ ਮੁਤਾਬਕ ਭੂਤਾ ਥਾਣਾ ਖੇਤਰ ਦੇ ਬਹਾਦਰਪੁਰ ਪਿੰਡ ਦੇ ਪ੍ਰੇਮਪਾਲ ਗੰਗਵਾਰ (42 ) ਦੀ ਪਿੰਡ ਦੇ ਤਿਰਾਹੇ ਤੇ ਹੀ ਗੁਮਟੀ ਲਗਾ ਕੇ ਸੈਲੂਨ ਚਲਾਉਣ ਵਾਲੇ ਅਬਿਹਰਨ ਲਾਲ ਨਾਲ ਲਗਭਗ 20 ਸਾਲਾਂ ਪੁਰਾਣੀ ਦੋਸਤੀ ਸੀ। ਸ਼ੁਕਰਵਾਰ ਸ਼ਾਮ ਲਗਭਗ 5 ਵਜੇ ਪ੍ਰੇਮਪਾਲ ਨੇ ਅਬਿਹਰਨ ਦੇ ਸੈਲੂਨ ਤੇ ਵਾਲ ਕਟਵਾਏ।
Murder
ਇਸ ਤੋਂ ਬਾਅਦ ਵਾਲ ਕਟਵਾਉਣ ਲਈ 10 ਰੁਪਏ ਨੂੰ ਲੈ ਕੇ ਦੋਹਾਂ ਵਿਚਕਾਰ ਬਹਿਸ ਹੋਣ ਲਗੀ। ਪਹਿਲਾਂ ਲੋਕਾਂ ਨੇ ਇਸਨੂੰ ਆਪਸੀ ਮਜ਼ਾਕ ਸਮਝਿਆ ਪਰ ਉਨਾਂ ਦਾ ਝਗੜਾ ਵਧਦਾ ਗਿਆ। ਸੂਤਰਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਪ੍ਰੇਮਪਾਲ ਨੇ ਅਬਿਹਰਨ ਨੂੰ ਥਪੱੜ ਮਾਰ ਦਿਤਾ। ਭਰੇ ਬਜ਼ਾਰ ਵਿਚ ਥੱਪੜ ਮਾਰੇ ਜਾਣ ਨਾਲ ਅਬਿਹਰਨ ਨੂੰ ਗੁੱਸਾ ਆ ਗਿਆ ਤੇ ਉਸਨੇ ਵਾਲ ਕੱਟਣ ਵਾਲੀ ਵਰਤੀ ਜਾਣ ਵਾਲੀ ਕੈਂਚੀ ਪ੍ਰੇਮਪਾਲ ਦੀ ਛਾਤੀ ਵਿਚ ਮਾਰ ਦਿਤੀ।
ਪ੍ਰੇਮਪਾਲ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਦਸਿਆ। ਪ੍ਰੇਮਪਾਲ ਨੂੰ ਬਚਾਉਣ ਲਈ ਉਸਦੇ ਬੇਟੇ ਲਖਨ ਅਤੇ ਵਿਪਨ ਪੁਹੰਚੇ, ਪਰ ਅਬਿਹਰਨ ਨੇ ਲਾਠੀ ਨਾਲ ਦੋਹਾਂ ਬੱਚਿਆਂ ਨੂੰ ਕੁੱਟਿਆ ਅਤੇ ਖੂਨ ਨਾਲ ਸੰਨੀ ਕੈਂਚੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਖ਼ਬਰਾਂ ਮੁਤਾਬਕ ਪ੍ਰੇਮਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਅਬਿਹਰਨ ਵਿਰੁਧ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਉਸਦੀ ਤਲਾਸ਼ ਜਾਰੀ ਹੈ।