ਅਪਣੀ ਹੀ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ ਤੇ ਬੈਗ ਵਿਚ ਪਾ ਕੇ ਸੁੱਟੀ ਲਾਸ਼
Published : Oct 11, 2018, 6:05 pm IST
Updated : Oct 11, 2018, 6:05 pm IST
SHARE ARTICLE
The murder of his own wife, brutally murdered and placed in a bag
The murder of his own wife, brutally murdered and placed in a bag

ਕੂੜੇ ਦੇ ਢੇਰ ਵਿਚ ਮਿਲੇ ਇਕ ਕਾਰਟਨ ਅਤੇ ਇਕ ਬੈਗ ਦੇ ਨਾਲ ਇਸ ਕਹਾਣੀ ਦੀ ਸ਼ੁਰੂਆਤ ਹੋਈ। ਜਦੋਂ ਦੋਵਾਂ ਨੂੰ ਖੋਲਿਆ ਗਿਆ ਤਾਂ ਉਸ...

ਨਵੀਂ ਦਿੱਲੀ (ਭਾਸ਼ਾ) : ਕੂੜੇ ਦੇ ਢੇਰ ਵਿਚ ਮਿਲੇ ਇਕ ਕਾਰਟਨ ਅਤੇ ਇਕ ਬੈਗ  ਦੇ ਨਾਲ ਇਸ ਕਹਾਣੀ ਦੀ ਸ਼ੁਰੂਆਤ ਹੋਈ। ਜਦੋਂ ਦੋਵਾਂ ਨੂੰ ਖੋਲਿਆ ਗਿਆ ਤਾਂ ਉਸ ਵਿਚ ਸੱਤ ਟੁਕੜਿਆਂ ਵਿਚ ਇਕ ਕੁੜੀ ਦੀ ਲਾਸ਼ ਮਿਲੀ। ਲਾਸ਼ ਦੀ ਕੋਈ ਨਿਸ਼ਾਨੀ ਵੀ ਨਹੀਂ ਹੈ। ਇਸ ਮਾਮਲੇ ਵਿਚ ਪੁਲਿਸ ਲਾਸ਼ ਦੀ ਪਹਿਚਾਣ ਕਰਨ ਵਿਚ ਜੁੱਟੀ ਹੋਈ ਹੈ। ਆਸਪਾਸ ਦੇ ਇਲਾਕੇ ਦੇ ਸਾਰੇ ਗੁਮਸ਼ੁਦਾ ਲੋਕਾਂ ਦੀ ਲਿਸਟ ਕੱਢੀ ਗਈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਦਿੱਲੀ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਮਿਲੀ ਉਹ ਲਾਸ਼ ਸੱਤ ਟੁਕੜਿਆਂ ਵਿਚ ਵੱਡ੍ਹ ਕੇ ਸੁੱਟੀ ਹੋਈ ਸੀ। ਉਸ ਨੂੰ ਕਾਰਟਨ ਬੋਕਸ ਅਤੇ ਬੈਗ ਵਿਚ ਪੈਕ ਕੀਤਾ ਗਿਆ ਸੀ।

MurderMurder ​ਲਾਸ਼ ਦੇ ਟੁਕੜਿਆਂ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਲਾਸ਼ ਕਿਸੇ ਕੁੜੀ ਦੀ ਹੈ ਪਰ ਸ਼ੁਰੂਆਤੀ ਛਾਣਬੀਨ ਵਿਚ ਨਾ ਤਾਂ ਮਰਨ ਵਾਲੀ ਦੀ ਪਹਿਚਾਣ ਪਤਾ ਲੱਗਦੀ ਹੈ ਅਤੇ ਨਾ ਹੀ ਹੱਤਿਆਰੇ ਦਾ ਕੋਈ ਸਬੂਤ ਮਿਲਦਾ ਹੈ ਪਰ ਫਿਰ ਅਚਾਨਕ ਕਾਰਟਨ ਬੋਕਸ ਉਤੇ ਲਿਖੇ ਕੁਝ ਸ਼ਬਦ ਪੁਲਿਸ ਨੂੰ ਪਹਿਲਾ ਸੁਰਾਗ  ਦੇ ਜਾਂਦੇ ਹਨ। ਇਹ ਅਸਲ ਵਿਚ ਇਕ ਕੂਰੀਅਰ ਕੰਪਨੀ ਦਾ ਪਤਾ ਸੀ। ਇਕ ਰਿਹਾਇਸ਼ੀ ਇਲਾਕੇ ਵਿਚ ਸੁੱਟੇ ਇਸ ਕੂੜਾਘਰ ਵਿਚ ਲੋਕਾਂ ਦੀ ਨਜ਼ਰ ਦੋ ਅਜਿਹੀਆਂ ਚੀਜ਼ਾਂ ਉਤੇ ਪਈ, ਜੋ ਆਮ ਤੌਰ ‘ਤੇ ਕੂੜੇ ਦੇ ਢੇਰ ਵਿਚ ਨਹੀਂ ਹੁੰਦੀਆ।

ਇਹ ਇਕ ਵੱਡਾ ਬੈਗ ਅਤੇ ਬੈਗ ਦੇ ਕੋਲ ਇਕ ਕਾਰਟਨ ਬਾਕਸ ਸੀ ਇਨ੍ਹਾਂ ਤੋਂ ਆਉਂਦੀ ਬਦਬੂ ਕਾਰਨ ਲੋਕਾਂ ਨੂੰ ਸ਼ੱਕ ਪਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਇਤਲਾਹ ਕੀਤੀ। ਅਗਲੇ ਕੁਝ ਮਿੰਟਾਂ ਵਿਚ ਦਿੱਲੀ ਪੁਲਿਸ ਮੌਕੇ ਤੇ ਪਹੁੰਚੀ ਪਰ ਬੈਗ ਅਤੇ ਬਾਕਸ ਨੂੰ ਖੋਲ੍ਹਣ ਲੱਗੇ ਹੀ ਪੁਲਿਸ ਵਾਲੇ ਦੇ ਕਦਮ ਠਿਠਕ ਗਏ। ਬੈਗ ਵਿਚ ਇਕ ਕੁੜੀ ਦੀ ਲਾਸ਼ ਸੀ। ਉਹ ਵੀ ਸੱਤ ਟੁਕੜਿਆਂ ਵਿਚ ਹੱਥ, ਪੈਰ, ਸਿਰ, ਗਰਦਨ ਸਭ ਵੱਖ-ਵੱਖ ਸੀ। ਪੁਲਿਸ ਨੇ ਲਾਸ਼ ਬਰਾਮਦ ਕੀਤੀ ਅਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

MurderMurderਸਪੱਸ਼ਟ ਹੈ, ਜਿਸ ਤਰ੍ਹਾਂ ਲਾਸ਼ ਸੱਤ ਵੱਖ-ਵੱਖ ਟੁਕੜਿਆਂ ਵਿਚ ਵੱਡ੍ਹ ਕੇ ਬੈਗ ਅਤੇ ਕਾਰਟਨ ਵਿਚ ਪਾ ਕੇ ਨਿਪਟਾਈ ਗਈ ਸੀ, ਉਸ ਤੋਂ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਮਾਮਲਾ ਕਤਲ ਦਾ ਹੈ ਪਰ ਮਰਨ ਵਾਲੀ ਕੁੜੀ ਕੌਣ ਸੀ?  ਕਿਥੇ ਰਹਿੰਦੀ ਸੀ?  ਉਸ ਦਾ ਕਤਲ ਕਿਸ ਨੇ ਕੀਤਾ?  ਲਾਸ਼ ਦੇ ਇਨ੍ਹੇ ਟੁਕੜੇ ਕਿਸ ਹਾਲਾਤ ਵਿਚ ਕੀਤੇ?  ਇਹ ਸਾਰੇ ਸਵਾਲ ਅਜੇ ਅਨਸੁਲਝੇ ਹਨ। ਇਸ ਵਿਚ ਜਾਂਚ ਦੇ ਦੌਰਾਨ ਪੁਲਿਸ ਦੀ ਨਜ਼ਰ ਇਕ ਅਜਿਹੀ ਚੀਜ਼ ਉਤੇ ਪਈ, ਜਿਸ ਦੇ ਨਾਲ ਪੁਲਿਸ ਨੂੰ ਉਮੀਦ ਹੋਣ ਲੱਗੀ ਕਿ ਸ਼ਾਇਦ ਇਸ ਤੋਂ ਮਰਨ ਵਾਲੀ ਦਾ ਕੋਈ ਸੁਰਾਗ ਮਿਲ ਜਾਵੇ।

ਹਥਿਆਰੇ ਨੇ ਜਿਸ ਕਾਰਟਨ ਬਾਕਸ ਵਿਚ ਲਾਸ਼  ਦੇ ਟੁਕੜੇ ਭਰ ਕੇ ਸੁੱਟੇ ਸਨ, ਉਸ ਉਤੇ ਇਕ ਕੂਰੀਅਰ ਕੰਪਨੀ ਦਾ ਪਤਾ ਲਿਖਿਆ ਸੀ। ਪੁਲਿਸ ਨੇ ਸੋਚਿਆ ਸ਼ਾਇਦ ਇਸ ਪਤੇ ਤੋਂ ਕੋਈ ਰਸਤਾ ਨਿਕਲ ਆਵੇ। ਇਸ ਤੋਂ ਬਾਅਦ ਪੁਲਿਸ ਜਲਦੀ ਹੀ ਗੁਰੂਗਰਾਮ ਵਿਚ ਉਸ ਕੂਰੀਅਰ ਕੰਪਨੀ ਦੇ ਦਫ਼ਤਰ ਪਹੁੰਚੀ ਅਤੇ ਉਥੇ ਉਸ ਨੇ ਕੰਪਨੀ ਦੇ ਅਫਸਰਾਂ ਨੂੰ ਕਾਰਟਨ ਬੋਕਸ ਦੀਆਂ ਤਸਵੀਰਾਂ ਦਿਖਾਈਆਂ। ਇਤਫ਼ਾਕ ਨਾਲ ਕੂਰੀਅਰ ਵਾਲੇ ਨੇ ਬਾਕਸ ਦੀ ਪਹਿਚਾਣ ਕਰ ਲਈ ਅਤੇ ਦੱਸਿਆ ਕਿ ਇਸ ਤਰ੍ਹਾਂ ਦੇ ਵੱਡੇ ਬੋਕਸ ਵਿਚ ਉਨ੍ਹਾਂ ਦੇ ਇਕ ਕਸਟਮਰ ਨੇ ਯੂਏਈ ਤੋਂ ਪਾਰਸਲ ਬੁੱਕ ਕਰਵਾਇਆ ਸੀ।

MurderMurder ​ਕਸਟਮਰ ਦਾ ਨਾਮ ਸੀ ਜਾਵੇਦ ਅਖਤਰ। ਹੁਣ ਪੁਲਿਸ ਕੂਰੀਅਰ ਵਾਲੇ ਦੇ ਦੱਸੇ ਪਤੇ ਉਤੇ ਸਿਧੇ ਜਾਵੇਦ ਅਖਤਰ ਦੇ ਘਰ ਅਲੀਗੜ ਵਿਖੇ ਪਹੁੰਚੀ। ਉਥੇ ਜਾਵੇਦ ਪੁਲਿਸ ਨੂੰ ਮਿਲਿਆ ਅਤੇ ਉਸ ਨੇ ਅਪਣੇ ਕਾਰਟਨ ਬੋਕਸ ਦੀ ਤਸਵੀਰ ਵੀ ਪਹਿਚਾਣ ਲਈ। ਉਸ ਨੇ ਦੱਸਿਆ ਕਿ ਉਸ ਨੇ ਤਿੰਨ ਸਾਲ ਪਹਿਲਾਂ ਅਜਿਹੇ ਕਈ ਕਾਰਟੁਨ ਬਾਕਸ ਵਿਚ ਯੂਏਈ ਤੋਂ ਕੁਝ ਜ਼ਰੂਰਤ ਦੀਆਂ ਚੀਜ਼ਾਂ ਮੰਗਵਾਈਆਂ ਸਨ। ਇਨ੍ਹਾਂ ਵਿਚੋਂ ਕੁਝ ਬੋਕਸ ਉਸ ਨੇ ਅਪਣੀ ਨੌਕਰਾਨੀ ਨੂੰ ਦਿਤੇ ਸਨ ਅਤੇ ਕੁਝ ਬਾਕਸ ਦਿੱਲੀ ਦੇ ਸ਼ਾਹੀਨਬਾਗ ਵਾਲੇ ਘਰ ਰਖਵਾਏ ਸਨ। ਸ਼ਾਹੀਨਬਾਗ ਦੇ ਉਸ ਮਕਾਨ ਵਿਚ ਕੁਝ ਮੁੰਡੇ ਕਿਰਾਏ ਉਤੇ ਰਹਿੰਦੇ ਸਨ।

ਪੁਲਿਸ ਦੀ ਟੀਮ ਜਾਵੇਦ ਅਖ਼ਤਰ ਦੀ ਨੌਕਰਾਨੀ ਦੇ ਕੋਲ ਪਹੁੰਚੀ। ਉਥੇ ਉਹ ਖਾਲੀ ਬੋਕਸ ਮਿਲ ਗਏ, ਇਸ ਤੋਂ ਬਾਅਦ ਪੁਲਿਸ ਜਦੋਂ ਜਾਵੇਦ ਦੇ ਸ਼ਾਹੀਨਬਾਗ ਸਥਿਤ ਘਰ ਪਹੁੰਚੀ ਤਾਂ ਉਥੇ ਜ਼ਿੰਦਰਾ ਲਗਾ ਸੀ। ਇਸ ਤੋਂ ਪੁਲਿਸ ਦਾ ਸ਼ੱਕ ਸਾਜਿਦ ਅਲੀ ਉਤੇ ਗਹਿਰਾ ਹੋ ਗਿਆ। ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਸਾਜਿਦ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ,  ਤਾਂ ਪਤਾ ਲੱਗਿਆ ਕਿ ਉਸ ਨੇ ਉਥੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਹ ਘਰ ਖਾਲੀ ਕਰਕੇ ਜਾ ਰਿਹਾ ਹੈ। ਹੁਣ ਪੁਲਿਸ ਨੂੰ ਸਾਜਿਦ ਅਲੀ ਅੰਸਾਰੀ ਦੀ ਭਾਲ ਸੀ। ਪੁਲਿਸ ਦੀਆਂ ਕਈ ਟੀਮਾਂ ਉਸ ਦੀ ਭਾਲ ਵਿਚ ਜੁੱਟ ਗਈਆਂ।

The murder of his own wife, brutally murdered and placed in a bagMurder ​ਆਖ਼ਿਰਕਾਰ ਉਹ ਪੁਲਿਸ ਦੇ ਹੱਥੇ ਚੜ੍ਹ ਹੀ ਗਿਆ। ਫੜੇ ਜਾਣ ਤੋਂ ਬਾਅਦ ਸਾਜਿਦ ਨੇ ਕਤਲ ਦੀ ਜੋ ਕਹਾਣੀ ਪੁਲਿਸ ਨੂੰ ਦੱਸੀ ਉਹ ਹਿਲਾ ਦੇਣ ਵਾਲੀ ਹੈ। ਸਾਜਿਦ ਅਲੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਅਕਸਰ ਅਪਣੀ ਪਤਨੀ ਦੇ ਨਾਲ ਝਗੜਾ ਹੁੰਦਾ ਸੀ। ਝਗੜੇ ਦੇ ਦੋ ਕਾਰਨ ਸੀ ਇਕ ਤਾਂ ਉਸ ਦਾ ਕਿਸੇ ਦੂਜੀ ਕੁੜੀ ਦੇ ਨਾਲ ਸਬੰਧ ਅਤੇ ਦੂਜਾ ਉਸ ਦੀ ਬੇਰੁਜ਼ਗਾਰੀ ਸੀ। ਇਸ ਵਜ੍ਹਾ ਕਾਰਨ ਉਸ ਨੇ ਅਪਣੀ ਪਤਨੀ ਦਾ ਕਤਲ ਕਰ ਦਿਤਾ। 20-21 ਜੂਨ ਦੀ ਰਾਤ ਨੂੰ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਸੀ।

ਫਿਰ ਅਪਣੇ ਦੋਵਾਂ ਭਰਾਵਾਂ ਦੇ ਨਾਲ ਮਿਲ ਕੇ ਉਸ ਦੀ ਲਾਸ਼ ਦੇ ਕਈ ਟੁਕੜੇ ਕੀਤੇ ਅਤੇ ਲਾਸ਼ ਨੂੰ ਇਕ ਪਾਰਸਲ ਬੋਕਸ ਵਿਚ ਪਾ ਦਿਤਾ। ਪੁਲਿਸ ਦੇ ਮੁਤਾਬਕ ਸਾਜਿਦ ਅਲੀ ਨੂੰ ਲੱਗ ਰਿਹਾ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬਚ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪੁੱਛਗਿਛ ਵਿਚ ਸਾਜਿਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਹਿੰਦੂ ਸੀ, ਸਾਲ 2011 ਵਿਚ ਪੜਾਈ ਦੇ ਦੌਰਾਨ ਉਸ ਦੀ ਮੁਲਾਕਾਤ ਰਾਜਬਾਲਾ ਨਾਲ ਹੋਈ। ਬਾਅਦ ਵਿਚ ਦੋਵਾਂ ਨੇ ਵਿਆਹ ਕਰ ਲਿਆ ਅਤੇ ਪਤਨੀ ਦਾ ਨਾਮ ਬਦਲ ਕੇ ਜੂਹੀ ਰੱਖ ਦਿਤਾ ਸੀ। ਸਾਜਿਦ ਪੇਸ਼ੇ ਤੋਂ ਬੀਟੈੱਕ ਇੰਜੀਨੀਅਰ ਹੈ ਪਰ ਉਸ ਦੇ ਕੋਲ ਕੋਈ ਨੌਕਰੀ ਨਹੀਂ ਹੈ। ਫਿਲਹਾਲ ਤਿੰਨੇ ਦੋਸ਼ੀ ਭਰਾ ਹੁਣ ਹਵਾਲਾਤ ਵਿਚ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement