
ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਇਕ ਮਹੱਤਵਪੂਰਨ ਖ਼ਬਰ ਆਈ ਹੈ। 1 ਦਸੰਬਰ ਤੋਂ ਬਾਅਦ...
ਨਵੀਂ ਦਿੱਲੀ (ਭਾਸ਼ਾ) : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਇਕ ਮਹੱਤਵਪੂਰਨ ਖ਼ਬਰ ਆਈ ਹੈ। 1 ਦਸੰਬਰ ਤੋਂ ਬਾਅਦ ਤੁਹਾਡੀ ਇੰਟਰਨੈੱਟ ਬੈਂਕਿੰਗ ਬੰਦ ਹੋ ਸਕਦੀ ਹੈ। ਅਪਣੇ ਆਪ ਐਸਬੀਆਈ ਨੇ ਇਸ ਦੀ ਜਾਣਕਾਰੀ ਦਿਤੀ ਹੈ। ਐਸਬੀਆਈ ਨੇ ਅਪਣੀ ਸਰਕਾਰੀ ਵੈੱਬਸਾਈਟ onlinesbi.com ਉਤੇ ਇਸ ਦੀ ਜਾਣਕਾਰੀ ਦਿਤੀ ਹੈ। ਇਸ ਦੇ ਮੁਤਾਬਕ ਜੇਕਰ ਤੁਸੀ ਹੁਣ ਐਸਬੀਆਈ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਦੇ ਹੋ ਪਰ ਤੁਸੀ ਅਜੇ ਤੱਕ ਅਪਣਾ ਮੋਬਾਇਲ ਨੰਬਰ ਬੈਂਕ ਦੇ ਨਾਲ ਰਜਿਸਟਰ ਨਹੀਂ ਕੀਤਾ ਹੈ, ਤਾਂ 1 ਦਸੰਬਰ ਤੱਕ ਕਰਵਾ ਲਉ।
State Bank of Indiaਬੈਂਕ ਨੇ ਕਿਹਾ ਹੈ ਕਿ ਜੇਕਰ ਤੁਸੀ 1 ਦਸੰਬਰ, 2018 ਤੱਕ ਇਹ ਕੰਮ ਨਹੀਂ ਕਰਵਾਇਆ, ਤਾਂ ਤੁਹਾਡੀ ਇੰਟਰਨੈੱਟ ਬੈਂਕਿੰਗ ਬਲਾਕ ਹੋ ਜਾਵੇਗੀ। ਐਸਬੀਆਈ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਤੁਸੀ ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਲੈਣ-ਦੇਣ ਨਹੀਂ ਕਰ ਸਕੋਗੇ। ਐਸਬੀਆਈ ਨੇ ਕਿਹਾ ਹੈ ਕਿ ਤੁਹਾਨੂੰ ਮੋਬਾਇਲ ਨੰਬਰ ਅੱਪਡੇਟ ਕਰਨ ਲਈ ਬਰਾਂਚ ਵਿਚ ਜਾਣਾ ਹੋਵੇਗਾ। ਉਥੇ ਆਪਣਾ ਮੋਬਾਇਲ ਨੰਬਰ ਛੇਤੀ ਤੋਂ ਛੇਤੀ ਰਜਿਸਟਰ ਕਰਵਾ ਲਉ। ਤਾਂ ਜੋ ਤੁਹਾਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਾ ਰਹਿਣਾ ਪਵੇ।
SBiਆਪਣੇ ਬੈਂਕ ਖਾਤੇ ਦੇ ਨਾਲ ਮੋਬਾਇਲ ਨੰਬਰ ਅਪਡੇਟ ਕਰਨਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਹਰ ਲੈਣ-ਦੇਣ ਦੀ ਜਾਣਕਾਰੀ ਮਿਲਦੀ ਰਹੇ। ਇਸ ਨਾਲ ਕਿਸੇ ਵੀ ਸੰਭਾਵਿਕ ਧੋਖੇਧੜੀ ਤੋਂ ਬਚਣ ਵਿਚ ਵੀ ਮਦਦ ਮਿਲਦੀ ਹੈ। ਮੋਬਾਇਲ ਨੰਬਰ ਅੱਪਡੇਟ ਕਰਨਾ ਸਿਰਫ਼ ਜਰੂਰੀ ਨਹੀਂ ਹੈ, ਬਲਕਿ ਇਹ ਤੁਹਾਡੇ ਲਈ ਫਾਇਦੇਮੰਦ ਵੀ ਹੈ। ਇਸ ਲਈ ਛੇਤੀ ਤੋਂ ਛੇਤੀ ਅਪਣਾ ਮੋਬਾਇਲ ਨੰਬਰ ਅਪਣੇ ਬੈਂਕ ਅਕਾਉਂਟ ਨਾਲ ਲਿੰਕ ਕਰਵਾ ਲਉ।
ਇਹ ਵੀ ਪੜ੍ਹੋ : ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਆਨਲਾਈਨ ਸ਼ਾਪਿੰਗ ਪੋਰਟਲ ਅਮੇਜਾਨ ਅਤੇ ਫਲਿਪਕਾਰਟ ਨੇ ਅਪਣੇ ਮੇਗਾ ਸੇਲ ਆਫਰਸ ਸ਼ੁਰੂ ਕਰ ਦਿਤੇ ਹਨ। ਇਸ ਆਫਰਸ ਵਿਚ ਤੁਹਾਨੂੰ 20 ਤੋਂ 80 ਫ਼ੀਸਦੀ ਤੱਕ ਡਿਸਕਾਉਂਟ ਦਿਤਾ ਜਾ ਰਿਹਾ ਹੈ। ਇਸ ਡਿਸਕਾਉਂਟ ਰੈਲੀ ਵਿਚ ਬੈਂਕ ਵੀ ਸ਼ਾਮਿਲ ਹਨ।
Festive Offerਭਾਰਤੀ ਸਟੇਟ ਬੈਂਕ, ਐਚਡੀਐਫਸੀ ਬੈਂਕ ਸਮੇਤ ਹੋਰ ਬੈਂਕਾਂ ਨੇ ਕੁੱਝ ਖਾਸ ਆਫਰ ਪੇਸ਼ ਕੀਤੇ ਹਨ। ਇਸ ਆਫਰਸ ਵਿਚ ਬੈਂਕ ਤੁਹਾਨੂੰ ਸਿਰਫ਼ ਅਪਣੇ ਕਰੇਡਿਟ ਅਤੇ ਡੇਬਿਟ ਕਾਰਡ ਤੋਂ ਭੁਗਤਾਨ ਕਰਨ ਉਤੇ ਹਜ਼ਾਰਾਂ ਰੁਪਏ ਦਾ ਫ਼ਾਇਦਾ ਅਤੇ ਗਿਫ਼ਟ ਦੇ ਰਹੇ ਹਨ।