
ਘਟਨਾ ਉਸ ਵੇਲੇ ਵਾਪਰੀ ਜਦੋਂ ਪ੍ਰਧਾਨ ਮੰਤਰੀ ਦੇ ਭਰਾ ਦੀ ਬੇਟੀ ਦਮਿਅੰਤੀ ਬੇਨ ਮੋਦੀ ਸਿਵਲ ਲਾਈਨਜ਼ ਵਿਖੇ ਸਥਿਤ ਗੁਜਰਾਤ ਸਮਾਜ ਭਵਨ ਦੇ ਬਾਹਰ ਆਟੋ-ਰਿਕਸ਼ਾ ਤੋਂ ਉਪਰ ਰਹੀ ਸੀ।
ਨਵੀਂ ਦਿੱਲੀ : ਰਾਜਧਾਨੀ ਦੀ ਸਿਵਲ ਲਾਈਨਜ਼ 'ਚ ਦੋ ਅਣਪਛਾਤੇ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਾ ਪਰਸ ਖੋਹ ਕੇ ਲੈ ਗਏ। ਘਟਨਾ ਉਸ ਵੇਲੇ ਵਾਪਰੀ ਜਦੋਂ ਪ੍ਰਧਾਨ ਮੰਤਰੀ ਦੇ ਭਰਾ ਦੀ ਬੇਟੀ ਦਮਿਅੰਤੀ ਬੇਨ ਮੋਦੀ ਸਿਵਲ ਲਾਈਨਜ਼ ਵਿਖੇ ਸਥਿਤ ਗੁਜਰਾਤ ਸਮਾਜ ਭਵਨ ਦੇ ਬਾਹਰ ਆਟੋ-ਰਿਕਸ਼ਾ ਤੋਂ ਉਪਰ ਰਹੀ ਸੀ।
Damianti Ben
ਦਮਿਅੰਤੀ ਬੇਨ ਮੋਦੀ ਅੰਮ੍ਰਿਤਸਰ ਤੋਂ ਅੱਜ ਦਿੱਲੀ ਪਰਤੀ ਸੀ ਅਤੇ ਉਨ੍ਹਾਂ ਨੇ ਗੁਜਰਾਤੀ ਸਮਾਜ ਭਵਨ 'ਚ ਰਹਿਣ ਲਈ ਕਮਰਾ ਬੁੱਕ ਕੀਤਾ ਹੋਇਆ ਸੀ। ਉਨ੍ਹਾਂ ਨੇ ਅੱਜ ਸ਼ਾਮ ਹੀ ਅਹਿਮਦਾਬਾਦ ਰਵਾਨਾ ਹੋਣਾ ਸੀ। ਦਮਿਅੰਤੀ ਬੇਨ ਮੋਦੀ ਅਨੁਸਾਰ ਮੋਟਰਸਾਈਕਲ ਸਵਾਰਾਂ ਵਲੋਂ ਖੋਹੇ ਉਨ੍ਹਾਂ ਦੇ ਪਰਸ 'ਚ 56 ਹਜ਼ਾਰ ਰੁਪਏ, ਦੋ ਮੋਬਾਈਲ ਫ਼ੋਨ ਅਤੇ ਕੁੱਝ ਮਹੱਤਵਪੂਰਨ ਦਸਤਾਵੇਜ਼ ਸਨ।
Kejriwal Government
ਜੁਰਮ ਵਾਲੀ ਥਾਂ ਦਿੱਲੀ ਦੇ ਲੈਫ਼. ਗਵਰਨਰ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੋਂ ਕੁੱਝ ਕਿਲੋਮੀਟਰ ਹੀ ਦੂਰ ਹੈ। ਪੁਲਿਸ ਨੇ ਦਮਿਅੰਤੀ ਬੇਨ ਮੋਦੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਜਾਂਚ ਜਾਰੀ ਹੈ। ਡੀ.ਸੀ.ਪੀ. (ਉੱਤਰ) ਮੋਨਿਕਾ ਭਾਰਦਵਾਜ ਨੇ ਕਿਹਾ, ''ਝਪਟਮਾਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਸੀਂ ਰੇਲਵੇ ਸਟੇਸ਼ਨ ਤੋਂ ਸਿਵਲ ਲਾਈਨਜ਼ ਤਕ ਦੀ ਸੀ.ਸੀ.ਟੀ.ਵੀ. ਫ਼ੁਟੇਜ ਵੇਖ ਰਹੇ ਹਾਂ। ਮੁਲਜ਼ਮਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।''