
ਕਿਹਾ 'ਮੋਬਾਈਲ ਦੀ ਰੇਡੀਏਸ਼ਨ ਨੂੰ ਘੱਟ ਕਰੇਗੀ ਗਾਂ ਦੇ ਗੋਬਰ ਨਾਲ ਬਣੀ ਚਿੱਪ'
ਨਵੀਂ ਦਿੱਲੀ: ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਸੋਮਵਾਰ ਨੂੰ ਗਾਂ ਦੇ ਗੋਬਰ ਨਾਲ ਬਣੀ ਇਕ ਚਿੱਪ ਲਾਂਚ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਸ ਨਾਲ ਮੋਬਾਈਲ ਹੈਂਡਸੇਟ ਦਾ ਰੇਡੀਏਸ਼ਨ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
Cow Dung
ਕਮਿਸ਼ਨ ਦੇ ਮੁਖੀ ਵੱਲਭ ਭਾਈ ਕਥੀਰੀਆ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, 'ਅਸੀਂ ਦੇਖਿਆ ਹੈ ਕਿ ਮੋਬਾਈਲ ਨੂੰ ਨਾਲ ਰੱਖਿਆ ਜਾਵੇ ਤਾਂ ਰੇਡੀਏਸ਼ਨ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਬਿਮਾਰੀ ਤੋਂ ਬਚਣਾ ਹੈ ਤਾਂ ਅੱਗੇ ਆਉਣ ਵਾਲੇ ਸਮੇਂ ਵਿਚ ਇਹ ਕੰਮ ਆਵੇਗਾ'। ਇਸ ਦੇ ਨਾਲ ਹੀ ਕਾਮਧੇਨੁ ਕਮਿਸ਼ਨ ਨੇ ਗਾਂ ਦੇ ਗੋਬਰ ਨਾਲ ਬਣੇ ਕਈ ਹੋਰ ਪ੍ਰੋਡਕਟ ਲਾਂਚ ਕੀਤੇ, ਜਿਨ੍ਹਾਂ ਦਾ ਟੀਚਾ ਇਸ ਦਿਵਾਲੀ ਮੌਕੇ ਪ੍ਰਦੂਸ਼ਣ ਨੂੰ ਘੱਟ ਕਰਨਾ ਦੱਸਿਆ ਜਾ ਰਿਹਾ ਹੈ।
Vallabhbhai Kathiria
ਦਰਅਸਲ ਇਸ ਦਿਵਾਲੀ 'ਤੇ ਚੀਨ ਦੇ ਉਤਪਾਦਾਂ ਦਾ ਬਾਈਕਾਟ ਯਕੀਨੀ ਬਣਾਉਣ ਲਈ ਅਤੇ ਗਾਂ ਦੇ ਗੋਬਰ ਨਾਲ ਬਣੇ ਦੀਵੇ ਅਤੇ ਮੂਰਤੀਆਂ ਸਮੇਤ ਕਈ ਹੋਰ ਚੀਜ਼ਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ 'ਕਾਮਧੇਨੁ ਦੀਪਾਵਲੀ ਮੁਹਿੰਮ' ਚਲਾਉਣ ਦਾ ਐਲ਼ਾਨ ਕੀਤਾ।
Narendra Modi
ਵੱਲਭ ਭਾਈ ਕਥੀਰੀਆ ਨੇ ਕਾਨਫਰੰਸ ਦੌਰਾਨ ਗੋਬਰ ਦੇ ਦੀਵੇ, ਸ਼ੁੱਭ-ਲਾਭ ਅਤੇ ਗੋਬਰ ਦੇ ਚਿਪ ਵੀ ਦਿਖਾਏ। ਉਹਨਾਂ ਨੇ ਕਿਹਾ ਕਿ 'ਗਾਂ ਦੇ ਗੋਬਰ ਨਾਲ ਸਾਰਿਆਂ ਦੀ ਰੱਖਿਆ ਹੋਵੇਗੀ'। ਇਹ ਸਮਾਨ ਘਰ ਵਿਚ ਆਵੇਗਾ ਤਾਂ ਘਰ ਰੇਡੀਏਸ਼ਨ ਮੁਕਤ ਹੋ ਜਾਵੇਗਾ'।
#WATCH: Cow dung will protect everyone, it is anti-radiation... It's scientifically proven...This is a radiation chip that can be used in mobile phones to reduce radiation. It'll be safeguard against diseases: Rashtriya Kamdhenu Aayog Chairman Vallabhbhai Kathiria (12.10.2020) pic.twitter.com/bgr9WZPUxK
— ANI (@ANI) October 13, 2020
ਕਮਿਸ਼ਨ ਦਾ ਕਹਿਣਾ ਹੈ ਕਿ ਇਹ ਕੋਸ਼ਿਸ਼ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ ਅਤੇ ਉਮੀਦ ਜਤਾਈ ਗਈ ਹੈ ਕਿ ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਅਤੇ ਸਵਦੇਸ਼ੀ ਮੁਹਿੰਮ ਨੂੰ ਉਤਸ਼ਾਹਿਤ ਕਰਦੇ ਹੋਏ ਚੀਨ ਦੇ ਬਣੇ ਦੀਵਿਆਂ ਦਾ ਬਾਈਕਾਟ ਯਕੀਨੀ ਕਰੇਗੀ। ਕਮਿਸ਼ਨ ਨੇ ਦੇਸ਼ ਭਰ ਦੇ 11 ਕਰੋੜ ਪਰਿਵਾਰਾਂ ਜ਼ਰੀਏ ਗੋਬਰ ਦੇ ਬਣੇ 33 ਕਰੋੜ ਦੀਵੇ ਜਗਾਉਣ ਦਾ ਟੀਚਾ ਮਿੱਥਿਆ ਹੈ।