14 ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ ਚੋਣ ਕਮਿਸ਼ਨ ਅੱਜ ਲਵੇਗਾ ਫੈਸਲਾ
Published : Sep 29, 2020, 10:05 am IST
Updated : Sep 29, 2020, 10:05 am IST
SHARE ARTICLE
Election Commission of India
Election Commission of India

ਪਹਿਲੇ ਪੜਾਅ ਲਈ 28 ਅਕਤੂਬਰ, ਦੂਜੇ ਪੜਾਅ ਲਈ 3 ਨਵੰਬਰ ਅਤੇ ਤੀਜੇ ਪੜਾਅ ਲਈ 7 ਨਵੰਬਰ ਨੂੰ ਹੋਵੇਗੀ ਵੋਟਿੰਗ

ਨਵੀਂ ਦਿੱਲੀ: ਚੋਣ ਕਮਿਸ਼ਨ ਅੱਜ ਦੇਸ਼ ਦੇ 14 ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ‘ਤੇ ਹੋਣ ਵਾਲੀਆਂ ਉਪ ਚੋਣਾਂ ਦਾ ਫੈਸਲਾ ਕਰ ਸਕਦੀ ਹੈ। ਚੋਣ ਕਮਿਸ਼ਨ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਬਿਹਾਰ ਚੋਣਾਂ ਅਤੇ ਉਪ ਚੋਣਾਂ ਇਕੋ ਸਮੇਂ ਦੇ ਨੇੜੇ ਹੋਣਗੀਆਂ ਪਰ ਸਬੰਧਤੀ ਸੂਬਿਆਂ ਤੋਂ ਬੇਨਤੀਆਂ ਨਹੀਂ ਮਿਲੀਆਂ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 25 ਸਤੰਬਰ ਨੂੰ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿਚ ਜ਼ਿਆਦਾਤਰ ਬਿਨੇ ਹਾਸਲ ਹੋਈਆਂ ਹਨ ਅਤੇ ਕਮਿਸ਼ਨ ਜਾਣਕਾਰੀ ‘ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।

Election Commissioner Sunil AroraElection Commissioner Sunil Arora

14 ਸੂਬੇ ਜਿੱਥੇ 64 ਵਿਧਾਨ ਸਭਾ ਸੀਟਾਂ ਖਾਲੀ ਹਨ। ਉਹਨਾਂ ਚੋਂ ਜ਼ਿਆਦਾਤਰ 27 ਸੀਟਾਂ ਮੱਧ ਪ੍ਰਦੇਸ਼ ਵਿਚ ਖਾਲੀ ਹਨ। ਇਹ ਸੀਟਾਂ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫ਼ੇ ਅਤੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਖਾਲੀ ਹਨ। ਅੱਠ ਸੀਟਾਂ ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿਚ ਅਤੇ ਪੰਜ ਸੀਟਾਂ ਮਣੀਪੁਰ ਵਿਚ ਖਾਲੀ ਹਨ। ਅਸਾਮ, ਝਾਰਖੰਡ, ਕੇਰਲ, ਨਾਗਾਲੈਂਡ, ਤਾਮਿਲਨਾਡੂ ਅਤੇ ਓਡੀਸ਼ਾ ਵਿਚ ਉਪ ਚੋਣਾਂ ਹੋਣੀਆਂ ਹਨ, ਜਦੋਂਕਿ ਛੱਤੀਸਗੜ, ਹਰਿਆਣਾ, ਕਰਨਾਟਕ ਅਤੇ ਪੱਛਮੀ ਬੰਗਾਲ ਵਿਚ ਇੱਕ-ਇੱਕ ਸੀਟ ਦੀ ਚੋਣ ਕੀਤੀ ਜਾਵੇਗੀ।

Lok SabhaLok Sabha

ਬਿਹਾਰ ਦੀ ਵਾਲਮੀਕਿਨਗਰ ਲੋਕ ਸਭਾ ਸੀਟ 'ਤੇ ਉਪ-ਚੋਣ ਹੋਣੀ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੁਲ ਤਿੰਨ ਪੜਾਵਾਂ ਵਿਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਲਈ 28 ਅਕਤੂਬਰ, ਦੂਜੇ ਪੜਾਅ ਲਈ 3 ਨਵੰਬਰ ਅਤੇ ਤੀਜੇ ਪੜਾਅ ਲਈ 7 ਨਵੰਬਰ ਨੂੰ ਵੋਟਿੰਗ ਹੋਵੇਗੀ।

VotingVoting

ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਏਗੀ। ਵੋਟਿੰਗ ਦੇ ਪਹਿਲੇ ਪੜਾਅ ਵਿਚ ਤਕਰੀਬਨ 31,000 ਬੂਥਾਂ ਵਿਚ ਵੋਟਾਂ ਪਾਈਆਂ ਜਾਣਗੀਆਂ, ਦੂਜੇ ਪੜਾਅ ਵਿਚ 42,000 ਬੂਥਾਂ ਅਤੇ ਤੀਸਰੇ ਪੜਾਅ ਵਿਚ 33,000 ਬੂਥਾਂ 'ਤੇ ਵੋਟਾਂ ਪੈਣਗੀਆਂ। ਦੱਸ ਦਈਏ ਕਿ ਸੂਬੇ ‘ਚ ਕੁੱਲ 243 ਵਿਧਾਨ ਸਭਾ ਸੀਟਾਂ ਹਨ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement