
ਤਿਉਹਾਰ ਦੇ ਮੌਸਮ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਬੁੱਧਵਾਰ ਨੂੰ MCX 'ਤੇ ਦਸੰਬਰ ਡਿਲੀਵਰੀ ਦਾ Gold 67 ਰੁਪਏ ਵਧ ਕੇ 47265 ਰੁਪਏ ਬੋਲਿਆ ਗਿਆ
ਨਵੀਂ ਦਿੱਲੀ : ਤਿਉਹਾਰ ਦੇ ਮੌਸਮ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਧਣੇ ਸ਼ੁਰੂ ਹੋ ਗਏ ਹਨ। ਬੁੱਧਵਾਰ ਨੂੰ MCX 'ਤੇ ਦਸੰਬਰ ਡਿਲੀਵਰੀ ਦਾ Gold 67 ਰੁਪਏ ਵਧ ਕੇ 47265 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ ਜਦੋਂ ਕਿ ਮੰਗਲਵਾਰ ਨੂੰ ਇਹ 47198 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਉਥੇ ਹੀ ਦਸੰਬਰ ਡਿਲੀਵਰੀ ਦੀ ਚਾਂਦੀ (Silver Future rates) 325 ਰੁਪਏ 'ਤੇ 61911 ਰੁਪਏ ਪ੍ਰਤੀ ਕਿੱਲੋ ਬੋਲੀ ਗਈ।
Gold
ਹੋਰ ਪੜ੍ਹੋ: ਦਿੱਲੀ-NCR 'ਚ ਅਕਤੂਬਰ ਵਿਚ ਤੀਜੀ ਵਾਰ ਵਧੀਆਂ CNG ਤੇ PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਉੱਧਰ, ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਰੁਪਏ ਦੇ ਮੁੱਲ ਵਿੱਚ ਆਈ ਗਿਰਾਵਟ ਦੇ ਚਲਦਿਆਂ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨਾ 129 ਰੁਪਏ ਦੀ ਤੇਜੀ ਨਾਲ 46,286 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਇਸ ਤੋਂ ਪਿਛਲੇ ਕਾਰੋਬਾਰੀ ਸਤਰ ਵਿੱਚ ਸੋਨਾ 46,157 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਦੇ ਉਲਟ ਚਾਂਦੀ ਦੀ ਕੀਮਤ 120 ਰੁਪਏ ਦੀ ਗਿਰਾਵਟ ਨਾਲ 60,369 ਰੁਪਏ ਪ੍ਰਤੀ ਕਿੱਲੋ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸਤਰ ਵਿੱਚ ਇਹ 60,489 ਰੁਪਏ ਪ੍ਰਤੀ ਕਿੱਲੋ 'ਤੇ ਬੰਦ ਹੋਈ ਸੀ।
Gold and Silver
ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ਦੇ ਸ਼ੁਰੂਆਤੀ ਕੰਮ-ਕਾਜ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਘੱਟ ਕੇ 75.42 ਰੁਪਏ ਪ੍ਰਤੀ ਡਾਲਰ ਰਹਿ ਗਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਤੇਜ਼ੀ ਦੇ ਨਾਲ 1,757 ਡਾਲਰ ਪ੍ਰਤੀ ਔਂਸ ਹੋ ਗਿਆ ਜਦੋਂ ਕਿ ਚਾਂਦੀ 22.56 ਡਾਲਰ ਪ੍ਰਤੀ ਔਂਸ 'ਤੇ ਰਹੀ।