ਹੁਣ ਵਿਗਿਆਨਕ ਸਿਧਾਂਤਾਂ ਨੂੰ ਮਿਲਣ ਲੱਗੀ ਅਦਾਲਤਾਂ ’ਚ ਚੁਨੌਤੀ! ਜਾਣੋ ਕੀ ਕਿਹਾ ਸੁਪਰੀਮ ਕੋਰਟ ਨੇ
Published : Oct 13, 2023, 5:27 pm IST
Updated : Oct 13, 2023, 5:27 pm IST
SHARE ARTICLE
Darwin and Einstein
Darwin and Einstein

ਡਾਰਵਿਨ ਅਤੇ ਆਇੰਸਟਾਈਨ ਦੇ ਸਿਧਾਂਤਾਂ ਨੂੰ ਚੁਨੌਤੀ ਦੇਣ ਵਾਲੀ ਅਪੀਲ ਖ਼ਾਰਜ, ਅਦਾਲਤ ਨੇ ਕਿਹਾ, ਮੁੜ ਸਿੱਖਿਆ ਪ੍ਰਾਪਤ ਕਰੋ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਅਤੇ ਪੁੰਜ ਤੇ ਊਰਜਾ ਦੀ ਸਮਤੁਲਤਾ ਪ੍ਰਗਟ ਕਰਨ ਵਾਲੇ ਆਇੰਸਟਾਇਨ ਦੇ ਵਿਸ਼ੇਸ਼ ਸਾਪੇਖਤਾ ਦੇ ਸਿਧਾਂਤ ਨੂੰ ਚੁਨੌਤੀ ਦੇਣ ਵਲੀ ਜਨਹਿੱਤ ਅਪੀਲ ਨੂੰ ਖ਼ਾਰਜ ਕਰ ਦਿਤਾ ਹੈ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 32 ਹੇਠ ਵਿਗਿਆਨਕ ਸਿਧਾਂਤਾਂ ਨੂੰ ਚੁਨੌਤੀ ਦੇਣ ਲਈ ਰਿੱਟ ਪਟੀਸ਼ਨ ਦਾਇਰ ਨਹੀਂ ਕੀਤੀ ਜਾ ਸਕਦੀ। ਬੈਂਚ ਨੇ ਕਿਹਾ, ‘‘ਪਟੀਸ਼ਨਕਰਤਾ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਡਾਰਵਿਨ ਦਾ ਵਿਕਾਸਵਾਦ ਦਾ ਸਿਧਾਂਤ ਅਤੇ ਆਈਨਸਟਾਈਨ ਦਾ ਸਿਧਾਂਤ ਗਲਤ ਹੈ ਅਤੇ ਉਹ ਇਸ ਮਕਸਦ ਲਈ ਇਕ ਮੰਚ ਚਾਹੁੰਦਾ ਹੈ।’’

ਡਾਰਵਿਨ ਵਲੋਂ ਪ੍ਰਸਤਾਵਿਤ ਵਿਕਾਸਵਾਦ ਦਾ ਸਿਧਾਂਤ ਕਹਿੰਦਾ ਹੈ ਕਿ ਸਾਰੇ ਜਿਊਂਦਾ ਜੀਵ ਕੁਦਰਤੀ ਚੋਣ ਰਾਹੀਂ ਵਿਕਸਿਤ ਹੋਏ ਹਨ। ਆਈਨਸਟਾਈਨ ਦਾ ਇਕ ਮਸ਼ਹੂਰ ਸਮੀਕਰਨ ਦਸਦਾ ਹੈ ਕਿ ਊਰਜਾ ਅਤੇ ਪੁੰਜ (ਪਦਾਰਥ) ਆਪਸ ਵਿਚ ਪਰਿਵਰਤਨਯੋਗ ਹਨ। ਜਦੋਂ ਜਨਹਿੱਤ ਪਟੀਸ਼ਨ ਸੁਣਵਾਈ ਲਈ ਬੈਂਚ ਦੇ ਸਾਹਮਣੇ ਆਈ ਤਾਂ ਭਗਵੇਂ ਲਿਬਾਸ ’ਚ ਰਾਜਕੁਮਾਰ ਨਾਂ ਦਾ ਵਿਅਕਤੀ ਅਦਾਲਤ ’ਚ ਦਾਖ਼ਲ ਹੋਇਆ ਅਤੇ ਕਿਹਾ ਕਿ ਉਸ ਨੇ ਸਕੂਲ ਅਤੇ ਕਾਲਜ ਵਿਚ ਡਾਰਵਿਨ ਅਤੇ ਆਈਨਸਟਾਈਨ ਦੇ ਸਿਧਾਂਤ ਬਾਰੇ ਪੜ੍ਹਿਆ ਸੀ, ਪਰ ਉਸ ਨੂੰ ਪਤਾ ਲੱਗਾ ਕਿ ਉਸ ਨੇ ਜੋ ਪੜ੍ਹਿਆ ਹੈ ਉਹ ਗਲਤ ਹੈ। ਉਸ ਨੇ ਅੱਗੇ ਕਿਹਾ ਕਿ ਇਨ੍ਹਾਂ ਸਿਧਾਂਤਾਂ ਨੂੰ ਪੜ੍ਹਾਉਣਾ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ, ਇਸ ਲਈ ਇਨ੍ਹਾਂ ਨੂੰ ਵਿੱਦਿਅਕ ਸੰਸਥਾਨਾਂ ’ਚੋਂ ਹਟਾਉਣਾ ਚਾਹੀਦਾ ਹੈ। 

ਅਦਾਲਤ ਨੇ ਅਪੀਲ ਰੱਦ ਕਰਦਿਆਂ ਕਿਹਾ, ‘‘ਜਾਂ ਤਾਂ ਤੁਸੀਂ ਮੁੜ ਸਿੱਖਿਆ ਪ੍ਰਾਪਤ ਕਰੋ ਜਾਂ ਅਪਣਾ ਖ਼ੁਦ ਦਾ ਨਵਾਂ ਸਿਧਾਂਤ ਬਣਾ ਕੇ ਵਿਖਾਉ। ਅਸੀਂ ਕਿਸੇ ਨੂੰ ਇਨ੍ਹਾਂ ਸਿਧਾਂਤਾਂ ਨੂੰ ਭੁੱਲਣ ਲਈ ਕਿਸ ਤਰ੍ਹਾਂ ਕਹਿ ਸਕਦੇ ਹਾਂ।’’ ਫਿਰ ਬੈਂਚ ਨੇ ਕਿਹਾ, ‘‘ਸੁਪਰੀਮ ਕੋਰਟ ਕੀ ਕਰ ਸਕਦੀ ਹੈ? ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਕੂਲ ’ਚ ਕੁਝ ਪੜ੍ਹਿਆ ਸੀ। ਤੁਸੀਂ ਸਾਇੰਸ ਦੇ ਵਿਦਿਆਰਥੀ ਹੋ। ਹੁਣ ਤੁਸੀਂ ਕਹਿ ਰਹੇ ਹੋ ਕਿ ਸਿਧਾਂਤ ਗਲਤ ਹਨ। ਜੇਕਰ ਤੁਹਾਨੂੰ ਅਜਿਹਾ ਲਗਦਾ ਹੈ ਤਾਂ ਸੁਪਰੀਮ ਕੋਰਟ ਇਸ ਬਾਰੇ ਕੁਝ ਨਹੀਂ ਕਰ ਸਕਦਾ। ਧਾਰਾ 32 ਦੇ ਤਹਿਤ ਤੁਹਾਡੇ ਮੌਲਿਕ ਅਧਿਕਾਰ ਦੀ ਉਲੰਘਣਾ ਕਿਵੇਂ ਹੁੰਦੀ ਹੈ?’’ ਇਸੇ ਦਿਨ ਜਸਟਿਸ ਕੌਲ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਪਟੀਸ਼ਨਾਂ ’ਤੇ ‘ਕੀਮਤ’ ਲਾਉਣੀ ਪਵੇਗੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement