ਦਿੱਲੀ ਵਿਚ ਆਡ-ਈਵਨ ’ਤੇ ਮਿਲੀ ਛੋਟ ਹੋਈ ਖ਼ਤਮ 
Published : Nov 13, 2019, 1:21 pm IST
Updated : Nov 13, 2019, 1:23 pm IST
SHARE ARTICLE
Exemption on odd even ended
Exemption on odd even ended

ਜਾਣੋ, ਅੱਜ ਕਿਹੜੇ ਨੰਬਰ ਦੀਆਂ ਗੱਡੀਆਂ ਦੌੜਣਗੀਆਂ ਸੜਕਾਂ ’ਤੇ 

ਨਵੀਂ ਦਿੱਲੀ: ਦਿੱਲੀ ਵਿਚ ਬੁੱਧਵਾਰ ਤੋਂ ਫਿਰ ਆਡ-ਈਵਨ ਲਾਗੂ ਹੇਵੋਗਾ। ਦਿੱਲੀ ਸਰਕਾਰ ਤੋਂ ਮਿਲੀ ਸੂਚਨਾ ਅਨੁਸਾਰ ਪ੍ਰਖਾਸ਼ ਪੁਰਬ ਦੇ ਚਲਦੇ ਦਿੱਲੀ ਵਿਚ 11 ਅਤੇ 12 ਨਵੰਬਰ ਨੂੰ ਆਡ-ਈਵਨ ਵਿਚ ਛੋਟ ਦਿੱਤੀ ਗਈ ਸੀ। ਇਸ ਦੀ ਮਿਆਦ ਖ਼ਤਮ ਹੋ ਗਈ ਹੈ। ਹੁਣ ਬੁੱਧਵਾਰ ਤੋਂ ਸ਼ੁੱਕਰਵਾਰ ਤਕ ਫਿਰ ਤੋਂ ਦਿੱਲੀ ਵਿਚ ਆਡ-ਈਵਨ ਯੋਜਨਾ ਲਾਗੂ ਰਹੇਗੀ। ਬੁੱਧਵਾਰ ਨੂੰ ਆਡ ਨੰਬਰ ਦੀਆਂ ਗੱਡੀਆਂ ਨੂੰ ਸੜਕਾਂ ਤੇ ਨਿਕਲਣ ਲਈ ਜਾਇਜ਼ ਮੰਨਿਆ ਜਾਵੇਗਾ।

PhotoPhoto ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦਾ ਕਹਿਣਾ ਹੈ ਕਿ ਲੋਕ ਟ੍ਰੈਫਿਕ ਨੂੰ ਲੈ ਕੇ ਬਹੁਤ ਖੁਸ਼ ਹਨ। ਸੜਕਾਂ ਤੇ ਜੋ ਗੱਡੀਆਂ ਦੀ ਕਮੀ ਆਈ ਹੈ ਉਸ ਦੀ ਵਜ੍ਹਾ ਨਾਲ ਲੋਕਾਂ ਨੂੰ ਇਕ ਤੋਂ ਦੂਜੀ ਥਾਂ ਪਹੁੰਚਣ ਵਿਚ ਸਮਾਂ ਘੱਟ ਲੱਗਿਆ ਹੈ। ਇਸ ਨਾਲ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਆਈ ਹੈ। ਗਹਿਲੋਤ ਨੇ ਕਿਹਾ ਕਿ ਆਡ-ਈਵਨ ਤੋਂ ਦਿੱਲੀ ਦੇ ਜਾਮ ਵਾਲੇ ਮੁੱਖ ਮਾਰਗ ਖਾਲੀ ਹੋ ਗਏ ਹਨ। ਇਹਨਾਂ ਵਿਚੋਂ ਆਈਟੀਓ, ਵਿਕਾਸ ਮਾਰਗ, ਮੂਲਚੰਦ, ਮਹਿਰੌਲੀ-ਬਦਰਪੁਰ ਮਾਰਗ, ਰਾਜਾ ਗਾਰਡਨ ਅਤੇ ਉਤਮ ਨਗਰ ਆਦਿ ਸ਼ਮਲ ਹਨ।

PhotoPhoto ਉੱਥੇ ਹੀ ਲੋਕਾਂ ਦੀ ਸਹੂਲੀਅਤ ਦੇ ਮੱਦੇਨਜ਼ਰ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਗੇੜਿਆਂ ਦੀ ਗਿਣਤੀ ਵਿਚ ਰੋਜ਼ਾਨਾ ਕਰੀਬ 11 ਹਜ਼ਾਰ ਦਾ ਵਾਧਾ ਕਰਨ ਨੂੰ ਕਿਹਾ ਗਿਆ ਹੈ। ਤਾਂ ਕਿ ਲੋਕਾਂ ਨੂੰ ਆਡ-ਈਵਨ ਦੌਰਾਨ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਆਵਾਜਾਈ ਮੰਤਰੀ ਮੁਤਾਬਕ ਆਡ-ਈਵਨ ਦੌਰਾਨ ਮੈਟਰੋ ਵਿਚ ਸਵਾਰੀਆਂ ਦੀ ਗਿਣਤੀ ਵਿਚ 7 ਤੋਂ 8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਆਡ-ਈਵਨ ਵਧਾਉਣ ਤੇ ਕਿਹਾ ਹੈ ਕਿ ਸਮੀਖਿਆ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

PhotoPhoto ਦਿੱਲੀ ਦੇ ਨਾਲ-ਨਾਲ ਐਨਸੀਆਰ ਵਿਚ ਵੀ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਆਡ-ਈਵਨ ਨੂੰ ਅੱਗੇ ਵੀ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਦਿੱਲੀ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਇਸ ਸਮੇਂ ਨਾ ਤਾਂ ਪਰਾਲੀ ਸੜ ਰਹੀ ਹੈ ਅਤੇ ਨਾ ਹੀ ਦੀਵਾਲੀ ਹੈ। ਅਜਿਹੀ ਸਥਿਤੀ ਵਿਚ ਜਿਸ ਦੇ ਲਈ ਦਿੱਲੀ ਵਿਚ ਪ੍ਰਦੂਸ਼ਣ ਹੁੰਦਾ ਹੈ, ਇਸ ਲਈ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

PhotoPhotoਉਨ੍ਹਾਂ ਨੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਆਡ-ਈਵਨ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਲੋਕ ਜਾਣ ਸਕਣ ਕਿ ਇਸ ਯੋਜਨਾ ਨਾਲ ਕਿੰਨਾ ਪ੍ਰਦੂਸ਼ਣ ਘਟਿਆ ਹੈ ਅਤੇ ਇਹ ਯੋਜਨਾ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੋਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਵੀ ਜਾਣਦੇ ਹਨ ਕਿ ਆਡ-ਈਵਨ ਨਾਲ ਕੋਈ ਮਹੱਤਵਪੂਰਨ ਅੰਤਰ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement