ਹੁਣ ਨਵੇਂ ਮਾਡਲ ਦੀਆਂ ਬੱਸਾਂ ਦੇ ਲਓ ਝੂਟੇ!
Published : Nov 13, 2019, 12:10 pm IST
Updated : Nov 13, 2019, 12:10 pm IST
SHARE ARTICLE
New color cluster buses will run in delhi
New color cluster buses will run in delhi

ਦਿੱਲੀ ਵਿਚ ਚਲਣਗੀਆਂ ਨਵੇਂ ਰੰਗ ਦੀਆਂ ਬੱਸਾਂ 

ਨਵੀਂ ਦਿੱਲੀ: ਦਿੱਲੀ ਦੀਆਂ ਸੜਕਾਂ ਤੇ ਜਲਦ ਹੀ ਨਵੀਂ ਲੋ ਫਲੋਰ ਐਸੀ ਸੀਐਨਜੀ ਬੱਸਾਂ ਦੌੜਣੀਆਂ ਸ਼ੁਰੂ ਹੋਣਗੀਆਂ। ਖ਼ਾਸ ਗੱਲ ਇਹ ਹੈ ਕਿ ਇਹ ਕਲਸਟਰ ਮਾਡਲ ਵਿਚ ਆਉਣ ਵਾਲੀਆਂ ਨਵੀਆਂ ਲੋਅ ਫਲੋਰ ਬੱਸਾਂ ਨਵੇਂ ਰੰਗ ਦੀਆਂ ਹੋਣਗੀਆਂ। ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਨਵੀਂ ਬੱਸਾਂ ਦਾ ਕਲਰ ਫਾਈਨਲ ਕਰ ਲਿਆ ਜਾਵੇਗਾ। ਹੁਣ ਕਲਸਟਰ ਸਕੀਮ ਵਿਚ ਚਲਣ ਵਾਲੀਆਂ ਬੱਸਾਂ ਸੰਤਰੀ ਰੰਗ ਦੀਆਂ ਹੁੰਦੀਆਂ ਹਨ ਅਤੇ ਡੀਟੀਸੀ ਦੀਆਂ ਬੱਸਾਂ ਲਾਲ ਅਤੇ ਹਰੇ ਰੰਗ ਦੀਆਂ ਹੁੰਦੀਆਂ ਹਨ।

BusesBuses ਅਧਿਕਾਰੀਆਂ ਦਾ ਕਹਿਣਾ ਹੈ ਕਿ ਕਲਸਟਰ ਸਕੀਮ ਵਿਚ ਸਟੈਂਡਰਡ ਫਲੋਰ ਤੇ ਲੋਅ ਫਲੋਰ ਬੱਸਾਂ ਵੱਖ-ਵੱਖ ਕਲਰ ਦੀਆਂ ਹੋਣਗੀਆਂ। ਨੀਲੇ ਰੰਗ ਸਮੇਤ ਕਈ ਰੰਗਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਨਵੰਬਰ ਵਿਚ 50 ਲੋਅ ਫਲੋਰ ਐਸੀ ਸੀਐਨਜੀ ਬੱਸਾਂ ਸੜਕਾਂ ਤੇ ਆ ਜਾਣਗੀਆਂ। ਦਸਿਆ ਜਾ ਰਿਹਾ ਹੈ ਕਿ ਕਲਸਟਰ ਸਕੀਮ ਵਿਚ 100 ਲੋਅ ਫਲੋਰ ਬੱਸਾਂ ਆ ਰਹੀਆਂ ਹਨ ਜਿਹਨਾਂ ਵਿਚੋਂ 50 ਨਵੰਬਰ ਤੋਂ ਹੀ ਆ ਜਾਣਗੀਆਂ।

BusesBuses ਇਹ ਸਾਰੀਆਂ ਏਸੀ ਬੱਸਾਂ ਹੋਣਗੀਆਂ। ਹੁਣ ਕਲਸਟਰ ਸਕੀਮ ਵਿਚ ਚਲਣ ਵਾਲੀਆਂ ਸਟੈਂਡਰਡ ਫਲੋਰ ਸੰਤਰੀ ਬੱਸਾਂ ਨਾਨ ਏਸੀ ਹਨ। 650 ਲੋਅ ਫਲੋਰ ਬੱਸਾਂ ਦੇ ਟੈਂਡਰ ਮਨਜ਼ੂਰੀ ਦਿੱਤੀ ਗਈ ਸੀ ਜਿਹਨਾਂ ਵਿਚੋਂ 400 ਬੱਸਾਂ ਅਗਲੇ ਕੁੱਝ ਦਿਨਾਂ ਵਿਚ ਸੜਕਾਂ ਤੇ ਹੋਣਗੀਆਂ। ਇਸ ਤੋਂ ਇਲਾਵਾ ਡੀਟੀਸੀ ਦੀਆਂ ਇਕ ਹਜ਼ਾਰ ਲੋਅ ਫਲੋਰ ਬੱਸਾਂ ਲਈ ਵੀ ਟੈਂਡਰ ਹੋ ਗਿਆ ਹੈ। ਡੀਟੀਸੀ ਦੇ ਬੇੜੇ ਵਿਚ 1000 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣੀਆਂ ਹਨ।

BusBusਡੀਟੀਸੀ ਨੂੰ ਪਿਛਲੇ ਨੌਂ ਸਾਲਾਂ ਤੋਂ ਨਵੀਂ ਬੱਸਾਂ ਨਹੀਂ ਮਿਲੀਆਂ ਹਨ, ਹਾਲਾਂਕਿ ਕਲੱਸਟਰ ਸਕੀਮ ਵਿਚ ਬੱਸਾਂ ਆ ਰਹੀਆਂ ਹਨ। 2009-10 ਵਿਚ ਡੀਟੀਸੀ ਨੇ 2500 ਨਾਨ ਏਸੀ ਅਤੇ 1275 ਏਸੀ ਬੱਸਾਂ ਖਰੀਦੀਆਂ। ਉਸ ਸਮੇਂ ਤੋਂ, ਡੀਟੀਸੀ ਬੱਸਾਂ ਲਈ ਬਹੁਤ ਸਾਰੇ ਟੈਂਡਰ ਪ੍ਰਕਿਰਿਆਵਾਂ ਚੱਲੀਆਂ ਹਨ ਪਰ ਨਵੀਂ ਬੱਸਾਂ ਨਹੀਂ ਆ ਸਕੀਆਂ। ਹੁਣ ਡੀਟੀਸੀ ਦੇ ਬੇੜੇ ਵਿਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ।

BusesBusesਦਿੱਲੀ ਵਿਚ ਆਉਣ ਵਾਲੀਆਂ ਇਕ ਹਜ਼ਾਰ ਸਟੈਂਡਰਡ ਫਲੋਰ ਬੱਸਾਂ ਦੀ ਤਿੰਨ ਖੇਪ ਆ ਚੁੱਕੀ ਹੈ ਅਤੇ ਹੁਣ ਤਕ 229 ਨਵੀਆਂ ਬੱਸਾਂ ਆ ਚੁੱਕੀਆਂ ਹਨ। ਨਵੀਆਂ  ਬੱਸਾਂ ਵਿਚ ਹਾਈਡ੍ਰੋਲਿਕ ਲਿਫਟ, ਪੈਨਿਕ ਬਟਨ, ਸੀਸੀਟੀਵੀ ਕੈਮਰੇ, ਜੀਪੀਐਸ ਸਮੇਤ ਸਾਰੀਆਂ ਅਧੁਨਿਕ ਸੁਵਿਧਾਵਾਂ ਉਪਲੱਬਧ ਹਨ।

ਮੈਟਰੋ ਸਟੇਸ਼ਨਾਂ, ਹਸਪਤਾਲਾਂ ਅਤੇ ਟ੍ਰੈਫਿਕ ਇੰਟਰਚੇਂਜ ਹਬ ਲਈ ਕਸ਼ਮੀਰੀ ਗੇਟ, ਆਨੰਦ ਵਿਹਾਰ ਟਰਮੀਨਲ ਅਤੇ ਸਰਾਏ ਕਾਲੇ ਖਾਂ ਖਾਨ ਵਿਚ ਮੈਟਰੋ ਸਟੇਸ਼ਨਾਂ, ਕਨੇਕਟੀਵਿਟੀ ਪ੍ਰਦਾਨ ਕਰਨ ਵਾਲੇ ਵਾਧੂ ਮਾਰਗਾਂ ਨੂੰ ਇਹਨਾਂ ਬੱਸਾਂ ਦੁਆਰਾ ਸੇਵਾ ਦਿੱਤੀ ਜਾ ਰਹੀ ਹੈ। ਇਸ ਦੇ ਲਈ ਵਿੱਤੀ ਬੋਲੀ ਵੀ ਖੋਲ੍ਹੀ ਗਈ ਹੈ। ਈ-ਚਾਰਜਿੰਗ ਸਟੇਸ਼ਨ ਬਣਾਉਣ ਲਈ ਫਰਸਟ ਫੇਜ ਵਿਚ 5 ਡਿਪੋ ਫਾਈਨਲ ਕੀਤੇ ਗਏ ਹਨ। ਪਾਵਰ ਡਿਪਾਰਟਮੈਂਟ ਅਤੇ ਟ੍ਰਾਂਸਪੋਰਟ ਡਿਪਾਰਟਮੈਂਟ ਮਿਲ ਕੇ ਈ-ਚਾਰਜਿੰਗ ਸਟੇਸ਼ਨ ਦੇ ਪ੍ਰਾਜੈਕਟ ਤੇ ਕੰਮ ਕਰ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement