
ਕੇਜਰੀਵਾਲ ਨੇ ਪ੍ਰਦੂਸ਼ਣ ਦਾ ਦੋਸ਼ ਗੁਆਂਢੀ ਸੂਬਿਆਂ ਸਿਰ ਮੜਿਆ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਪਿੱਛੇ ਇਕ ਵੱਡਾ ਕਾਰਨ ਪ੍ਰਦੂਸ਼ਣ ਹੈ। ਉਹਨਾਂ ਨੇ ਇਸ ਦਾ ਦੋਸ਼ ਗੁਆਂਢੀ ਸੂਬਿਆਂ ਨੂੰ ਦਿੱਤਾ ਹੈ।
Arvind Kejriwal
ਉਹਨਾਂ ਕਿਹਾ ਕਿ ਪਰਾਲੀ ਸਾੜਨ ਕਾਰਨ ਪੂਰੇ ਉੱਤਰ ਭਾਰਤ ਵਿਚ ਪ੍ਰਦੂਸ਼ਣ ਫੈਲ ਰਿਹਾ ਹੈ। ਉਹਨਾਂ ਕਿਹਾ ਕਿ ਪਰਾਲੀ ਸਾੜਨ ਕਾਰਨ ਪੂਰੇ 1 ਮਹੀਨੇ ਤੱਕ ਪੂਰੇ ਉੱਤਰ ਭਾਰਤ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਧੂੰਆਂ ਹੀ ਧੂੰਆਂ ਹੁੰਦਾ ਹੈ। ਪਿਛਲੇ 10-12 ਸਾਲ ਤੋਂ ਹਰ ਸਾਲ ਅਕਤੂਬਰ ਅਤੇ ਨਵੰਬਰ ਵਿਚ ਪਰਾਲੀ ਸਾੜਨ ਕਾਰਨ ਪੂਰਾ ਉੱਤਰ ਭਾਰਤ ਪਰੇਸ਼ਾਨ ਰਹਿੰਦਾ ਹੈ।
Stubble Burning
ਕੇਜਰੀਵਾਲ ਨੇ ਕਿਹਾ, 'ਪਰਾਲੀ ਸੜਨ ਨਾਲ ਮਿੱਟੀ ਵੀ ਖ਼ਰਾਬ ਹੋ ਜਾਂਦੀ ਹੈ, ਇਸ ਲਈ ਮੇਰੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਹੁਣ ਸਾਡੇ ਕੋਲ ਹੱਲ ਹੈ ਅਤੇ ਬਹੁਤ ਘੱਟ ਪੈਸਿਆਂ ਵਿਚ ਇਹ ਕੀਤਾ ਜਾ ਸਕਦਾ ਹੈ, ਇਸ ਨੂੰ ਲਾਗੂ ਕਰੋ। ਇਸ ਵਿਚ 30 ਰੁਪਏ ਪ੍ਰਤੀ ਏਕੜ ਹੀ ਖਰਚਾ ਆਉਂਦਾ ਹੈ।
The #COVID19 situation in Delhi should come under control in the next 7 to 10 days. We are taking all the necessary measures: Delhi CM Arvind Kejriwal pic.twitter.com/XPiggEqRVf
— ANI (@ANI) November 13, 2020
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਉਹਨਾਂ ਦੀ ਸਰਕਾਰ ਚਿੰਤਤ ਹੈ ਅਤੇ ਜੋ ਵੀ ਕਦਮ ਚੁੱਕਣ ਦੀ ਲੋੜ ਹੈ, ਉਹ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਗਲੇ ਹਫ਼ਤੇ ਸਰਕਾਰ ਕਈ ਕਦਮ ਚੁੱਕੇਗੀ, ਜਿਸ ਬਾਰੇ ਚਰਚਾ ਜਾਰੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਅਗਲੇ 10 ਦਿਨਾਂ ਅੰਦਰ ਫਿਰ ਤੋਂ ਕੋਰੋਨਾ ਕਾਬੂ ਵਿਚ ਆ ਜਾਣਾ ਚਾਹੀਦਾ ਹੈ।