
ਇਹ ਬਚਾਅ ਪਣਡੁੱਬੀ ਸਮੁੰਦਰ ਵਿਚ 12 ਤੋਂ 18 ਘੰਟੇ ਤੱਕ ਰਹਿ ਕੇ 15 ਲੋਕਾਂ ਨੂੰ ਬਚਾਉਣ ਵਿਚ ਸਮਰਥ ਹੈ।
ਨਵੀਂ ਦਿੱਲੀ, ( ਭਾਸ਼ਾ ) : ਭਾਰਤੀ ਨੇਵੀ ਅਪਣੀ ਤਾਕਤ ਲਗਾਤਾਰ ਵਧਾ ਰਹੀ ਹੈ। ਇਸੇ ਲੜੀ ਵਿਚ ਇਕ ਬਚਾਅ ਪਣਡੁੱਬੀ ਨੂੰ ਨੇਵੀ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਹੈ। ਬਰਤਾਨੀਆ ਤੋਂ ਇਸ ਪਣਡੁੱਬੀ ਦੀ 2,000 ਕਰੋੜ ਰੁਪਏ ਵਿਚ ਕੀਤੀ ਗਈ ਹੈ। ਇਸ ਦੀ ਖਾਸੀਅਤ ਇਹ ਹੈ ਕਿ ਲੋੜ ਪੈਣ 'ਤੇ ਇਸ ਨੂੰ ਏਅਰਲਿਫਟ ਵੀ ਕੀਤਾ ਜਾ ਸਕਦਾ ਹੈ। ਦਰਅਸਲ ਇਹ ਇਕ ਬਚਾਅ ਪਣਡੁੱਬੀ ਹੈ ਜੋ ਸਮੁੰਦਰ ਵਿਚ 12 ਤੋਂ 18 ਘੰਟੇ ਤੱਕ ਰਹਿ ਕੇ 15 ਲੋਕਾਂ ਨੂੰ ਬਚਾਉਣ ਵਿਚ ਸਮਰਥ ਹੈ। ਇਸ ਪਣਡੁੱਬੀ ਨੂੰ ਨੇਵੀ ਦੇ ਬੇੜੇ ਵਿਚ ਸ਼ਾਮਲ ਕੀਤੇ ਜਾਣ
Navy chief Admiral Sunil Lamba
ਨਾਲ ਦੇਸ਼ ਦੇ ਸਮੁੰਦਰੀ ਤੱਟ ਵਾਲੇ 6 ਰਾਜਾਂ ਨੂੰ ਲਾਭ ਹੋਵੇਗਾ। ਟ੍ਰਾਇਲ ਦੌਰਾਨ ਇਸ ਪਣਡੁੱਬੀ ਨੇ 650 ਮੀਟਰ ਡੂੰਆਈ ਤੱਕ ਗੋਤਾ ਲਗਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਨੂੰ ਨੇਵੀ ਦੇ ਬੇੜੇ ਵਿਚ ਸ਼ਾਮਲ ਕਰਨ ਤੋਂ ਪਹਿਲਾਂ 60 ਦਿਨਾਂ ਤੱਕ ਇਸ 'ਤੇ ਪ੍ਰਯੋਗ ਕੀਤਾ ਗਿਆ। ਮਾਨਸੂਨ ਦੌਰਾਨ ਖਰਾਬ ਮੌਸਮ ਵਿਚ ਵੀ ਇਸ ਦੀ ਸਮਰਥਾ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਸ ਨੂੰ ਨੇਵੀ ਵਿਚ ਸ਼ਾਮਲ ਕੀਤਾ ਗਿਆ। ਅਜੇ ਇਸ ਪਣਡੁੱਬੀ ਨੂੰ ਪੱਛਮੀ ਬਚਾਅ ਯੂਨਿਟ ਵਿਚ ਕੈਪਟਨ ਅਰੁਣ ਜਾਰਜ ਦੀ ਅਗਵਾਈ ਵਿਚ ਤੈਨਾਤ ਕੀਤਾ ਗਿਆ ਹੈ,
Indian Navy officials
ਜੋ ਕਿ ਸ਼ਿਪਿੰਗ ਕਾਰਪੋਰੇਸ਼ਨ ਵਿਚ ਸਾਰਬਰਮਤੀ ਜਹਾਜ 'ਤੇ ਹਨ। ਦੱਸ ਦਈਏ ਕਿ ਭਾਰਤ ਕੋਲ ਇਸ ਵੇਲੇ ਸਿੰਧੂ ਘੋਸ਼ ਵਰਗ ਦੀਆਂ 9 ਅਤੇ ਸ਼ਿਸ਼ੂਮਾਰ ਵਰਗ ਦੀਆਂ 4 ਪਣਡੁੱਬੀਆਂ ਤੋਂ ਇਲਾਵਾ ਕਲਵਰੀ ਕਲਾਸ ਅਤੇ ਪਣਮਾਣੂ ਤੋਂ ਚਲਣ ਵਾਲੀਆਂ ਪਣਡੁੱਬੀਆਂ ਵੀ ਹਨ। ਹਾਲਾਂਕਿ ਅਜੇ ਇਕ ਹੀ ਬਚਾਅ ਪਣਡੁੱਬੀ ਨੂੰ ਨੇਵੀ ਵਿਚ ਸ਼ਾਮਲ ਕੀਤਾ ਗਿਆ ਹੈ। ਦੂਜੀ ਪਣਡੁੱਬੀ ਅਗਲੇ ਸਾਲ ਜਨਵਰੀ ਮਹੀਨੇ ਦੇ ਅੰਤ ਤੱਕ ਭਾਰਤ ਨੂੰ ਮਿਲੇਗੀ, ਜਿਸ ਦਾ ਸਮੁੰਦਰੀ ਟ੍ਰਾਇਲ ਵਿਸ਼ਾਖਾਪਟਨਮ ਦੇ ਨੇਵਲ ਡਾਕਯਾਰਡ ਵਿਚ ਕੀਤਾ ਜਾਵੇਗਾ।