
ਮਨੋਵਿਗਿਆਨਕ ਅਤੇ ਦਿਮਾਗੀ ਤਣਾਅ ਦੀ ਜਾਂਚ ਵਿਚ 30 ਸੈਕੰਡ ਦੇ ਲਈ ਇਕ ਫੋਟੋ ਦਿਖਾਇਆ ਜਾਂਦਾ ਹੈ। ਅਗਲੇ ਚਾਰ ਮਿੰਟਾਂ ਵਿਚ ਉਸ ਫੋਟੋ 'ਤੇ ਆਧਾਰਿਤ ਕਹਾਣੀ ਲਿਖਣੀ ਹੁੰਦੀ ਹੈ।
ਨਵੀਂ ਦਿੱਲੀ, (ਪੀਟੀਆਈ ) : ਭਾਰਤੀ ਨੇਵੀ ਨੇ ਅਪਣੇ ਲੜਾਕੂ ਜਹਾਜ਼ਾਂ ਸਮੇਤ ਹੋਰਨਾਂ ਜਹਾਜ਼ਾਂ ਦੇ ਕੰਮਕਾਜ ਲਈ ਲਈ ਦੇਸ਼ ਭਰ ਤੋਂ 6 ਮਹਿਲਾ ਏਅਰ ਟ੍ਰੈਫਿਕ ਕੰਟਰੋਲਰਸ ਦੀ ਚੋਣ ਕੀਤੀ ਹੈ। ਇਸ ਚੋਣ ਵਿਚ ਇੰਦੌਰ ਦੀ ਸੁਰਭੀ ਜੌਦਾਨ ਨੇ ਮੈਰਿਟ ਵਿਚ ਰਹਿੰਦੇ ਹੋਏ ਪਹਿਲਾ ਨੰਬਰ ਹਾਸਲ ਕੀਤਾ ਹੈ। ਸੁਰਭੀ ਉਹਨਾਂ ਚੋਣਵੇਂ ਉਮੀਦਵਾਰਾਂ ਵਿਚੋਂ ਇਕ ਹੈ ਜਿਹਨਾਂ ਨੇ ਐਸਐਸਬੀ ਤੋਂ ਬਾਅਦ ਤਿੰਨ ਘੰਟੇ ਤੱਕ ਚਲੇ ਇੰਟਰਵਿਊ ਦੇ ਪੜਾਅ ਨੂੰ ਵੀ ਪਾਰ ਕੀਤਾ ਹੈ। ਜਹਾਜ਼ਾਂ ਦੇ ਕੰਮਕਾਜ ਲਈ ਮਾਨਸਿਕ ਸਥਿਰਤਾ ਸੱਭ ਤੋਂ ਮਹੱਤਵਪੂਰਨ ਹੁੰਦੀ ਹੈ।
Indian Navy
ਬਿਲਕੁਲ ਵੱਖ ਹਾਲਾਤਾਂ ਵਿਚ ਵੀ ਧੀਰਜ ਬਣਾਏ ਰੱਖਣ ਦੀ ਲੋੜ ਹੁੰਦੀ ਹੈ। 11 ਤੋਂ 16 ਅਗਸਤ ਤੱਕ ਬੈਂਗਲੁਰੂ ਵਿਚ ਹੋਏ ਐਸਐਸਬੀ ਇੰਟਰਵਿਊ ਵਿਚ ਸਰੀਰਕ ਅਤੇ ਮਾਨਸਿਕ ਯੋਗਤਾ ਦੀ ਪਰਖ ਕੀਤੀ ਗਈ। ਮਨੋਵਿਗਿਆਨਕ ਅਤੇ ਦਿਮਾਗੀ ਤਣਾਅ ਦੀ ਜਾਂਚ ਵਿਚ 30 ਸੈਕੰਡ ਦੇ ਲਈ ਇਕ ਫੋਟੋ ਦਿਖਾਇਆ ਜਾਂਦਾ ਹੈ। ਅਗਲੇ ਚਾਰ ਮਿੰਟਾਂ ਵਿਚ ਉਸ ਫੋਟੋ 'ਤੇ ਆਧਾਰਿਤ ਕਹਾਣੀ ਲਿਖਣੀ ਹੁੰਦੀ ਹੈ। ਅਜਿਹੇ 12 ਫੋਟੋ ਦਿਖਾਏ ਜਾਂਦੇ ਹਨ। ਐਸਆਰਟੀ ( ਸਿਚੁਏਸ਼ਨ ਰਿਐਕਸ਼ਨ ਟੈਸਟ) ਵਿਚ 60 ਹਾਲਾਤ ਦਿਤੇ ਗਏ। ਇਸ ਮੁਸ਼ਕਲ ਹਾਲਾਤ ਵਿਚ ਉਮੀਦਵਾਰ ਦਾ ਫੈਸਲਾ ਕੀ ਹੋਵੇਗਾ,
DRDO
ਇਸ ਗੱਲ ਦੀ ਵੀ ਪਰਖ ਕੀਤੀ ਜਾਂਦੀ ਹੈ। ਡੀਆਰਡੀਓ ਦੇ ਮਨੋਵਿਗਿਆਨੀ ਉਮੀਦਵਾਰਾਂ ਦੇ ਜਵਾਬਾਂ ਦੀ ਜਾਂਚ ਕਰਕੇ ਪਤਾ ਲਗਾਉਂਦੇ ਹਨ ਕਿ ਭਾਗੀਦਾਰਾਂ ਦੀ ਮਾਨਸਿਕ ਸਮਰਥਾ ਕਿੰਨੀ ਹੈ। ਮੱਧ ਵਰਗੀ ਪਰਵਾਰ ਹੋਣ ਕਾਰਨ ਇਕ ਸਮਾਂ ਅਜਿਹਾ ਵੀ ਆਇਆ ਜਦ ਸੁਰਭੀ ਦਾ ਪੜ੍ਹਾਈ ਕਰਨਾ ਮੁਸ਼ਕਲ ਹੋ ਰਿਹਾ ਸੀ। ਬੂਆ ਦੀ ਮਦਦ ਨਾਲ ਉਸ ਨੇ ਅਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਇੰਜੀਨੀਅਰਿੰਗ ਵਿਚ ਦਾਖਲਾ ਲਿਆ।। ਸੁਰਭੀ ਨੇ ਕਰਨਲ ਨਿਖਿਲ ਦੀਵਾਨ ਤੋਂ ਨੇਵੀ ਦੀ
Navy
ਜਾਣਕਾਰੀ ਲੈਣ ਦੇ ਨਾਲ-ਨਾਲ ਸਿਖਲਾਈ ਵੀ ਪ੍ਰਾਪਤ ਕੀਤੀ। ਸੁਰਭੀ ਦੱਸਦੀ ਹੈ ਕਿ ਇਹਨਾਂ ਦੋਹਾਂ ਲੋਕਾਂ ਦੇ ਬੈਗਰ ਕੁਝ ਵੀ ਸੰਭਵ ਨਹੀਂ ਸੀ। ਫਰਵਰੀ 2018 ਵਿਚ ਸੁਰਭੀ ਨੇ ਇਸ ਨੋਕਰੀ ਲਈ ਅਰਜ਼ੀ ਦਿਤੀ। ਇੰਜੀਨੀਅਰਿੰਗ ਵਿਚ 8.3 ਸੀਜੀਪੀਏ ਦੇ ਕਾਰਨ ਅਗਸਤ ਵਿਚ ਉਸ ਨੂੰ ਐਸਐਸਬੀ ਇੰਟਰਵਿਊ ਦੇ ਲਈ ਬੁਲਾਇਆ ਗਿਆ। ਸੁਰਭੀ ਨੂੰ 21 ਦਸੰਬਰ ਨੂੰ ਇੰਡੀਅਨ ਨੇਵੀ ਅਕਾਦਮੀ ਕੇਰਲਾ ਵਿਖੇ ਰੀਪੋਰਟ ਕਰਨੀ ਹੈ ।