
ਬੀਰ ਸਿੰਘ ਨੇ ਦੱਸਿਆ ਮੋਦੀ ਸਰਕਾਰ ਦੇ ਨੱਕ 'ਚ ਦਮ ਕਰਨ ਦਾ ਤਰੀਕਾ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਲੱਗੇ ਕਿਸਾਨ ਮੋਰਚੇ ਤੋਂ ਬੋਲਦਿਆਂ ਗੀਤਕਾਰ ਬੀਰ ਸਿੰਘ ਨੇ ਆਖਿਆ ਕਿ ਕਿਸਾਨੀ ਅੰਦੋਲਨ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤਕ ਪਹੁੰਚਾਉਣ ਲਈ ਸੋਸ਼ਲ ਮੀਡੀਆ 'ਤੇ ਕੌਮਾਂਤਰੀ ਲੀਡਰਾਂ ਨੂੰ ਟੈਗ ਕੀਤਾ ਜਾਵੇਗਾ ਤਾਂ ਜੋ ਸਾਡੀ ਆਵਾਜ਼ ਕੌਮਾਂਤਰੀ ਪੱਧਰ 'ਤੇ ਪਹੁੰਚ ਸਕੇ ਅਤੇ ਦੁਨੀਆ ਭਰ ਵਿਚ ਇਹ ਪਤਾ ਲੱਗ ਸਕੇ ਕਿ ਦਿੱਲੀ ਵਿਚ ਕੀ ਹੋ ਰਿਹਾ ਹੈ।
Bir Singh
ਬੀਰ ਸਿੰਘ ਨੇ ਕਿਹਾ ਕਿ ਇਹ ਮਸਲਾ ਇਕ ਜਾਂ ਦੋ ਸਟੇਟਾਂ ਦਾ ਨਹੀਂ ਬਲਕਿ ਇਹ ਮਸਲਾ ਸਾਰਿਆਂ ਦਾ ਹੈ। ਇਹ ਮਸਲਾ ਖੇਤੀ ਕਾਨੂੰਨਾਂ ਬਾਰੇ ਨਹੀਂ, ਉਸ ਰੋਟੀ ਦਾ ਹੈ ਜੋ ਅਸੀਂ ਖਾਂਦੇ ਹਾਂ। ਮਸਲਾ ਇਹ ਹੈ ਕਿ ਸਾਡੀ ਥਾਲੀ ਵਿਚ ਆਉਣ ਵਾਲੀ ਰੋਟੀ ਦੀ ਕੀਮਤ ਕੌਣ ਤੈਅ ਕਰੇਗਾ, ਅਸੀਂ ਜਾਂ ਸਰਕਾਰ ਜਾਂ ਫਿਰ ਕਾਰਪੋਰੇਟ ਘਰਾਣੇ। ਇਸ ਕਰਕੇ ਕਿਸਾਨ ਅੱਜ ਸੜਕਾਂ ‘ਤੇ ਹੈ।
Bir Singh
ਬੀਰ ਸਿੰਘ ਨੇ ਨੌਜਵਾਨਾਂ ਨੂੰ ਟਵਿਟਰ ਅਕਾਊਂਟ ਬਣਾਉਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਸਰਕਾਰ ਨੂੰ ਜਾਂ ਕੌਮਾਂਤਰੀ ਲੀਡਰਾਂ ਨੂੰ ਟੈਗ ਕਰੋ। ਤਾਂ ਜੋ ਦੁਨੀਆਂ ਨੂੰ ਪਤਾ ਚੱਲੇ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਵਿਚ ਹੋ ਕੀ ਰਿਹਾ ਹੈ। ਉਹਨਾਂ ਕਿਹਾ ਕਿ ਕੁਝ ਅਦਾਰਿਆਂ ਨੂੰ ਛੱਡ ਕੇ ਬਾਕੀ ਮੀਡੀਆ ਇਹ ਦਿਖਾਉਣ ਵਿਚ ਲੱਗਿਆ ਹੋਇਆ ਹੈ ਕਿ ਇੱਥੇ ਸਾਰੇ ਦੇਸ਼ ਵਿਰੋਧੀ ਬੈਠੇ ਹਨ।
Bir Singh
ਇਸ ਲਈ ਅਪਣੀ ਹੋਂਦ ਦਾ ਸਬੂਤ ਪੇਸ਼ ਕਰੋ ਤੇ ਟਵਿਟਰ ‘ਤੇ ਇਕ ਲਹਿਰ ਚਲਾਓ। ਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਨੱਕ ‘ਚ ਦਮ ਉਦੋਂ ਹੋਵੇਗਾ ਜਦੋਂ ਕੌਮਾਂਤਰੀ ਸਿਆਸਤ ਤੱਕ ਸਾਡੀ ਆਵਾਜ਼ ਪਹੁੰਚੇਗੀ। ਉਹਨਾਂ ਨੇ ਸਾਰਿਆਂ ਨੂੰ ਸੁਚੇਤ ਤੇ ਸਾਂਤੀ ਨਾਲ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਬੀਰ ਸਿੰਘ ਨੇ ਅਪਣਾ ਗੀਤ 'ਬੀਜਣ 'ਤੇ ਮਜ਼ਬੂਰ ਕਰੀਂ ਨਾ ਦਿੱਲੀਏ, ਫ਼ਸਲ ਬੰਦੂਕਾਂ ਦੀ' ਵੀ ਸੁਣਾਇਆ।