
New Delhi News: ਭਾਰਤ ਦੇ ਹਲਕੇ ਟੈਂਕ ਨੇ ਉਚਾਈ ਤੋਂ ਗੋਲੇ ਸੁੱਟਣ ਦਾ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕੀਤਾ
New Delhi News: ਭਾਰਤ ਦੇ ਸਵਦੇਸ਼ੀ ਹਲਕੇ ਟੈਂਕ ਨੇ 4,200 ਮੀਟਰ ਤੋਂ ਵੱਧ ਦੀ ਉਚਾਈ 'ਤੇ ਵੱਖ-ਵੱਖ ਦੂਰੀਆਂ ਤੋਂ ਨਿਸ਼ਾਨੇ ਮਿੱਥ ਕੇ ਲਗਾਤਾਰ ਕਈ ਰਾਉਂਡ ਗੋਲੀਬਾਰੀ ਕਰਕੇ ਇੱਕ "ਵੱਡੀ ਪ੍ਰਾਪਤੀ" ਹਾਸਲ ਕੀਤੀ ਹੈ। ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਨਾਲ ਲੱਗਦੀ ਸਰਹੱਦ 'ਤੇ ਫ਼ੌਜ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ ਬਹੁਮੁਖੀ 25 ਟਨ ਵਰਗ ਦੇ ਭਾਰਤੀ ਲਾਈਟ ਟੈਂਕ ਨੂੰ ਤਿਆਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਤੰਬਰ ਵਿੱਚ ਟੈਂਕ ਦਾ ਪ੍ਰੀਖਣ ਕੀਤਾ ਗਿਆ ਸੀ। ਟੈਂਕ ਨੇ ਬੇਮਿਸਾਲ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਸਤੰਬਰ ਵਿੱਚ ਮਾਰੂਥਲ ਖੇਤਰ ਵਿੱਚ ਕੀਤੇ ਗਏ ਫੀਲਡ ਟਰਾਇਲਾਂ ਦੌਰਾਨ ਸਾਰੇ ਉਦੇਸ਼ਾਂ ਨੂੰ ਕੁਸ਼ਲਤਾ ਨਾਲ ਪੂਰਾ ਕੀਤਾ।
ਮੰਤਰਾਲੇ ਨੇ ਕਿਹਾ ਕਿ ਭਾਰਤੀ ਸੈਨਾ 350 ਤੋਂ ਵੱਧ ਹਲਕੇ ਟੈਂਕਾਂ ਦੀ ਤਾਇਨਾਤੀ 'ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਹਾੜੀ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤੇ ਜਾਣਗੇ।