
ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਅਗਲੀ ਲੋਕਸਭਾ ਚੋਣ ਵਿਚ ਕਾਂਗਰਸ ਨਾਲ ਗਠਜੋੜ ਕਰਨ ਨੂੰ ਤਿਆਰ ਹਨ। ਉਨ੍ਹਾਂ...
ਲਖਨਊ : ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਅਗਲੀ ਲੋਕਸਭਾ ਚੋਣ ਵਿਚ ਕਾਂਗਰਸ ਨਾਲ ਗਠਜੋੜ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਹੁਣੇ ਸਾਡੀ ਗੱਲ ਤਾਂ ਨਹੀਂ ਹੋਈ ਹੈ ਪਰ ਜਿੰਨੀ ਵੀ ਸੈਕੁਲਰ ਪਾਰਟੀ ਹਨ, ਜਿਸ ਵਿਚੋਂ ਇਕ ਕਾਂਗਰਸ ਵੀ ਹੈ। ਜੇਕਰ ਕਾਂਗਰਸ ਸਾਡੇ ਨਾਲ ਗਠਜੋੜ ਲਈ ਸੰਪਰਕ ਕਰੇਗੀ ਤਾਂ ਅਸੀਂ ਬਿਲਕੁੱਲ ਤਿਆਰ ਹਾਂ।
Shivpal yadav
ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਕਾਂਗਰਸ ਮੁੱਖ ਦਫ਼ਤਰ ਵਿਚ ਹੋਈ ਪ੍ਰੈਸ ਕਾਂਫਰੰਸ ਵਿਚ ਕਾਂਗਰਸ ਦੇ ਯੂਪੀ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਕਿਹਾ ਸੀ ਕਿ ਯੂਪੀ ਵਿਚ ਸਾਡੇ ਨਾਲ ਕੋਈ ਵੀ ਸੈਕੁਲਰ ਪਾਰਟੀ ਆਉਂਦੀ ਹੈ, ਜਿਸਦਾ ਮਕਸਦ ਭਾਜਪਾ ਨੂੰ ਹਰਾਉਣਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਇਸ ਤੋਂ ਪਹਿਲਾਂ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਸੀ ਕਿ ਉਹ ਸਪਾ - ਬਸਪਾ ਗਠਜੋੜ ਵਿਚ ਵੀ ਸ਼ਾਮਿਲ ਹੋਣ ਲਈ ਤਿਆਰ ਹੈ, ਪਰ ਸ਼ਰਤ ਹੈ ਕਿ ਉਨ੍ਹਾਂ ਨੂੰ ਆਦਰਯੋਗ ਸੀਟਾਂ ਮਿਲਣ।