
ਟਵਿਟਰ ’ਤੇ ਵੀ ਦਿੱਤੇ ਗੰਭੀਰ ਬਿਆਨ
ਨਵੀਂ ਦਿੱਲੀ ਈਵੀਐਮ ਦੀ ਕਥਿਤ ਤੌਰ ’ਤੇ ਛੇੜਛਾੜ ਦੀਆਂ ਖ਼ਬਰਾਂ ਦੇ ਚਲਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੋਣ ਕਮਿਸ਼ਨ ਨੂੰ ਇਸ ਦੀ ਸੰਸਥਾਗਤ ਭਰੋਸੇਯੋਗਤਾ ਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ। ਟਵਿਟਰ ’ਤੇ ਜਾਰੀ ਇਕ ਬਿਆਨ ਵਿਚ ਉਹਨਾਂ ਕਿਹਾ ਕਿ ਈਵੀਐਮ ਦੀ ਸੁਰੱਖਿਆ ਲਈ ਉਹ ਬਹੁਤ ਚਿੰਤਾ ਵਿਚ ਹਨ। ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਕਸਟੱਡੀ ਵਿਚ ਜੋ ਈਵੀਐਮ ਹੈ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਮਿਸ਼ਨ ਦੀ ਹੈ।
Election Commission of India
ਦੇਸ਼ ਵਿਚ ਲੋਕਤੰਤਰ ਨੂੰ ਚੁਣੌਤੀ ਦੇਣ ਵਾਲੀਆਂ ਮੁਸ਼ਕਿਲਾਂ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਅੱਗੇ ਲਿਖਿਆ ਕਿ ਉਹ ਦੇਸ਼ ਦੀਆਂ ਸੰਸਥਾਵਾਂ ’ਤੇ ਵਿਸ਼ਵਾਸ ਕਰਦੇ ਹਨ ਅਤੇ ਇਹਨਾਂ ਦਾ ਕੰਮ ਵੀ ਭਰੋਸੇਯੋਗ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਇਹਨਾਂ ਮੁਸ਼ਕਿਲਾਂ ’ਤੇ ਪੂਰਨ ਤੌਰ ’ਤੇ ਰੋਕ ਲਗਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
EVM
ਇਸ ਤੋਂ ਪਹਿਲਾਂ ਮੁਖਰਜੀ ਨੇ ਚੋਣ ਕਮਿਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ 2019 ਦੀ ਲੋਕ ਸਭਾ ਚੋਣ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਸੀ। ਉਹਨਾਂ ਅੱਗੇ ਕਿਹਾ ਕਿ ਸੁਕੁਮਾਰ ਸੇਨ ਦੇ ਸਮੇਂ ਤੋਂ ਲੈ ਕੇ ਮੌਜੂਦਾ ਚੋਣ ਕਮਿਸ਼ਨ ਤਕ ਸੰਸਥਾਵਾਂ ਨੇ ਬਹੁਤ ਵਧੀਆ ਕੰਮ ਕੀਤੇ ਸਨ। ਉਹਨਾਂ ਕਿਹਾ ਕਿ ਕਾਰਜਪਾਲਿਕਾ ਤਿੰਨਾ ਕਮਿਸ਼ਨਾਂ ਨੂੰ ਨਿਯੁਕਤ ਕਰਦੀ ਹੈ ਅਤੇ ਉਹ ਅਪਣਾ ਕੰਮ ਵੀ ਚੰਗਾ ਹੀ ਕਰਦੀ ਹੈ।
Please read my statement below.#CitizenMukherjee pic.twitter.com/UFXkbv06Ol
— Pranab Mukherjee (@CitiznMukherjee) May 21, 2019
ਮੁਖਰਜੀ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਵਿਰੋਧੀ ਦਲ ਲਗਾਤਾਰ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾ ਰਹੇ ਹਨ। ਵਿਰੋਧੀ ਦਲ ਚੋਣ ਕਮਿਸ਼ਨ ਦੀ ਕਥਿਤ ਤੌਰ ’ਤੇ ਭਾਜਪਾ ਪ੍ਰਤੀ ਝੁਕਾਅ ਰੱਖਣ ’ਤੇ ਕਮਿਸ਼ਨ ਦੀ ਅਲੋਚਨਾ ਕਰਦੇ ਰਹੇ ਹਨ। ਇੰਨਾ ਹੀ ਨਹੀਂ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਵਿਰੁਧ ਚੋਣ ਜ਼ਾਬਤੇ ਦਾ ਉਲੰਘਣ ਦੀਆਂ ਸਹੀ ਸ਼ਿਕਾਇਤਾਂ ਨੂੰ ਵੀ ਖਾਰਜ ਕੀਤਾ ਸੀ।
ਦਸ ਦਈਏ ਕਿ ਚੋਣ ਜ਼ਾਬਤੇ ਦਾ ਉਲੰਘਣ ਕਰਨ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਚੋਣ ਕਮਿਸ਼ਨ ਵੱਲੋਂ ਕਈ ਮਾਮਲਿਆਂ ਵਿਚ ਕਲੀਨ ਚਿੱਟ ਮਿਲ ਚੁੱਕੀ ਸੀ। ਹਾਲਾਂ ਕਿ ਮੋਦੀ ਅਤੇ ਸ਼ਾਹ ਨੂੰ ਕਲੀਨ ਚਿੱਟ ਦੇ ਕੁਝ ਮਾਮਲਿਆਂ ਵਿਚ ਲਵਾਸਾ ਨੇ ਵੱਖ ਵੱਖ ਰਾਏ ਵੀ ਰੱਖੀ ਸੀ ਅਤੇ ਕਮਿਸ਼ਨ ਨੇ ਫੈਸਲਾ 2-1 ਦੇ ਬਹੁਮਤ ਨਾਲ ਕੀਤਾ ਸੀ। ਕਈ ਮਾਮਲਿਆਂ ਵਿਚ ਲਵਾਸਾ ਚਹੁੰਦੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਨੋਟਿਸ ਭੇਜਿਆ ਜਾਵੇ।