
ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
ਲਖਨਉ : ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜਿਲ੍ਹੇ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪ੍ਰਾਈਵੇਟ ਹਸਪਾਲ ਦੇ ਆਪਰੇਸ਼ਨ ਥੀਏਟਰ ਵਿਚ ਇਕ ਕੁੱਤੇ ਨੇ ਦਾਖਲ ਹੋ ਕੇ ਨਵਜੰਮੇ ਬੱਚੇ ਨੂੰ ਨੋਚ ਲਿਆ ਜਿਸ ਦੇ ਕਾਰਨ ਬੱਚੇ ਦੀ ਮੌਤ ਹੋ ਗਈ ਮਾਮਲੇ ਦੀ ਸੂਚਨਾ ਪਾ ਕੇ ਪੁਲਿਸ ਮੌਕੇ 'ਤੇ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਸਪਤਾਲ ਦਾ ਸਟਾਫ ਰੱਫੂ ਚੱਕਰ ਹੋ ਗਿਆ।
File Photo
ਜਾਣਕਾਰੀ ਅਨੁਸਾਰ ਭੋਲੇਪੁਰ ਵਾਸੀ ਰਵੀ ਕੁਮਾਰ ਦੀ ਘਰਵਾਲੀ ਕੰਚਨ ਗਰਭਵਤੀ ਸੀ ਜਿਸ ਨੂੰ ਕਿ ਸੋਮਵਾਰ ਸਵੇਰੇ ਅਕਾਸ਼ ਗੰਗਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਰਾਤ ਨੂੰ ਲਗਭਗ 10 ਵਜੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ । ਰਵੀ ਕੁਮਾਰ ਅਨੁਸਾਰ ਡਾਕਟਰਾਂ ਨੇ ਦੱਸਿਆ ਕਿ ਜੱਚਾ-ਬੱਚਾ ਦੋਣੋਂ ਠੀਕ ਹਨ। ਇਸ ਤੋਂ ਬਾਅਦ ਕੰਚਨ ਨੂੰ ਨੋਰਮਲ ਵਾਰਡ ਵਿਚ ਸਿਫਟ ਕਰ ਦਿੱਤਾ ਪਰ ਡਾਕਟਰਾਂ ਨੇ ਬੱਚੇ ਦੀ ਜਾਂਚ ਕਰਨ ਦੀ ਗੱਲ ਕਹਿ ਕੇ ਆਪਰੇਸ਼ਨ ਥੀਏਟਰ ਵਿਚ ਹੀ ਰੱਖਿਆ।
File Photo
ਰਵੀ ਕੁਮਾਰ ਦਾ ਆਰੋਪ ਹੈ ਕਿ ਅਚਾਨਕ ਆਪਰੇਸ਼ਨ ਥੀਏਟਰ ਦੇ ਬਾਹਰ ਹਫੜਾ-ਦਫੜੀ ਮੱਚ ਗਈ। ਸਟਾਫ ਅਤੇ ਨਰਸਾਂ ਦੇ ਨਾਲ ਕੁੱਝ ਲੋਕ ਉੱਥੋਂ ਕੁੱਤੇ ਨੂੰ ਭਜਾ ਰਹੇ ਸਨ। ਰਵੀ ਨੇ ਦੱਸਿਆ ਕਿ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਬੱਚਾ ਜਮੀਨ ਤੇ ਪਿਆ ਸੀ ਅਤੇ ਉਸ ਦੀ ਅੱਖਾਂ ਅਤੇ ਸੀਨੇ ਵਿਚ ਕੁੱਤੇ ਦੇ ਕੱਟਣ ਦੇ ਨਿਸ਼ਾਨ ਸਨ।
File Photo
ਇਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਰਵੀ ਕੁਮਾਰ ਦਾ ਇਲਜ਼ਾਮ ਹੈ ਕਿ ਬੱਚੇ ਦੀ ਮੌਤ ਤੋਂ ਬਾਅਦ ਹਸਪਤਾਲ ਸਟਾਫ ਪੈਸੇ ਲੈ ਕੇ ਸਮਝੌਤੇ ਦਾ ਦਬਾਅ ਬਣਾਉਣ ਲੱਗਿਆ ਪਰ ਮਾਮਲੇ ਦੀ ਸੂਚਨਾ ਕੋਤਵਾਲੀ ਪੁਲਿਸ ਨੂੰ ਦੇਣ ਤੋਂ ਬਾਅਦ ਡਾਕਟਰ ਸਟਾਫ ਸਮੇਤ ਭੱਜ ਗਏ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।