
ਲਹਿੰਦੇ ਪੰਜਾਬ (ਪਾਕਿ) ਤੋਂ ਸਾਬਕਾ ਮੈਂਬਰ ਪਾਰਲੀਮੈਟ ਰਾਏ ਅਜ਼ੀਜ਼ ਉੱਲਾ ਖ਼ਾਨ ਕਰਵਾਉਣ ਦਰਸ਼ਨ
ਦੁਬਈ : ਦੁਬਈ ਵਿਖੇ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ 11ਵਾਂ ਸਥਾਪਨਾ ਦਿਵਸ ਭਲ਼ਕੇ 15 ਜਨਵਰੀ ਨੂੰ ਮਨਾਇਆ ਜਾਵੇਗਾ। ਇਸ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪ੍ਰੋ. ਹਰੀ ਸਿੰਘ ਪ੍ਰਧਾਨ ਸਿੱਖ ਫੋਰਮ, ਗੰਗਾ ਸਾਗਰ ਦੀ ਦੇਖ-ਰੇਖ ਕਰਨ ਵਾਲੇ ਰਾਏ ਅਜ਼ੀਜ਼ਉੱਲਾ ਖ਼ਾਨ ਸ਼ਿਰਕਤ ਕਰਨਗੇ। ਇਸੇ ਦਿਨ ਅਜ਼ੀਜ਼ਉੱਲਾ ਖ਼ਾਨ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੁਬਈ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ਗੰਗਾ ਸਾਗਰ ਦੇ ਦਰਸ਼ਨ ਕਰਵਾਉਣਗੇ।
ਇਹ ਵੀ ਪੜ੍ਹੋ - ਭਾਰਤੀ ਬਿਊਟੀ ਕੇਅਰ ਕੰਪਨੀ VLCC ਵਿਕੀ, ਇਸ ਗਰੁੱਪ ਨੇ ਹਾਸਲ ਕੀਤੀ ਲਗਭਗ 300 ਮਿਲੀਅਨ ਡਾਲਰ 'ਚ ਹਿੱਸੇਦਾਰੀ
Tomorrow, a visit to the Ganga Sagar will be held at Guru Ghar in Dubai
ਗੁਰਦੁਆਰਾ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸ ਮਗਰੋਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਕੰਧਾਰੀ ਸਵਾਗਤੀ ਭਾਸ਼ਣ ਦੇਣਗੇ। ਇਸ ਮੌਕੇ ਭਾਈ ਯਾਦਵਿੰਦਰ ਸਿੰਘ ਤੇ ਬੀਬੀ ਅੰਮ੍ਰਿਤਾ ਕੌਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਗੰਗਾ ਸਾਗਰ ਬਾਰੇ ਅਜ਼ੀਜ਼ਉੱਲਾ ਖ਼ਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਪਵਿੱਤਰ ਨਿਸ਼ਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ। ਇਹ ਗੰਗਾਸਾਗਰ 17ਵੀਂ ਲਦੀ ਦਾ ਰਵਾਇਤੀ ਤਾਂਬੇ ਦਾ ਕਲਸ਼ ਹੈ, ਵਜ਼ਨ ਲਗਭਗ ਅੱਧਾ ਕਿਲੋ ਹੈ। ਇਸ 'ਤੇ ਲਗਭਗ 100 ਛੇਕ ਉੱਕਰੇ ਹੋਏ ਹਨ।